ਫਾਜ਼ਿਲਕਾ, 4 ਜੁਲਾਈ,2021-
ਫਾਜ਼ਿਲਕਾ ਜਿਲੇ ਵਿੱਚ ਝੌਨੇ ਅਤੇ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕੁਝ ਕਿਸਾਨ ਆਪਣੇ ਖੇਤਾ ਵਿੱਚ ਸਲਫਰ, ਬਾਇਓ ਖਾਦਾ, ਉੱਲੀਨਾਸ਼ਕ ਦਵਾਈਆਂ ਦਾ ਦੇਖਾਦੇਖੀ ਜਾਂ ਰੀਸੋ ਰੀਸ ਵਰਤੋਂ ਕਰ ਰਹੇ ਹਨ, ਇਹਨਾਂ ਦੀ ਵਰਤੋ ਨਾਲ ਝੌਨੇ ਅਤੇ ਬਾਸਮਤੀ ਫਸਲਾ ਦੇ ਝਾੜ ਵਿੱਚ ਕੋਈ ਇਜਾਫਾ ਨਹੀ ਹੁੰਦਾ ਸਗਂੋ ਜਿਮੀਦਾਰਾਂ ਦੇ ਖੇਤੀ ਖਰਚਿਆਂ ਵਿੱਚ ਬੇਲੌੜਾ ਅਤੇ ਗੈਰ ਜਰੂਰੀ ਵਾਧਾ ਹੋ ਜਾਂਦਾ ਹੈ, ਜਿਸ ਨਾਲ ਕਿਸਾਨਾ ਨੂੰ ਵੱਡੀ ਪੱਧਰ ਤੇ ਵਿੱਤੀ ਨੁਕਸਾਨ ਹੋ ਜਾਂਦਾ ਹੈ । ਇਹ ਵਿਚਾਰ ਸ: ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਨੇ ਵੱਖ-ਵੱਖ ਪਿੰਡਾ ਦੇ ਕਿਸਾਨਾਂ ਨਾਲ ਸਾਝੇਂ ਕੀਤੇ।
ਉਨਾਂ ਨੇ ਕਿਹਾ ਜਿਨਾਂ ਜਿਮੀਦਾਰਾਂ ਦੇ ਟਿਊਬਵੈਲਾਂ ਵਿੱਚ ਚਿੱਟਾ ਸੋਰਾ (ਬਿਜਲਈ ਚਾਲਕਤਾ) ਜਰੂਰਤ ਤੋ ਜਿਆਦਾ ਹੈ ਉਹਨਾਂ ਖੇਤਾ ਵਿੱਚ ਸਲਫਰ ਜਾਂ ਸੁਪਰ-ਫਾਸਫੇਟ ਵਰਗੀਆਂ ਖਾਦਾ ਪਾਉਣ ਨਾਲ ਜਮੀਨ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਜਿਸ ਨਾਲ ਝੌਨੇ ਅਤੇ ਬਾਸਮਤੀ ਦੇ ਝਾੜ ਵਿੱਚ ਬੇਲੌੜਾ ਖਰਚਾ ਵੀ ਵਧਦਾ ਹੈ ਅਤੇ ਫਸਲ ਦੇ ਝਾੜ ਵਿੱਚ ਵੀ ਗਿਰਾਵਟ ਆ ਜਾਂਦੀ ਹੈ। ਇਸ ਤੋਂ ਇਲਾਵਾ ਇਹਨਾਂ ਦਿਨਾ ਵਿਚ ਕੁਝ ਕਿਸਾਨ ਝੌਨੇ ਵਿੱਚ 12:63 % (ਕਾਰਬਨਡਿਜਮ +ਮੋਨੋਕਜੈਬ) ਉੱਲੀਨਾਸ਼ਕ ਨੂੰ ਯੂਰੀਆਂ ਖਾਦ ਵਿੱਚ ਰਲਾ ਮਿਲਾ ਕੇ ਪਾ ਰਹੇ ਹਨ, ਜਿਸ ਦੀ ਇਸ ਸਮੇਂ ਝੌਨੇ ਅਤੇ ਬਾਸਮਤੀ ਦੀ ਫਸਲ ਨੂੰ ਬਿਲਕੁਲ ਜਰੂ੍ਰਰਤ ਨਹੀ ਹੈ ਕਿਉਕਿ ਇਸ ਸਮੇਂ ਝੋਨੇ ਨੂੰ ਕਿਸੇ ਵੀ ਤਰਾ ਦੀ ਉੱਲੀ ਦੀ ਬਿਮਾਰੀ ਦਾ ਹਮਲਾ ਨਹੀ ਹੁੰਦਾ ਸਗੋ ਜਿਮੀਦਾਰਾ ਦਾ ਗੈਰ ਪੈਦਾਵਾਰੀ ਖਰਚਾ ਹੀ ਵਧਦਾ ਹੈ। ਇਸੇ ਤਰਾ ਹੀ ਬਹੁਤੇ ਕਿਸਾਨ ਝੌਨੇ ਵਿੱਚ ਬਾਇਓ ਖਾਦਾਂ ਦਾ ਇਸਤੇਮਾਲ ਕਰਦੇ ਹਨ, ਬਾਇਓ ਖਾਦਾਂ ਵਿੱਚ ਜੀਵਤ ਜੀਵਾਣੂ ਹੁੰਦੇ ਹਨ ਪਰ ਜਦੋਂ ਕਿਸਾਨ ਖੇਤਾਂ ਵਿੱਚ ਖਾਦਾਂ ਅਤੇ ਕੀੜੇਮਾਰ ਜਹਿਰਾਂ ਦੀ ਵਰਤੋਂ ਕਰਦੇ ਹਨ ਤਾਂ ਇਹ ਸਾਰੇ ਜੀਵਾਣੂ ਨਸ਼ਟ ਹੋ ਜਾਂਦੇ ਹਨ ਅਤੇ ਜਿਮੀਦਾਰਾਂ ਨੂੰ ਕੋਈ ਲਾਭ ਨਹੀ ਹੁੰਦਾ। ਇਸ ਕਰਕੇ ਇਨਾਂ ਬਾਇਓ ਖਾਦਾਂ ਦੀ ਵਰਤੋ ਤੋ ਵੀ ਗੁਰੇਜ ਕੀਤਾ ਜਾਵੇ।
ਸ: ਸੁਰਿੰਦਰ ਸਿੰਘ ਨੇ ਪਿੰਡਾਂ ਦੇ ਝੋਨੇ ਦੀ ਸਿੱਧੀ ਬਿਜਾਈ\ਲਵਾਈ ਵਾਲੇ ਖੇਤਾਂ ਵਿਚ ਫੇਰੀ ਸਮੇਂ ਕਿਸਾਨਾ ਨੂੰ ਕਿਹਾ ਕਿ ਉਹ ਜਿੰਕ ਸਲਫੇਟ (21% ) 20-25 ਕਿੱਲੋ ਜਾਂ 33%, 16.5 ਕਿੱਲੋ ਪ੍ਰਤੀ ਏਕੜ ਝੋਨੇ ਵਿੱਚ ਰੇਤੇ ਵਿੱਚ ਰਲਾ ਕੇ ਛਿੱਟੇ ਨਾਲ ਜਰੂਰ ਪਾਉਣਾ ਚਾਹੀਦਾ ਹੈ ਜੇ ਝੌਨੇ\ਬਾਸਮਤੀ ਦੀ ਖੜੀ ਫਸਲ ਵਿੱਚ ਪੱਤੇ ਜੰਗਾਲੇ ਭੁਰੇ ਹੋ ਰਹੇ ਹੋਣ ਜਾਂ ਖੜੀ ਫਸਲ ਦੂਰੋ ਬੁਝੀ-ਬੁਝੀ ਜੇਹੀ ਲੱਗੇ ਤਾਂ ਇੱਕ ਕਿੱਲੋ ਜਿੰਕ ਸਲਫੇਟ 21% ਅਤੇ 600 ਗ੍ਰਾਮ ਅਣ ਬੁਝਿਆ (ਕਲੀ) ਚੂਨੇ ਦਾ ਨਿੱਤਰਿਆ ਹੋਇਆ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ 150-200 ਲੀਟਰ ਪਾਣੀ ਵਿਚੱ ਪਾ ਕੇ ਦੋ ਸਪਰੇਆਂ ਜਰੂਰ ਕੀਤੀਆਂ ਜਾਣ ਜੋ ਝੌਨੇ ਦੀ ਫਸਲ ਲਈ ਬੇਹੱਦ ਵਰਦਾਨ ਸਾਬਤ ਹੰੁਦੀਆਂ ਹਨ।
