ਰੂਪਨਗਰ, 29 ਅਕਤੂਬਰ:
ਡੀ.ਪੀ.ਆਰ.ਓ. ਰੂਪਨਗਰ ਕਰਨ ਮਹਿਤਾ ਦੇ ਮਾਤਾ ਸ਼੍ਰੀਮਤੀ ਕਿਰਨ ਮਹਿਤਾ (67) ਪਤਨੀ ਸਵਰਗੀ ਸ਼੍ਰੀ ਚਮਨ ਲਾਲ ਮਹਿਤਾ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸ਼੍ਰੀ ਹੈੱਡ ਦਰਬਾਰ ਕੋਟ ਪੁਰਾਣ ਸਾਹਿਬ ਵਿਖੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦਿਆਂ ਜਿਨ੍ਹਾਂ ਵਿੱਚ ਸੰਤ ਬਾਬਾ ਅਵਤਾਰ ਸਿੰਘ ਹੈੱਡ ਦਰਬਾਰ ਕੋਟ ਪੁਰਾਣ ਸਾਹਿਬ, ਨੈਸ਼ਨਲ ਅਕੈਡਮੀ ਦੇ ਐਮ ਡੀ ਤੇ ਸਮਾਜ ਸੇਵੀ ਤੇਜਿੰਦਰ ਚੋਪੜਾ, ਸੂਚਨਾ ਤੇ ਲੋਕ ਸੰਪਰਕ ਵਿਭਾਗ ਤੋਂ ਆਈ.ਪੀ.ਆਰ.ਓ. ਨਵਦੀਪ ਗਿੱਲ, ਪੱਤਰਕਾਰ ਭਾਈਚਾਰੇ ਚੋਂ ਪ੍ਰਧਾਨ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਜੈ ਸਿੰਘ ਛਿੱਬਰ ਨੇ ਕਿਰਨ ਮਹਿਤਾ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਇਸ ਮੌਕੇ ਸ਼੍ਰੀ ਕਰਨ ਮਹਿਤਾ ਨਾਲ ਦੁੱਖ ਵੰਡਾਉਂਦਿਆ ਵਿਧਾਇਕ ਸ਼੍ਰੀ ਦਿਨੇਸ਼ ਚੱਢਾ, ਐਸ.ਐਸ.ਪੀ. ਰੂਪਨਗਰ ਸ਼੍ਰੀ ਵਿਵੇਕਸ਼ੀਲ ਸੋਨੀ, ਅਮਰਜੀਤ ਸਿੰਘ ਕੇ.ਪੀ., ਸੂਚਨਾ ਤੇ ਲੋਕ ਸੰਪਰਕ ਵਿਭਾਗ ਤੋਂ ਜੁਆਇੰਟ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ, ਜੁਆਇੰਟ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ, ਡਿਪਟੀ ਡਾਇਰੈਕਟਰ ਸ਼੍ਰੀਮਤੀ ਸ਼ਿਖਾ ਨਹਿਰਾ, ਡਿਪਟੀ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ, ਸੇਵਾ ਮੁਕਤ ਵਧੀਕ ਡਾਇਰੈਕਟਰ ਉਪਿੰਦਰ ਸਿੰਘ ਲਾਂਬਾ, ਸੇਵਾ ਮੁਕਤ ਸ. ਅਜੀਤ ਸਿੰਘ ਹਮਦਰਦ, ਡੀ.ਪੀ.ਆਰ.ਓ. ਮੋਗਾ ਪ੍ਰਭਦੀਪ ਸਿੰਘ, ਏ.ਡੀ.ਪੀ.ਆਰ.ਓ ਰਸ਼ਿਮ ਵਰਮਾ, ਪੀ.ਆਰ.ਓ. ਕੁਲਤਾਰ ਸਿੰਘ ਮੀਆਂਪੁਰੀ, ਪੀ.ਆਰ.ਓ. ਕੁਲਜੀਤ ਸਿੰਘ ਮੀਆਂਪੁਰੀ, ਪੀ.ਆਰ. ਓ. ਗਗਨੀਤ ਸਿੰਘ ਔਜਲਾ, ਪੀ ਆਰ ਓ ਹਰਮੀਤ ਸਿੰਘ, ਏ.ਪੀ.ਆਰ.ਓ. ਅਮਨਦੀਪ ਸਿੰਘ ਸੰਧੂ, ਏ.ਪੀ.ਆਰ.ਓ. ਰਵਿੰਦਰ ਕੌਰ ਰਵੀ, ਸੇਵਾਮੁਕਤ ਏ.ਪੀ.ਆਰ.ਓ. ਰਾਜਿੰਦਰ ਸੈਣੀ ਵੀ ਹਾਜ਼ਰ ਸਨ।
ਕੌਮੀ ਘੱਟ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ, ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਘਾ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਤੇ ਪ੍ਰਭ ਆਸਰਾ ਕੁਰਾਲੀ ਤੋਂ ਸ਼ਮਸ਼ੇਰ ਸਿੰਘ ਵੱਲੋਂ ਵੀ ਸ਼ੋਂਕ ਸੰਦੇਸ਼ ਭੇਜੇ ਗਏ।
