ਡਿਪਟੀ ਕਮਿਸ਼ਨਰ ਵੱਲੋਂ ਨਵੇਂ ਖੁੱਲੇ ਰਿਲਾਇੰਸ ਸਮਾਰਟ ਦਾ ਉਦਘਾਟਨ

ਡਿਪਟੀ ਕਮਿਸ਼ਨਰ ਵੱਲੋਂ ਨਵੇਂ ਖੁੱਲੇ ਰਿਲਾਇੰਸ ਸਮਾਰਟ ਦਾ ਉਦਘਾਟਨ
ਨਵਾਂਸ਼ਹਿਰ, 29 ਸਤੰਬਰ :
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਸ਼ਹਿਰ ਵਿਚ ਨਵੇਂ ਖੁੱਲੇ ਰਿਲਾਇੰਸ ਸਮਾਰਟ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਉਨਾਂ ਉਥੇ ਮੌਜੂਦ ਉਨਾਂ ਨੌਜਵਾਨਾਂ ਨਾਲ ਵੀ ਗੱਲਬਾਤ ਕੀਤੀ, ਜਿਨਾਂ ਦੀ ਬੀਤੇ ਦਿਨੀਂ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਲਗਾਏ ਗਏ ਪਲੇਸਮੈਂਟ ਕੈਂਪ ਦੌਰਾਨ ਰਿਲਾਇੰਸ ਸਮਾਰਟ ਵੱਲੋਂ ਚੋਣ ਕੀਤੀ ਗਈ ਸੀ। ਉਨਾਂ ਨੌਜਵਾਨਾਂ ਨੂੰ ਕਿਹਾ ਕਿ ਉਹ ਮਿਹਨਤ ਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ। ਜ਼ਿਕਰਯੋਗ ਹੈ ਕਿ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਲਗਾਏ ਪਲੇਸਮੈਂਟ ਕੈਂਪ ਦੌਰਾਨ ਰਿਲਾਇੰਸ ਸਮਾਰਟ ਵੱਲੋਂ 80 ਪ੍ਰਾਰਥੀਆਂ ਦੀ ਚੋਣ ਕੀਤੀ ਗਈ ਸੀ, ਜਿਨਾਂ ਵੱਲੋਂ ਆਪਣੀ ਡਿਊਟੀ ਜੁਆਇੰਨ ਕਰ ਕੇ ਉਥੇ ਕੰਮਕਾਜ਼ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲਾ ਰੋਜ਼ਗਾਰ ਉਤਪਤੀ, ਹੁੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰੁਪਿੰਦਰ ਕੌਰ ਤੋਂ ਇਲਾਵਾ ਰਿਲਾਇੰਸ ਸਮਾਰਟ ਦੇ ਅਧਿਕਾਰੀ ਹਾਜ਼ਰ ਸਨ।