ਉਨਾਂ ਨੇ ਕਿਸਾਨਾ ਨੂੰ ਇਹ ਵੀ ਸਲਾਹ ਦਿੱਤੀ ਕਿ ਕੁਝ ਕਿਸਾਨ ਵੀਰ ਝੋਨਾ ਦਾ ਵਧੇਰੇ ਫੁਟਾਰਾ ਲੈਣ ਵਾਸਤੇ ਫਿਪਰੋਨਿਲ 0.3% ਦੀ ਵਰਤੋਂ ਕਰਦੇ ਹਨ ਜਦੋ ਕਿ ਇਹ ਇੱਕ ਕੀੜੇਮਾਰ ਜਹਿਰ ਹੈ ਜੋ ਬਾਸਮਤੀ ਝੌਨੇ ਵਿੱਚ ਮੁੰਜਰਾ ਨਿੱਕਲ ਸਮੇਂ ਗੋਬ ਦੀ ਸੁੰਡੀ ਦਾ ਹਮਲਾ ਹੋਣ ਦੀ ਸੂਰਤ ਵਿੱਚ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਕੀੜੇਮਾਰ ਜਹਿਰ ਦਾ ਵਧੇਰੇ ਫੁਟਾਰੇ ਨਾਲ ਕੋਈ ਸਬੰਧ ਨਹੀ ਹੈ। ਇਸ ਲਈ ਕਿਸਾਨ ਵੀਰ ਖੇਤਾ ਵਿੱਚ ਇਸ ਦਵਾਈ ਦੀ ਵਰਤੋਂ ਕਰਕੇ ਬੇਲੌੜਾ ਖਰਚਾ ਨਾ ਕਰਨ। ਉਨਾਂ ਨੇ ਅੱਗੇ ਕਿਹਾ ਕਿ ਇਸ ਸਾਲ ਵੱਡੀ ਪੱਧਰ ਤੇ ਕਿਸਾਨਾ ਨੇ ਝੌਨੇ ਦੀ ਸਿੱਧੀ ਬਿਜਾਈ ਕੀਤੀ ਹੈ ਉਹ ਕਿਸਾਨ ਵੀਰ ਠਰੰਮੇ ਤੋ ਕੰੰਮ ਲੈਣ ਕਿਉਕਿ ਪਹਿਲਾਂ ਪਹਿਲਾਂ ਸਿੱਧੀ ਬਿਜਾਈ ਵਾਲਾ ਝੌਨਾ ਜੜਾਂ ਦਾ ਵਿਕਾਸ ਕਰਦਾ ਹੈ ਅਤੇ ਬਾਅਦ ਵਿੱਚ ਫੁਟਾਰਾ ਲੈਂਦਾ ਹੈ 55-60 ਦਿਨਾਂ ਤੇ ਜਾਂ ਕੇ ਇਹ ਝੋਨਾ ਪਨੀਰੀ ਪੁੱਟ ਕੇ ਲਾਏ ਝੋਨੇ ਵਰਗਾ ਹੀ ਹੋ ਜਾਂਦਾ ਹੈ ਅਤੇ ਪ੍ਰਤੀ ਏਕੜ ਵੱਧ ਝਾੜ ਵੀ ਦਿੰਦਾ ਹੈ।
ਮੁੱਖ ਖੇਤੀਬਾੜੀ ਅਫ਼ਸਰ ਨੇ ਝੋਨੇ ਦੀ ਸਿੱਧੀ ਬਿਜਾਈ ਵਾਲੇ ਕਿਸਾਨਾ ਨੂੰ ਬੇਨਤੀ ਕੀਤੀ ਕਿ ਇਹ ਜਿਮੀਦਾਰ ਵੀ ਸੁਰੂਆਤੀ ਦੌਰ ਵਿਚੱ ਗੈਰ ਸਿਫਾਰਸ਼ੀ ਰਸਾਇਣਾਂ ਦੀ ਵਰਤੋ ਕਰਕੇ ਆਪਣੇ ਖੇਤੀ ਖਰਚਿਆਂ ਵਿਚੱ ਵਾਧਾ ਨਾ ਕਰਨ।ਖੇਤੀ ਮਾਹਿਰਾਂ ਕਿਸਾਨਾਂ ਨੂੰ ਇਹ ਵੀ ਰੈਅ ਦਿਤੀ ਕਿ ਝੋਨੇ ਵਿਚ ਕਲੋਰਪਾਈਰੀਫਾਸ ਕੀਟਨਾਸਕ ਦੀ ਬਿਨਾ ਵਜਾ ਵਰਤੋ ਨਾ ਕਰਨ ਕਿਉਕਿ ਝੋਨੇ\ਬਾਸਮਤੀ ਵਿਚ ਸਿੳੋੁਕ ਦਾ ਹਮਲਾ ਨਹੀ ਹੰੁਦਾ।

English






