ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜਿਲਕਾ ਦੇ ਮੀਟਿੰਗ ਹਾਲ ਵਿੱਚ ਵੈਕਸੀਨੇਸ਼ਨ ਕੈਂਪ ਲਾਗਇਆ ਗਿਆ

TARSEM MANGLA
ਨੈਸ਼ਨਲ ਲੋਕ ਅਦਾਲਤ 12 ਮਾਰਚ ਨੂੰ ਲਗਾਈ ਜਾਏਗੀ : ਜਿਲ੍ਹਾ ਅਤੇ ਸੈਸ਼ਨ ਜ਼ੱਜ

ਫਾਜ਼ਿਲਕਾ 21 ਅਗਸਤ 2021
ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ, ਸ਼੍ਰੀ ਤਰਸੇਮ ਮੰਗਲਾ, ਮਾਣਯੋਗ ਜਿਲ੍ਹਾ ਅਤੇ ਸ਼ੈਸਣ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜਿਲਕਾ ਜੀ ਦੀ ਰਹਿਨੁੁਮਾਈ ਹੇਠ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜਿਲਕਾ ਦੇ ਮੀਟਿੰਗ ਹਾਲ ਵਿੱਚ ਵੈਕਸੀਨੇਸ਼ਨ ਕੈਂਪ ਲਾਗਇਆ ਗਿਆ।
ਇਹ ਕੈਂਪ ਖਾਸ ਕਰਕੇ ਕੋਰਟ ਦੇ ਸਟਾਫ ਅਤੇ ਪੈਨਲ ਵਕੀਲਾਂ ਦੀ ਸੈਕੇਂਡ ਡੋਜ਼ ਲਗਵਾਉਣ ਲਈ ਲਗਾਇਆ ਗਿਆ ਸੀ। ਇਸ ਕੈਂਪ ਵਿੱਚ 270 ਡੋਜ਼ ਵੈਕੀਸਨ ਲਗਵਾਈ ਗਈ। ਇਸ ਕੈਂਪ ਵਿੱਚ ਸ਼੍ਰੀ ਤਰਸੇਮ ਮੰਗਲਾ, ਮਾਣਯੋਗ ਜਿਲ੍ਹਾ ਅਤੇ ਸ਼ੈਸਣ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜਿਲਕਾ ਜੀਆਂ ਨੇ ਦੱਸਿਆਂ ਇਹ ਵੈਕਸੀਨ ਆਮ ਲੋਕਾਂ ਨੂੰ ਜਰੂਰ ਲਗਵਾਊਨੀ ਚਾਹੀਦੀ ਹੈ ਜੋ ਕਿ ਕਰੋਨਾ ਦੀ ਰੋਕਥਾਮ ਲਈ ਜਰੂਰੀ ਹੈ। ਇਸ ਕੈਂਪ ਵਿੱਚ ਡਾ. ਅਮਿਤ ਜਸੂਜਾ, ਵੈਕਸੀਨੇਟਰ ਸਟੈਫਿਨ ਅਤੇ ਨਾਲ ਉਹਨਾ ਦਾ ਸਟਾਫ ਵੀ ਮੌਜੂਦ ਰਹੇ ਸਨ।