ਜੇਕਰ ਅਸੀਂ ਆਪਣੇ ਪੰਜਾਬ ਦੀ ਹਵਾ, ਪਾਣੀ ਅਤੇ ਧਰਤੀ ਮਾਂ ਨੂੰ ਨਾ ਬਚਾ ਸਕੇ ਤਾਂ ਅਸੀਂ ਆਪਣੇ ਗੁਰੂਆਂ ਵਲੋਂ ਦਿੱਤੇ ਉਪਦੇਸ਼ਾਂ ਤੋਂ ਭਟਕ ਜਾਵਾਂਗੇ-ਅਗਾਂਹਵਧੂ ਕਿਸਾਨ ਸ੍ਰੀ ਬੁੱਧ ਸਿੰਘ

ਜ਼ਿਲ੍ਹਾ ਤਰਨ ਤਾਰਨ ਦੇ ਅਗਾਂਹਵਧੂ ਕਿਸਾਨ ਸ੍ਰੀ ਬੁੱਧ ਸਿੰਘ ਨੇ ਪਸ਼ੂਆਂ ਦੇ ਚਾਰੇ ਲਈ ਪਰਾਲੀ ਸਾਂਭ ਕੇ ਕੀਤਾ ਸੁਚੱਜਾ ਪਰਾਲੀ ਪ੍ਰੰਬੰਧਨ 
ਤਰਨ ਤਾਰਨ, 28 ਅਕਤੂਬਰ :
ਜ਼ਿਲ੍ਹਾ ਤਰਨ ਤਾਰਨ ਦੇ ਅਗਾਂਹਵਧੂ ਕਿਸਾਨ ਸ੍ਰੀ ਬੁੱਧ ਸਿੰਘ ਪੁੱਤਰ ਦਲੀਪ ਸਿੰਘ  ਪਿੰਡ ਢੋਟੀਆਂ ਦੇ ਰਹਿਣ ਵਾਲੇ ਹਨ । ਉਹਨਾਂ  ਨੇ ਆਪਣੇ 9 ਏਕੜ ਵਿੱਚ ਪਰਾਲੀ ਨੂੰ ਅੱਗ ਨਾ ਲਗਾ ਕੇ  ਪਸ਼ੂਆਂ ਦੇ ਚਾਰੇ ਲਈ ਪਰਾਲੀ ਸਾਂਭ ਕੇ ਕੀਤਾ ਸੁਚੱਜਾ ਪਰਾਲੀ ਪ੍ਰਬੰਧਨ ਕੀਤਾ ਹੈ ।
ਇਹ ਕਿਸਾਨ ਪਿਛਲੇ ਕਾਫੀ ਸਮੇਂ ਤੋਂ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਮੀਨ ਵਿੱਚ ਹੀ ਵਾਹ ਦਿੰਦਾ ਹੈ ਅਤੇ ਇਸ ਸਾਲ ਵੀ ਇਹਨਾਂ ਨੇ ਹੈਪੀ /ਸੁਪਰ ਸੀਡਰ ਨਾਲ 9 ਏਕੜ ਕਣਕ ਬਿਜਾਈ ਕਰਨੀ ਹੈ। ਇਹ ਕਿਸਾਨ ਖੇਤੀਬਾੜੀ ਦੇ ਨਾਲ ਨਾਲ ਡੇਅਰੀ ਫਾਰਮਿੰਗ ਦਾ ਧੰਦਾ ਵੀ ਕਰਦਾ ਹੈ ।ਪਰਾਲੀ ਪ੍ਰੰਬੰਧਨ, ਡੇਅਰੀ ਫਾਰਮਿੰਗ ਅਤੇ ਖੇਤੀਬਾੜੀ ਦਾ ਕੰਮ ਆਪਣੇ ਹੱਥੀਂ ਸਾਰਾ ਪਰਿਵਾਰ  ਲੇਬਰ ਨਾਲ ਮਿਲ ਕੇ ਕਰਦੇ ਹਨ ।ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਕਾਫੀ ਸਮੇਂ ਤੋਂ ਜ਼ਮੀਨ ਵਿਚ ਦਬਾਉਣ ਨਾਲ ਇਹਨਾਂ ਦੀ ਖਾਦ, ਦਵਾਈਆਂ ਦੀ ਲਾਗਤ ਬਹੁਤ ਘੱਟ ਗਈ ਹੈ ਅਤੇ ਝਾੜ ਵੀ ਬਹੁਤ ਵਧਿਆ ਹੈ ।ਇਹ ਕਿਸਾਨ ਖੇਤੀਬਾੜੀ ਮਹਿਕਮੇ ਨਾਲ ਵੱਖ – ਵੱਖ  ਸਕੀਮਾਂ ਰਾਂਹੀ ਜੁੜਿਆ ਹੋਇਆ ਹੈ ।ਇਹ ਕਿਸਾਨ ਖੇਤੀਬਾੜੀ ਮਹਿਕਮੇ ਦੀਆਂ ਗਤੀਵਿਧੀਆਂ ਜਿਵੇ ਟਰੇਨਿੰਗ ਕੈਪਾਂ, ਪ੍ਰਦਸ਼ਨੀਆਂ ਆਦਿ ਭਾਗ ਲੈਦਾ ਰਹਿੰਦਾ ਹੈ ।
            ਇਸ ਕਿਸਾਨ ਵੀਰ ਦਾ ਕਹਿਣਾ ਹੈ ਕਿ ਜੇਕਰ ਅਸੀਂ ਆਪਣੇ ਪੰਜਾਬ ਦੀ ਹਵਾ, ਪਾਣੀ ਅਤੇ ਧਰਤੀ ਮਾਂ ਨੂੰ ਨਾ ਬਚਾ ਸਕੇ ਤਾਂ ਅਸੀਂ ਆਪਣੇ ਗੁਰੂਆਂ ਵਲੋਂ ਦਿੱਤੇ ਉਪਦੇਸ਼ਾਂ ਤੋਂ ਭਟਕ ਜਾਵਾਂਗੇ।ਇਸ ਲਈ ਉਹ ਇਹ ਸਭ ਉਪਰਾਲਾ ਕਰ ਰਹੇ ਹਨ ।ਇਹ ਹਮੇਸ਼ਾ ਕਿਸਾਨਾਂ ਨੂੰ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਮੀਨ ਵਿਚ ਹੀ ਵਾਹੁਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ ਅਤੇ ਖੇਤੀ ਮਸ਼ੀਨਰੀ ਦੇ ਉਪਯੋਗ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਨ।