ਜਿਲ੍ਹਾ ਪ੍ਰਸ਼ਾਸ਼ਨ ਨੇ ਦਿਵਾਲੀ ਦੇ ਤਿਉਹਾਰ ਮੋਕੇ ਪਟਾਕੇ ਵੇਚਣ ਲਈ ਡਰਾਅ ਕੱਢੇ
• ਬਿਨ੍ਹਾਂ ਪੂਰਵ ਪ੍ਰਵਾਨਗੀ ਤੇ ਲਾਇਸੰਸ ਤੋਂ ਬਿਨ੍ਹਾਂ ਪਟਾਕੇ ਵੇਚਣ/ਸਟੋਰ ਕਰਨ ਤੇ ਪਾਬੰਦੀ
ਰੂਪਨਗਰ, 19 ਅਕਤੂਬਰ:
ਦਿਵਾਲੀ ਦੇ ਮੋਕੇ ‘ਤੇ ਪਟਾਖਿਆਂ ਦੀ ਮੰਨਜੂਰੀ ਦੇਣ ਲਈ ਅੱਜ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ 29 ਆਰਜ਼ੀ ਲਾਇਸੰਸਾਂ ਲਈ ਕੁੱਲ 460 ਅਰਜੀਆਂ ਪ੍ਰਾਪਤ ਹੋਈਆਂ ਸਨ। ਜਿਨ੍ਹਾਂ ਦੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਸਹਾਇਕ ਕਮਿਸ਼ਨਰ ਸ਼੍ਰੀ ਦੀਪਾਂਕਰ ਗਰਗ ਦੀ ਨਿਗਰਾਨੀ ਅਧੀਨ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਕਮੇਟੀ ਰੂਮ ਵਿੱਚ ਕੱਢਿਆ ਗਿਆ।
ਇਨ੍ਹਾਂ ਡਰਾਆਂ ਵਿੱਚ ਰੋਪੜ ਸ਼ਹਿਰ ਲਈ ਸਥਾਨ ਰਾਮ ਲੀਲਾ ਗਰਾਊਂਡ ਵਿਖੇ ਪਟਾਖੇ ਵੇਚਣ ਲਈ 6 ਆਰਜੀ ਲਾਇਸੰਸ ਜਾਰੀ ਕੀਤੇ ਗਏ। ਇਹਨਾਂ ਲਈ 166 ਅਰਜੀਆਂ ਪ੍ਰਾਪਤ ਹੋਈਆਂ ਸਨ ਜਿਸ ਵਿੱਚੋਂ ਡਰਾਅ ਦੌਰਾਨ ਨੀਰੂ ਰਾਣੀ, ਰਾਹੁਲ ਕੁਮਾਰ, ਗੋਪਾਲ ਠਾਕੁਰ, ਵਰਸ਼ਾ ਰਾਣੀ, ਧਮਨਪ੍ਰੀਤ ਸਿੰਘ ਅਤੇ ਮੁਕੁਲ ਸੈਣੀ ਸਫਲ ਰਹੇ ਹਨ।
ਸ਼੍ਰੀ ਚਮਕੋਰ ਸਾਹਿਬ ਲਈ ਸਥਾਨ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਸਟੇਡੀਅਮ ਵਿਖੇ ਪਟਾਖੇ ਵੇਚਣ ਲਈ 3 ਆਰਜੀ ਲਾਇਸੰਸ ਜਾਰੀ ਕੀਤੇ ਗਏ। ਇਹਨਾਂ ਲਈ 31 ਦਰਖਾਸਤਾਂ ਪ੍ਰਾਪਤ ਹੋਈਆ ਸਨ। ਜਿਸ ਵਿੱਚੋਂ ਡਰਾਅ ਦੋਰਾਨ ਸ਼੍ਰੀ ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਪਰਵਿੰਦਰ ਸਿੰਘ ਸਫਲ ਰਹੇ ਹਨ।
ਮੋਰਿੰਡਾ ਲਈ ਸਥਾਨ ਰਾਮ ਲੀਲਾ ਗਰਾਉਡ ਵਿਖੇ ਪਟਾਖੇ ਵੇਚਣ ਲਈ 2 ਆਰਜੀ ਲਾਇਸੰਸ ਜਾਰੀ ਕੀਤੇ। ਇਹਨਾਂ ਲਈ 3 ਅਰਜੀਆਂ ਪ੍ਰਾਪਤ ਹੋਈਆਂ ਸਨ। ਡਰਾਅ ਦੋਰਾਨ ਇੰਦਰਜੀਤ ਅਤੇ ਮਨੀ ਅਰੋੜਾ ਸਫਲ ਰਹੇ ਹਨ।
