ਡਾਈਟ ਰੂਪਨਗਰ ਦਾ ਨਤੀਜਾ ਰਿਹਾ ਸ਼ਾਨਦਾਰ

bREAKING NEWS MAKHANI
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਪੁਰਬ ਦੇ ਸਬੰਧ ’ਚ 19 ਅਕਤੂਬਰ ਨੂੰ ਜ਼ਿਲ੍ਹਾ ਅੰਮ੍ਰਿਤਸਰ ‘ਚ ਛੁੱਟੀ ਦਾ ਐਲਾਨ
ਡਾਈਟ ਰੂਪਨਗਰ ਦਾ ਨਤੀਜਾ ਰਿਹਾ ਸ਼ਾਨਦਾਰ
ਰੂਪਨਗਰ 19 ਮਈ , 2021 
ਜਿਲ੍ਹਾ ਸਿਖਿਆ ਤੇ ਸਿਖਲਾਈ ਸੰਸਥਾ ਰੂਪਨਗਰ ਦਾ ਸੈਸ਼ਨ 2018 -20 ਦਾ ਈ ਟੀ ਟੀ ਦਾ ਨਤੀਜਾ ਸ਼ਾਨਦਾਰ ਰਿਹਾ ਸੰਸਥਾ ਦੀ ਪ੍ਰਿੰਸੀਪਲ ਤਰਨਜੀਤ ਕੌਰ ਨੇ ਦੱਸਿਆ ਕਿ ਕਿ ਮਨਪ੍ਰੀਤ ਕੌਰ ਨੇ 807 ਅੰਕ ਲੈ ਕੇ ਪਹਿਲਾ ,ਤਰਨਜੀਤ ਕੌਰ ਨੇ 805 ਅੰਕ ਲੈ ਕੇ ਦੂਜਾ ਤੇ ਮਨਜੋਤ ਕੌਰ ਨੇ 803 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ ਉਨ੍ਹਾਂ ਨੇ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਕਿਹਾ ਉਨ੍ਹਾਂ ਕਿਹਾ ਕਿ ਬੱਚਿਆਂ ਨੇ ਵਧੀਆ ਪੁਜੀਸ਼ਨਾਂ ਹਾਸਲ ਕਰਕੇ ਆਪਣੇ ਮਾਤਾ ਪਿਤਾ ਅਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ ਇਸ ਮੌਕੇ ਲੈਕਚਰਾਰ ਬਿਮਲਾ ਬੁੱਧੀ ਰਾਜਾ , ਲੈਕਚਰਾਰ ਹਾਕਮ ਸਿੰਘ ਚੋਹਾਨ, ਪ੍ਰੋਮਲਾ ਸ਼ਰਮਾ , ਅਮਰਜੀਤ ਸਿੰਘ , ਅਮਰਜੀਤ ਕੌਰ , ਦੇਸ ਰਾਜ ਆਦਿ ਸਟਾਫ ਮੈਂਬਰ ਹਾਜ਼ਰ ਸਨ