ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਰੂਪਨਗਰ ਵਿਖੇ ਸਨਮਾਨ ਸਮਾਰੋਹ ਆਯੋਜਤ ਕੀਤਾ ਗਿਆ

ਰੂਪਨਗਰ 30 ਸਤੰਬਰ:
ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਰੂਪਨਗਰ ਵਿਖੇ ਲੈਕ: ਹਾਕਮ ਸਿੰਘ ਨੇ ਆਪਣੇ ਪਿਤਾ ਬਚਨ ਸਿੰਘ ਅਤੇ ਮਾਤਾ ਗੁਰਦੇਵ ਕੌਰ ਦੀ ਨਿੱਘੀ ਯਾਦ ਵਿੱਚ ਯਾਦਗਾਰੀ ਇਨਾਮ ਵੰਡ ਸਮਾਰੋਹ ਕਰਵਾਇਆ।
ਜਿਲ੍ਹਾ ਸਿੱਖਿਆ ਅਫਸਰ ਜਰਨੈਲ ਸਿੰਘ ਅਤੇ ਡਿਪਟੀ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ। ਸੰਸਥਾ ਦੇ ਪ੍ਰਿੰਸੀਪਾਲ ਸ਼੍ਰੀ ਲਵਿਸ਼ ਚਾਵਲਾ ਨੇ ਪਹੁੰਚੇ ਹੋਏ ਮਹਿਮਾਨਾ ਦਾ ਨਿੱਘਾ ਸੁਆਗਤ ਕੀਤਾ।
ਵਿਦਿਆਰਥੀਆਂ ਨੇ ਵੱਖ ਵੱਖ ਵੰਨਗੀਆਂ ਵਿੱਚ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਸੰਸਥਾ ਦੇ ਪੁਰਾਣੇ ਵਿਦਿਆਰਥੀਆਂ ਵਿੱਚੋਂ ਸਾਹਿਤਕਾਰ ਮਨਦੀਪ ਰਿੰਪੀ ਅਤੇ ਸੀਮਾ ਜੱਸਲ ਉਚੇਚੇ ਤੌਰ ਤੇ ਪਹੁੰਚੇ।ਈ.ਟੀ.ਟੀ ਦੂਜੇ ਸਾਲ ਵਿੱਚੋਂ ਕਾਜਲ, ਪਵਨਦੀਪ ਸਿੰਘ ਅਤੇ ਸ਼ੁਸ਼ਮਾ ਸ਼ਰਮਾ ਨੇ ਕ੍ਰਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਸੀ।
ਇਸ ਸਮਾਗਮ ਵਿੱਚ ਤਿੰਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਖੇਡਾਂ ਵਿੱਚ ਮੱਲਾ ਮਾਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪਹੁੰਚੇ ਹੋਏ ਮਹਿਮਾਨਾ ਉੱਘੇ ਜਲੰਧਰ ਦੂਰਦਰਸ਼ਨ ਦੇ ਕਲਾਕਾਰ ਲੈਕਚਰਾਰ ਸੀਮਾ ਜੱਸਲ, ਉੱਘੀ ਬਾਲ ਲੇਖਿਕਾ ਮਨਦੀਪ ਕੌਰ ਰਿੰਪੀ ਅਤੇ ਬਲਾਕ ਮੇਂਟਰ ਓੁਕਾਰ ਸਿੰਘ ਨੂੰ ਵੀ ਯਾਦ ਚਿੰਨ੍ਹ ਦਿੱਤੇ ਗਏ। ਸਟੇਜ ਦੀ ਕਾਰਵਾਈ ਬੀ.ਐੱਮ ਸਾਇੰਸ ਤੇਜਿੰਦਰ ਸਿੰਘ ਬਾਜ਼ ਅਤੇ ਵਿਦਿਆਰਥਣ ਪ੍ਰਵੀਨ ਨੇ ਚਲਾਈ।
ਬਲਾਕ ਮੈਂਟਰ ਜਸਬੀਰ ਸਿੰਘ ਸ਼ਾਂਤਪੁਰੀ ਅਤੇ  ਅਜੇ ਅਰੋੜਾ ਦੀ ਯੋਗ ਅਗਵਾਈ ਹੇਠ ਸਮਾਗਮ ਨੇਪਰੇ ਚੜਿਆ। ਇਸ ਸਮਾਗਮ ਵਿੱਚ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।