ਜਿਲਾ ਕਾਨੂੰਨੀ ਸੇਵਾਵਾਂ ਦੇ ਸੱਕਤਰ ਵਲੋ ਐਸ .ਐਚ .ਉਜ ਨਾਲ ਮੀਟਿੰਗ ਕਰਦੇ ਹੋਏ

ਗੁਰਦਾਸਪੁਰ 18 ਅਗਸਤ 2021 ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਮਿਸਟਰ ਜਸਟਿਸ ਅਜੈ ਤਿਵਾੜੀ ਮਾਨਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ , ਚੰਡੀਗੜ੍ਹ ਦੀਆਂ ਹਦਾਇਤਾਂ ਮੁਤਾਬਿਕ 11 ਸਤੰਬਰ 2021 ਨੂੰ ਗੁਰਦਾਸਪੁਰ ਜਿਲੇ ਵਿਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਿਨ ਕੀਤਾ ਜਾ ਰਿਹਾ ਹੈ । ਇਸ ਸਬੰਧ ਵਿਚ ਸ੍ਰੀ ਮਤੀ ਰਮੇਸ਼ ਕੁਮਾਰੀ ਮਾਨਯੋਗ ਜਿਲਾ ਅਤੇ ਸ਼ੈਸ਼ਨ ਜੱਜ ਕਮ- ਚੇਅਰਪਰਸ਼ਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੁਆਰਾ ਮਿਤੀ 18-8-2021 ਨੂੰ ਗੁਰਦਾਸਪੁਰ ਅਤੇ ਬਟਾਲਾ ਦੇ ਸਮੂਹ ਐਸ . ਐਚ . ਉ ਨਾਲ ਮੀਟਿੰਗ ਰੱਖੀ ਗਈ । ਇਸ ਮੀਟਿੰਗ ਵਿਚ ਮੈਡਮ ਨਵਦੀਪ ਕੌਰ ਗਿੱਲ ਦੁਆਰਾ ਉਹਨਾ ਨੂੰ ਆਪਣੇ ਅਦਾਲਤਾਂ ਵਿਚ ਚੱਲਦੇ ਵੱਧ ਤੋ ਵੱਧ ਕੇਸਾਂ ਕਿ ਕ੍ਰਿਸ਼ੀ ਕੰਪਾਊਡ , ਟਰੈਫਿਕ ਚਲਾਨ ਅਤੇ ਅਨਟਰੇਗਿਡ ਰਿਪੋਰਟ ਆਦਿ ਨੂੰ ਨੈਸ਼ਨਲ ਲੋਕ ਅਦਾਲਤਾਂ ਵਿਚ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਲੋਕ ਅਦਾਲਤਾਂ ਰਾਹੀ ਫੈਸਲਾਂ ਹੋਏ ਕੇਸਾਂ ਦੇ ਲਾਭਾਂ ਤੇ ਚਾਨਣਾ ਪਾਉਦੇ ਹੋਏ ਉਨਾ ਦੱਸਿਆ ਕਿ ਲੋਕ ਆਦਲਤ ਰਾਹੀ ਫੈਸਲਾ ਧਿਰਾਂ ਦੀ ਆਪਸੀ ਸਹਿਮਤੀ ਰਾਹੀ ਕਰਵਾਇਆ ਜਾਦਾ ਹੈ । ਇਸ ਨਾਲ ਝਗੜਾ ਹਮੇਸਾਂ ਲਈ ਖਤਮ ਹੋ ਜਾਦਾ ਹੈ । ਉਨਾ ਦੱਸਿਆ ਕਿ ਲੋਕ ਅਦਾਲਤ ਰਾਹੀ ਫੈਸਲਾ ਹੋਏ ਕੇਸਾਂ ਵਿਚ ਲਗਾਈ ਗਈ ਕੋਰਟ ਫੀਸ ਵੀ ਵਾਪਸ ਕੀਤੀ ਜਾਦੀ ਹੈ ।
ਕੈਪਸ਼ਨ – ਮੈਡਮ ਨਵਦੀਪ ਕਯਰ ਗਿੱਲ , ਸੱਕਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਐਸ. ਐਚ. ਉ . ਨਾਲ ਮੀਟਿੰਗ ਕਰਦੇ ਹੋਏ।,