ਸਿਵਲ ਹਸਪਤਾਲ ਵਿਖੇ ਸੇਵਾਵਾਂ ਨਿਭਾ ਰਹੇ ਰਤਨ ਸਿੰਘ ਸੁਪਰਡੈਂਟ ਆਂਕੜਾ ਵਿਭਾਗ ਤੇ ਮਾਸ ਮੀਡੀਆਂ ਅਫਸਰ ਹੋਏ ਸੇਵਾ ਮੁਕਤ
ਗੁਰਦਾਸਪੁਰ, 1 ਅਕਤੂਬਰ ( ) ਡਾ. ਕਿਸ਼ਨ ਚੰਦ ਅੱਜ ਕਰੀਬ 36 ਸਾਲ ਦੀਆਂ ਸੇਵਾਵਾਂ ਦੇਣ ਉਪੰਰਤ ਸੇਵਾ ਮੁਕਤ ਹੋਏ। ਡਾ. ਕਿਸ਼ਨ ਚੰਦ ਨੇ 13 ਫਰਵਰੀ 1985 ਨੂੰ ਨਾਨੋਵਾਲ ਜੀਂਦੜ. ਪੀ.ਐਚ.ਸੀ ਕਾਹਨੂੰਵਾਨ ਤੋਂ ਮੈਡੀਕਲ ਅਫਸਰ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ। ਉਪਰੰਤ ਡੇਰਾ ਬਾਬਾ ਨਾਨਕ ਵਿਖੇ ਐਸ.ਐਮ.ਓ ਸੇਵਾਵਾਂ ਨਿਭਾਈਆਂ। 2011 ਤੋਂ 2017 ਦੋਰਾਨ ਐਸ.ਐਮ.ਓ ਕਲਾਨੋਰ ਸੇਵਾਵਾਂ ਦਿੱਤੀਆਂ। ਉਪਰੰਤ ਡਿਪਟੀ ਡਾਇਰੈਕਟਰ ਵਜੋਂ ਪਦ ਉੇੱਨਤ ਹੋਏ ਤੇ ਚੰਡੀਗੜ• ਵਿਖੇ ਸੇਵਾਵਾਂ ਨਿਭਾਈਆਂ। ਤਿੰਨ ਮਹੀਨੇ ਓਥੇ ਸੇਵਾਵਾਂ ਨਿਭਾਉਣ ਉਪਰੰਤ ਸਿਵਲ ਸਰਜਨ ਵਜੋਂ ਗੁਰਦਾਸਪੁਰ ਨਿਯੁਕਤ ਹੋਏ। ਗੁਰਦਾਸਪੁਰ ਵਿਖੇ ਤਿੰਨ ਸਾਲ ਸਿਵਲ ਸਰਜਨ ਵਲੋਂ ਸੇਵਾਵਾਂ ਨਿਭਾਉਣ ਉਪਰੰਤ 30 ਸਤੰਬਰ 2020 ਨੂੰ ਸੇਵਾ ਮੁਕਤ ਹੋਏ। ਡਾ.ਕਿਸ਼ਨ ਚੰਦ ਨੇ ਸਿਵਲ ਸਰਜਨ ਵਜੋਂ ਸ੍ਰੀ ਕਰਤਾਰਪੁਰ ਕੋਰੀਡੋਰ ਵਿਖੇ ਸ਼ਾਨਦਾਰ ਸੇਵਾਵਾਂ ਪ੍ਰਦਾਨ ਕੀਤੀਆਂ ਅਤੇ ਹੁਣ ਕੋਵਿਡ-19 ਦੌਰਾਨ ਬਾਖੂਬੀ ਸੇਵਾਵਾਂ ਨਿਭਾਈਆਂ।
ਇਸੇ ਤਰਾਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਸ. ਰਤਨ ਸਿੰਘ ਸੁਪਰਡੈਂਟ ਆਂਕੜਾ ਵਿਭਾਗ ਵਲੋਂ ਕਰੀਬ 40 ਸਾਲ ਸੇਵਾਵਾਂ ਦੇਣ ਸੇਵਾ ਮੁਕਤ ਹੋਏ। ਉਨਾਂ ਆਪਣੇ ਵਿਭਾਗ ਵਿਚ ਸ਼ਾਨਦਾਰ ਸੇਵਾਵਾਂ ਨਿਭਾਈਆਂ । ਇਸ ਤਰ•ਾਂ ਸਿਵਲ ਹਸਪਤਾਲ ਵਿਖੇ ਮਾਸ ਮੀਡੀਆ ਅਫਸਰ ਕਮਲੇਸ਼ ਕੁਮਾਰੀ ਅਤੇ ਮੋਡਮ ਦੀਪਕ ਡੋਗਰਾ ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਸੇਵਾਮੁਕਤ ਹੋਏ। ਸਿਵਲ ਹਸਪਤਾਲ ਦੇ ਸਮੂਹ ਸਟਾਫ ਤੇ ਡਾਕਟਰਾਂ ਵਲੋਂ ਇਨਾਂ ਸ਼ਖਸ਼ੀਅਤਾਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ।

English