ਨੰਗਲ ਲਈ ਸਥਾਨ ਨਜਦੀਕ ਬੀ.ਐਸ.ਐਨ.ਐਲ. ਐਕਸਚੈਜ ਨੰਗਲ, ਨੇੜੇ ਮਾਰਕਿਟ ਸਾਹਮਣੇ ਗੁਰੂਦੁਆਰਾ ਸਿੰਘ ਸਭਾ, ਸੈਕਟਰ-2 ਮਾਰਕਿਟ, ਨੇੜੇ ਪਾਣੀ ਵਾਲੀ ਟੈਂਕੀ ਡੀ.ਐਸ. ਬਲਾਕ, ਲਈ 12 ਆਰਜੀ ਲਾਇਸੰਸ ਜਾਰੀ ਕੀਤੇ ਜਾਣੇ ਸਨ। ਇਹਨਾਂ ਲਈ 23 ਦਰਖਾਸਤਾਂ ਪ੍ਰਾਪਤ ਹੋਈਆ ਹਨ। ਡਰਾਅ ਦੋਰਾਨ ਸਥਾਨ ਸੈਕਟਰ-2 ਮਾਰਕਿਟ ਵਿੱਚ ਪ੍ਰਮੋਦ ਚੋਪੜਾ, ਸੁਖਵਿੰਦਰ ਸਿੰਘ, ਬੀ.ਐਸ.ਐਨ.ਐਲ. ਐਕਸਚੈਜ ਨੰਗਲ ਵਿੱਚ ਸ਼੍ਰੀ ਚੰਦ, ਵਨੀਤ, ਰਾਜ ਕੁਮਾਰ, ਨਵੀਨ ਕੁਮਾਰ, ਰਵੀ ਰਾਣਾ ਸੰਜੇ, ਸੁਨੀਲ ਕੁਮਾਰ, ਨੇੜੇ ਮਾਰਕਿਟ ਸਾਹਮਣੇ ਗੁਰੂਦੁਆਰਾ ਸਿੰਘ ਸਭਾ ਵਿਖੇ ਸੁਲਿੰਦਰ ਕੁਮਾਰ, ਨੇੜੇ ਪਾਣੀ ਵਾਲੀ ਟੈਂਕੀ ਡੀ.ਐਸ. ਬਲਾਕ ਵਿਖੇ ਨਰਿੰਦਰ ਕਾਲੜਾ ਅਤੇ ਪਵਨ ਕੁਮਾਰ ਕੌਂਸਲ ਸਫਲ ਰਹੇ ਹਨ।
ਸ਼੍ਰੀ ਆਨੰਦਪੁਰ ਸਾਹਿਬ ਲਈ ਸਥਾਨ ਚਰਨ ਗੰਗਾ ਸਟੇਡੀਅਮ, ਵਿਖੇ ਪਟਾਖੇ ਵੇਚਣ ਲਈ 4 ਆਰਜੀ ਲਾਇਸੰਸ ਜਾਰੀ ਕੀਤੇ ਗਏ। ਇਹਨਾਂ ਲਈ 23 ਦਰਖਾਸਤਾਂ ਪ੍ਰਾਪਤ ਹੋਈਆਂ ਹਨ। ਡਰਾਅ ਦੋਰਾਨ ਅਮਰੀਕ ਸਿੰਘ, ਮਲਕੀਤ ਸਿੰਘ, ਤਜਿੰਦਰਪਾਲ ਸਿੰਘ ਅਤੇ ਲਖਵਿੰਦਰ ਸਿੰਘ ਸਫਲ ਰਹੇ ਹਨ।
ਕੀਰਤਪੁਰ ਸਾਹਿਬ ਲਈ ਸਥਾਨ ਬਾਹਰਲੇ ਪਾਸੇ ਨੇੜੇ ਸੀਤਲਾ ਮਾਤਾ ਮੰਦਿਰ ਵਿਖੇ ਪਟਾਖੇ ਵੇਚਣ ਲਈ 2 ਆਰਜੀ ਲਾਇਸੰਸ ਜਾਰੀ ਕੀਤੇ ਜਾਣੇ ਹਨ। ਇਹਨਾਂ ਲਈ 04 ਦਰਖਾਸਤਾਂ ਪ੍ਰਾਪਤ ਹੋਈਆਂ ਹਨ। ਡਰਾਅ ਦੋਰਾਨ ਗੁਰਮੀਤ ਸਿੰਘ ਅਤੇ ਮਹਿੰਦਰਪਾਲ ਸਿੰਘ ਸਫਲ ਰਹੇ ਹਨ।
ਡਰਾਅ ਪੂਰੇ ਪਾਰਦਰਸ਼ੀ ਤਰੀਕੇ ਨਾਲ ਦਰਖਾਸਤਕਰਤਾਵਾਂ ਦੀ ਹਾਜ਼ਰੀ ਵਿੱਚ ਕੱਢਿਆ ਗਿਆ ਅਤੇ ਇਸ ਸਬੰਧੀ ਅਸਥਾਈ ਫਾਇਰਵਰਕਸ ਲਇਸੰਸੀਆਂ ਨੂੰ ਮੌਕੇ ਉੱਤੇ ਸਰਕਾਰ ਦੀਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ। ਇਸ ਪੂਰੀ ਪ੍ਰਕਿਰਿਆ ਦੌਰਾਨ ਵੀਡੀਓ ਗ੍ਰਾਫੀ ਵੀ ਕੀਤੀ ਗਈ।

English






