ਅੰਮ੍ਰਿਤਸਰ 26 ਅਗਸਤ 2021
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ 09 ਸਤੰਬਰ ਤੋਂ 17 ਸਤੰਬਰ ਤੱਕ 7ਵਾਂ ਰਾਜ ਪੱਧਰੀ ਮੇਗਾ ਰੋਜਗਾਰ ਮੇਲਾ ਆਯੋਜਿਤ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਤੰਬਰ ਮਹੀਨੇ ਵਿੱਚ ਰੋਜ਼ਗਾਰ ਬਿਊਰੋ ਅੰਮ੍ਰਿਤਸਰ ਵੱਲੋਂ ਸਤੰਬਰ ਮਹੀਨੇ ਵਿੱਚ ਪੰਜ ਮੇਗਾ ਰੋਜ਼ਗਾਰ ਮੇਲੇ ਲਗਾਏ ਜਾਣਗੇ। ਪਹਿਲਾ ਰੋਜ਼ਗਾਰ ਮੇਲਾ 9 ਸਤੰਬਰ 2021 ਨੂੰ ਸਰਕਾਰੀ ਬਹੁ-ਤਕਨੀਕੀ ਕਾਲਜ਼ ਛੇਹਰਟਾ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰੋਜਗਾਰ ਬਿਊਰੋ ਅੰਮ੍ਰਿਤਸਰ ਵੱਲੋਂ ਇਨ੍ਹਾਂ ਰੋਜ਼ਗਾਰ ਮੇਲਿਆਂ ਲਈ 15000 ਤੋਂ ਜਿਆਦਾ ਅਸ਼ਾਮੀਆਂ ਇਕੱਠੀਆਂ ਕੀਤੀਆਂ ਗਈਆਂ ਹਨ,ਜਿਨ੍ਹਾਂ ਦੀ ਵਿੱਦਿਅਕ ਯੋਗਤਾ ਦਸਵੀਂ ਤੋਂ ਲੈ ਕੇ ਪੋਸਟ ਗਰੈਜੂਏਟ ਤੱਕ ਹੋਵੇਗੀ। ਇਨ੍ਹਾਂ ਮੇਲਿਆਂ ਨੂੰ ਸਫ਼ਲ ਬਣਾਊਣ ਲਈ ਜੋੜ੍ਹਾ ਫਾਟਕ ਅੰਮ੍ਰਿਤਸਰ ਵਿਖੇ ਪ੍ਰੀ ਰਜਿਸਟਰੇਸ਼ਨ ਕੇੈਂਪ ਲਗਾ ਕੇ ਇਸ ਇਲਾਕੇ ਤੋਂ 180 ਪ੍ਰਾਰਥੀਆਂ ਦੀ ਰਜਿਸਟਰੇਸ਼ਨ ਕੀਤੀ ਗਈ। ਜੋ ਕਿ ਸਤੰਬਰ ਮਹੀਨੇ ਵਿੱਚ ਲੱਗਣ ਵਾਲੇ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈ ਕੇ ਰੋਜ਼ਗਾਰ ਦੇ ਮੌਕਿਆਂ ਦਾ ਲਾਭ ਉਠਾਉਣਗੇ।
ਡਾ: ਸੰਦੀਪ ਸਿੰਘ ਕੌੜਾ, ਹੁਨਰ,ਵਿਕਾਸ ਅਤੇ ਸਲਾਹਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿਖੇ ਆਯੋਜਿਤ 75 ਵੇਂ ਰਾਜ ਪੱਧਰੀ ਸੁਤੰਤਰਤਾ ਦਿਵਸ ਪ੍ਰੋਗਰਾਮ ਦੀ ਪੂਰਵ ਸੰਧਿਆ ’ਤੇ ਮੁੱਖ ਮੰਤਰੀ ਪੰਜਾਬ ਦੁਆਰਾ 34 ਉਮੀਦਵਾਰਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ। ਇਹ ਸਾਰੇ ਉਮੀਦਵਾਰ ਦੁਸ਼ਹਿਰਾ ਸਮਾਰੋਹ ਦੌਰਾਨ 2018 ਵਿੱਚ ਜ਼ੌਰਾਫਾਟਕ ਅੰਮ੍ਰਿਤਸਰ ਵਿਖੇ ਬਦਨਾਮ ਰੇਲ ਹਾਦਸੇ ਦੇ ਪ੍ਰਭਾਵਿਤ ਪਰਿਵਾਰਾਂ ਨਾਲ ਸਬੰਧਤ ਹਨ ਜਿਸ ਵਿਚ 50 ਤੋਂ ਵੱਧ ਲੋਕਾਂ ਦੀ ਜਾਨ ਗਈ ਸੀ। ਉਨ੍ਹਾਂ ਨੂੰ ਡੀ.ਸੀ ਦਫ਼ਤਰ, ਸਿਵਲ ਸਰਜਨ ਦਫ਼ਤਰ,ਐਮ.ਸੀ,ਸਿੱਖਿਆ ਵਿਭਾਗ ਅਤੇ ਸੁਧਾਰ ਟਰੱਸਟ ਵਿਖੇ ਰੱਖਿਆ ਗਿਆ ਹੈ।ਜੌੜਾ ਫਾਟਕ ਨੇੜੇ ਮੋਹਕਮਪੁਰਾ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਗੁਰੂਦਵਾਰਾ ਸਾਹਿਬ ਵਿਖੇ ਲਗਾਏ ਗਏ ਪ੍ਰੀ-ਰਜਿਸਟਰੇਸ਼ਨ ਕੈਂਪ ਦੌਰਾਨ ਵਾਰਡ ਨੰ:25 ਕੌਂਸਲਰ ਸ੍ਰੀ ਅਮਰਦੀਪ ਗਿੱਲ,ਡਿਪਟੀ ਸੀ.ਈ.ਓ ਸਤਿੰਦਰ ਸਿੰਘ,ਕੈਰੀਅਰ ਕੌਂਸਲਰ ਗੌਰਵ ਕੁਮਾਰ,ਸਿੱਖਿਆ ਵਿਭਾਗ ਦੇ ਗਾਈਡੈਂਸ ਕੌਂਸਲਰ ਜਸਬੀਰ ਸਿੰਘ ਗਿੱਲ ਅਤੇ ਬਿਊਰੋ ਦੇ ਕਰਮਚਾਰੀ ਹਰਜੀਤ ਸਿੰਘ ਰਿਆੜ ਮੌਜੂਦ ਸਨ।

English






