ਅੰਮ੍ਰਿਤਸਰ 17 ਜੂਨ,2021- ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ ਸਥਾਪਤ ਕੀਤਾ ਗਿਆ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਨੋਜਵਾਨਾ ਲਈ ਵਰਦਾਨ ਸਾਬਤ ਹੋ ਰਿਹਾ ਹੈ। ਇਸ ਮਿਸ਼ਨ ਅਧੀਨ ਰੋਜਗਾਰ ਬਿਊਰੋ ਵੱਲੋ ਰਵਿੰਦਰ ਸਿੰਘ ਪੁੱਤਰ ਸ੍ਰੀ ਹਰਪਾਲ ਸਿੰਘ ਵਾਸੀ ਅਮ੍ਰਿਤਸਰ ਨੂੰ ਪੰਜਾਬ ਸਰਕਾਰ ਦੇ ਪੰਜਾਬ ਸਟੇਟ ਰੂਰਲ ਲਾਈਵਲੀਹੁਡ ਮਿਸ਼ਨ ਦੇ ਵਿਭਾਗ ਵਿੱਚ ਐਮ.ਆਈ.ਐਸ. ਮੈਨੇਜਰ ਦੀ ਨੋਕਰੀ ਤੇ ਨਿਯੁਕਤੀ ਕਰਵਾਈ ਗਈ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਰੂਰਲ ਲਾਈਵਲੀਹੁਡ ਵਿਭਾਗ ਵਿੱਚ ਵੱਖ-ਵੱਖ ਪੋਸਟਾ ਲਈ ਨੋਕਰੀਆਂ ਕੱਢੀਆਂ ਗਈਆਂ ਸਨ ਅਤੇ ਇਸ ਕੰਮ ਨੂੰ ਨੇਪਰੇ ਚਾੜਨ ਦੀ ਜਿੰਮੇਵਾਰੀ ਰੋਜਗਾਰ ਬਿਊਰੋ ਅੰਮ੍ਰਿਤਸਰ ਨੂੰ ਦਿੱਤੀ ਗਈ ਸੀ। ਪ੍ਰਾਰਥੀ ਰਵਿੰਦਰ ਸਿੰਘ ਵੱਲੋ ਬਿਊਰ ਦੇ ਅਧਿਕਾਰੀਆਂ ਨਾਲ ਨਿੱਜੀ ਤੋਰ ਤੇ ਨੋਕਰੀ ਦੇ ਮੋਕਿਆ ਦੀ ਜਾਣਕਾਰੀ ਲਈ ਸਪੰਰਕ ਕੀਤਾ ਗਿਆ ਅਤੇ ਅਧਿਕਾਰੀਆਂ ਵੱਲੋ ਪ੍ਰਾਰਥੀ ਦੀ ਕੋਸਲਿੰਗ ਕਰਦੇ ਹੋਏ ਪੰਜਾਬ ਸਟੇਟ ਰੂਰਲ ਲਾਈਵਲੀਹੁਡ ਵਿਭਾਗ ਵਿੱਚ ਐਮ.ਆਈ.ਐਸ.ਮੈਨੇਜਰ ਦੀ ਆਸਾਮੀ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਬਿਊਰੋ ਵਿੱਚ ਹੀ ਉਸਦੀ ਅਰਜੀ ਲਈ ਗਈ। ਇਸ ਤੋ ਬਾਅਦ ਬਿਊਰੋ ਵਿਖੇ ਹੀ ਪ੍ਰਾਰਥੀ ਵੱਲੋ ਇੰਟਰਵਿਊ ਦਿੱਤੀ ਗਈ ਅਤੇ ਉਸ ਦੀ ਐਮ.ਆਈ.ਐਸ. ਮੈਨੇਜਰ ਦੇ ਤੋਰ ਤੇ ਨਿਯੁਕਤੀ ਹੋ ਗਈ। ਇਸ ਸਮੇ ਪ੍ਰਾਰਥੀ ਰਵਿੰਦਰ ਸਿੰਘ ਦੀ ਤਨਖਾਹ 20,000/ ਪ੍ਰਤੀ ਮਹੀਨਾ ਨਿਯੁਕਤ ਕੀਤੀ ਗਈ ਹੈ। ਰਵਿੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਤੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕੀਤਾ ਅਤੇ ਜਿਲ੍ਹਾ ਦੇ ਹੋਰ ਨੋਜਵਾਨਾ ਨੂੰ ਰੋਜਗਾਰ ਬਿਊਰੋ ਵਿਖੇ ਆਪਣਾ ਨਾਮ ਦਰਜ ਕਰਵਾਕੇ ਇਸ ਮਿਸ਼ਨ ਦਾ ਵੱਧ ਤੋ ਵੱਧ ਲਾਭ ਲੈਣ ਲਈ ਅਪੀਲ ਕੀਤੀ।
ਕੈਪਸ਼ਨ: ਫਾਈਲ ਫੋਟੋ ਰਵਿੰਦਰ ਸਿੰਘ

English






