ਡਾਕਟਰੀ ਸਲਾਹ ਨਾਲ ਹੀ ਕਰੋ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ – ਡਾਕਟਰ ਕਵਿਤਾ ਸਿੰਘ

— ਸਿਹਤ ਵਿਭਾਗ ਵਲੋ ਜਾਗਰੂਕਤਾ ਪੋਸਟਰ ਕੀਤਾ ਜਾਰੀ, ਸਿਹਤ ਸੰਸਥਾਵਾਂ ਵਿਖੇ ਲਗਣਗੇ ਜਾਗ੍ਰਿਤ ਕੈਂਪ

ਫਾਜ਼ਿਲਕਾ 17ਨਵੰਬਰ

ਕਾਰਜਕਾਰੀ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਕਿਹਾ ਕਿ ਅੱਜ ਕਲ ਲੋਕਾਂ ਨੇ ਐਂਟੀਬਾਇਓਟਿਕ ਦਵਾਇਆ ਲੈਣ ਦਾ ਸ਼ੌਂਕ ਬਣਾ ਲਿਆ ਜੋ ਕਿ ਸ਼ਰੀਰ ਲਈ ਘਾਤਕ ਹੈ ਅਤੇ ਇਸ ਦਾ ਸ਼ਰੀਰ ਵਿਖੇ ਬੁਰਾ ਅਸਰ ਹੁੰਦਾ ਹੈ ਅਤੇ ਮਾਨਵ ਪ੍ਰਤੀਰੋਧਕ ਸਮਰਥਾ ਘੱਟ ਹੁੰਦੀ ਹੈ ਇਸ ਲਈ ਲੋਕਾਂ ਨੂੰ ਜਾਗਰੂਕਤਾ ਦੀ ਜਰੂਰਤ ਹੈ ਇਸ ਲਈ 18 ਨਵੰਬਰ ਤੋਂ ਵਿਭਾਗ ਵਲੋ 24 ਨਵੰਬਰ ਤੱਕ ਜਾਗ੍ਰਿਤ ਹਫਤਾ ਮਨਾਇਆ ਜਾ ਰਿਹਾ ਹੈ ਜਿਸ ਲਈ ਅੱਜ ਵਿਭਾਗ ਵਲੋ ਪੋਸਟਰ ਜਾਰੀ ਕੀਤਾ ਗਿਆ ਅਤੇ ਸਿਹਤ ਸੰਸਥਾਵਾਂ ਵਿਖੇ ਜਾਗਰੂਕਤਾ ਕੈਂਪ ਲੱਗਣੇ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਕਵਿਤਾ ਸਿੰਘ ਨੇ ਦੱਸਿਆ ਕਿ ਲੋਕ ਅੱਜ ਕਲ ਐਂਟੀਬਾਇਓਟਿਕ ਲੈਂਦੇ ਹੈ ਜਦੋਂ ਇਸ ਦੀ ਜਰੂਰਤ ਵੀ ਨਹੀਂ ਹੁੰਦੀ ਜਿਵੇਂ ਕਿ ਆਮ ਜੁਕਾਮ, ਫਲੂ, ਵਗਦਾ ਨੱਕ, ਜਾ ਵਿਯਰਾਲ ਇਨਫੈਕਸ਼ਨ ਹੋਣ ਤੇ ਇੰਤਿਬਿਓਟਕ ਦੀ ਜਰੂਰਤ ਨਹੀਂ ਹੁੰਦੀ ਬਲਕਿ ਇਹ ਆਪਣੇ ਆਪ ਠੀਕ ਹੋ ਜਾਂਦਾ ਹੈ। ਉਹਨਾਂ ਦੱਸਿਆ ਕਿ ਡਾਕਟਰੀ ਸਲਾਹ ਨਾਲ ਹੀ ਐਂਟੀਬਾਇਓਟਿਕ ਦਵਾਇਆ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੌ ਕੋਰਸ ਸ਼ੁਰੂ ਕੀਤਾ ਜਾਵੇ ਉਸਨੂੰ ਪੂਰਾ ਕੀਤਾ ਜਾਵੇ ਪਰ ਲੋਕ ਜਾਣਕਾਰੀ ਨਾ ਹੋਣ ਕਾਰਨ ਉਸ ਕੋਰਸ ਨੂੰ ਪੂਰਾ ਨਾ ਕਰਦੇ ਹੋਏ ਆਪਣੀ ਮਰਜੀ ਨਾਲ ਦੂਸਰਾ ਐਂਟੀਬਾਇਓਟਿਕ ਸ਼ੁਰੂ ਕਰ ਲੈਂਦੇ ਹੈ ਜੌ ਕਿ ਠੀਕ ਨਹੀਂ ਹੈ। ਹਮੇਸ਼ਾ ਡਾਕਟਰੀ ਨਿਰਦੇਸ਼ ਅਨੁਸਾਰ ਹੀ ਦਵਾਈ ਦਾ  ਕੋਰਸ  ਪੂਰਾ ਕੀਤਾ ਜਾਵੇ ਅਤੇ ਲਾਗ ਨੂੰ ਰੋਕਣ ਲਈ ਅਤੇ ਐਂਟੀਬਾਇਓਟਿਕ ਤੋਂ ਬਚਣ ਲਈ ਆਪਣੇ ਹੱਥ ਧੋਵੇ ਜਾਵੇ ਤਾਕਿ ਬਿਮਾਰੀ ਤੋਂ ਬਚਿਆ ਜਾ ਸਕੇ। ਉਹਨਾਂ ਦੱਸਿਆ ਕਿ ਬੈਕਟੀਰੀਆ ਐਂਟੀਬਾਇਓਟਿਕ ਪ੍ਰਤੀ ਰੋਧਕ ਬਣ ਰਹੇ ਹਨ ਕਿਉਂਕਿ ਲੋਕ ਰੋਗ ਸੰਬਧੀ ਵਿਸ਼ੇਸ਼ ਐਂਟੀਬਾਇਓਟਿਕ ਜਾ ਖੁਰਾਕ ਨਹੀਂ ਲੈਂਦੇ ਹਨ। ਇਸ ਦੌਰਾਨ ਜਿਲਾ ਮਹਾਂਮਾਰੀ ਅਫ਼ਸਰ ਡਾਕਟਰ ਸੁਨੀਤਾ ਕੰਬੋਜ, ਜਿਲਾ ਪ੍ਰੋਗਰਾਮ ਮੈਨੇਜਰ ਰਾਜੇਸ਼ ਕੁਮਾਰ, ਮਾਸ ਮੀਡੀਆ ਅਫ਼ਸਰ ਦਿਵੇਸ਼ ਕੁਮਾਰ, ਹਰਮੀਤ ਸਿੰਘ , ਬੀ ਸੀ ਸੀ ਸੁਖਦੇਵ ਸਿੰਘ ਅਤੇ ਮਾਈਕਰੋ ਬਿਉਲੋਜੀਲਿਸਟ ਪ੍ਰਿੰਸ ਪੂਰੀ ਹਾਜਰ ਸੀ।