ਦਸਵੀਂ ਪਾਸ ਪ੍ਰਾਰਥੀ ਲੈ ਸਕਦੇ ਹਨ ਇਸ ਟ੍ਰੇਨਿੰਗ ’ਚ ਭਾਗ
ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 94170-39072 ’ਤੇ ਕੀਤਾ ਜਾ ਸਕਦਾ ਹੈ ਸੰਪਰਕ
ਬਰਨਾਲਾ, 18 ਸਤੰਬਰ :
ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ, ਬਰਨਾਲਾ ਸ੍ਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਟ੍ਰਾਈਡੈਂਟ ਗਰੁੱਪ ਬਰਨਾਲਾ ਵੱਲੋਂ ਸਿਰਫ਼ ਕੁੜੀਆਂ ਲਈ 3 ਮਹੀਨੇ ਦਾ ਟ੍ਰੇਨਿੰਗ ਪ੍ਰੋਗਰਾਮ 15 ਅਕਤੂਬਰ, 2020 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਕਰਨ ਵਾਲੇ ਹਰੇਕ ਪ੍ਰਾਰਥੀ ਨੂੰ 18000 ਰੁਪਏ ਦਿੱਤੇ ਜਾਣਗੇ। ਇਹ ਟ੍ਰੇਨਿੰਗ ਸਟਿੱਚਰ, ਇਨ ਲਾਈਨ ਚੈਕਰ, ਪੈਕਰ ਐਂਡ ਵੀਵਰ (Stitcher, 9n line 3hecker, Packer and Weaver) ਦੇ ਕੋਰਸ ਲਈ ਦਿੱਤੀ ਜਾਵੇਗੀ। ਇਸ ਟ੍ਰੇਨਿੰਗ ਲਈ ਘੱਟੋ-ਘੱਟ ਯੋਗਤਾ ਦਸਵੀਂ ਪਾਸ ਅਤੇ ਉਮੀਦਵਾਰ ਤੋਂ ਕ੍ਰਮਵਾਰ ਪੰਜ ਸਾਇਕੋ ਫ਼ਿਜੀਕਲ ਟੈਸਟ ਜਿਨ੍ਹਾਂ ਵਿੱਚ ਫਿੰਗਰ ਨਿਪੁੰਨਤਾ ਟੈਸਟ, ਮੈਮੋਰੀ ਟੈਸਟ, ਹੱਥ ਸਥਿਰਤਾ ਟੈਸਟ, ਪ੍ਰਤੀਕਰਮ ਟਾਈਮ ਟੈਸਟ, ਅੱਖ ਅਤੇ ਹੱਥ ਕੋਆਰਡੀਨੇਸ਼ਨ ਟੈਸਟ ਲਏ ਜਾਣਗੇ। ਇਨ੍ਹਾਂ ਟੈਸਟਾਂ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਟ੍ਰੇਨਿੰਗ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਚਾਹਵਾਨ ਉਮੀਦਵਾਰ ਇਸ ਲਿੰਕ ’ਤੇ https://forms.gle/ndh“7sy7R4”637QL6 ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਇਨ ਨੰਬਰ 94170-39072 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

English