ਇਸ ਅੰਤਿਮ ਅਰਦਾਸ ਦੌਰਾਨ ਹਿੰਦੂ ਅਖ਼ਬਾਰ ਤੋਂ ਵਿਕਾਸ ਵਾਸੂਦੇਵਾ, ਖਬਰਾਂ ਵਾਲੇ ਨਿਊਜ਼ ਦੇ ਸੰਪਾਦਕ ਪਰਮਿੰਦਰ ਸਿੰਘ ਜੱਟਪੁਰ, ਪੰਜਾਬ ਨਿਊਜ਼ਲਾਈਨ ਦੇ ਸੰਪਾਦਕ ਸਤਿੰਦਰ ਸਿੰਘ ਬੈਂਸ, ਜ਼ੀ ਨਿਊਜ਼ ਪੰਜਾਬ ਤੋਂ ਰੋਹਿਤ ਬੰਸਲ, ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ, ਅਮਰਜੀਤ ਕੇ ਪੀ, ਐਕਸਾਇਜ ਇੰਸਪੈਕਟਰ ਸਮੀਰ ਕੁਮਾਰ, ਐਡਵੋਕੇਟ ਜੀ ਪੀ ਐੱਸ ਢੇਰ, ਐਡਵੋਕੇਟ ਰਮਿਤ ਕੇਹਰ, ਸੁੱਚਾ ਸਿੰਘ ਭੱਠਲ, ਐਡਵੋਕੇਟ ਵਿਕਰਮ ਗਰਗ, ਐਡਵੋਕੇਟ ਸੋਹਣ ਲਾਲ ਸੰਧੂ, ਐਡਵੋਕੇਟ ਸੂਰਜਪਾਲ, ਐਡਵੋਕੇਟ ਵਿਕਰਮ ਸਿੰਘ, ਰਾਜੇਸ਼ਵਰ ਲਾਲੀ, ਗਿੰਨੀ ਜੋਲੀ, ਸ਼ਿਵਜੀਤ ਸਿੰਘ ਮਣਕੂ, ਐਸ ਡੀ ਓ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਚਰਨਜੀਤ ਸਿੰਘ, ਪ੍ਰਿੰਸੀਪਲ ਡੀਏਵੀ ਸਕੂਲ ਸੰਗੀਤਾ ਰਾਣੀ, ਸਰਕਾਰੀ ਕਾਲਜ ਤੋਂ ਡਾ. ਜਤਿੰਦਰ ਕੁਮਾਰ, ਪ੍ਰੋ ਨਿਰਮਲ ਬਰਾੜ, ਲੈਕਚਰਾਰ ਦਵਿੰਦਰ ਬਾਤਿਸ਼, ਬਲਬੀਰ ਵਰਮਾ ਬੇਲੇ ਵਾਲੇ, ਕਰੀਏਟਿਵ ਫੂਡ ਰਾਜਨ, ਵਿਸ਼ਾਲ ਕੁਮਾਰ ਸਟੂਡੀਓ, ਮੈਡੀਕਲ ਅਫ਼ਸਰ ਜਗਦੀਪ ਸਿੰਘ, ਏ ਐਸ ਆਈ ਸੰਜੀਵ ਕੁਮਾਰ, ਸ਼ਾਮ ਭੱਟੀ, ਪੀਐਸਓ ਡਿਪਟੀ ਕਮਿਸ਼ਨਰ ਜਸਵੀਰ ਸਿੰਘ, ਏ ਐਸਆਈ ਸੁਰਿੰਦਰ ਪਰਦੇਸੀ, ਜੇ ਏ ਵਰੁਣ ਮਹਿਤਾ, ਮਾਸਟਰ ਦਿਸ਼ਾਂਤ ਮਹਿਤਾ, ਸੰਤੋਖ ਸਿੰਘ ਵਾਲੀਆ, ਨੰਗਲ ਤੋਂ ਪਰਸ਼ੋਤਮ ਲਾਲ ਮਹਿਤਾ, ਠੇਕੇਦਾਰ ਨਰੇਸ਼ ਮਹਿਤਾ ਅਤੇ ਲੋਕ ਸੰਪਰਕ ਵਿਭਾਗ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ ਰੂਪਨਗਰ, ਸਿਹਤ ਵਿਭਾਗ ਅਤੇ ਹੋਰ ਵੀ ਬਹੁਤ ਸਾਰੇ ਸਰਕਾਰੀ ਵਿਭਾਗਾਂ ਤੋਂ ਅਧਿਕਾਰੀ ਅਤੇ ਕਰਮਚਾਰੀ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਆਦਿ ਹਾਜ਼ਰ ਸਨ।
ਸਥਾਨਕ ਪੱਤਰਕਾਰ ਭਾਈਚਾਰੇ ਚੋਂ ਪ੍ਰੈੱਸ ਕਲੱਬ ਰੂਪਨਗਰ ਦੇ ਪ੍ਰਧਾਨ ਬਹਾਦਰਜੀਤ ਸਿੰਘ, ਸਤਨਾਮ ਸਿੰਘ ਸੱਤੀ, ਵਿਜੇ ਕਪੂਰ, ਅਜੇ ਅਗਨੀਹੋਤਰੀ, ਜਗਮੋਹਨ ਸਿੰਘ ਵਿਜੇ ਸ਼ਰਮਾ, ਕੈਲਾਸ਼ ਅਹੂਜਾ, ਸਰਬਜੀਤ ਸਿੰਘ, ਕੁਲਵੰਤ ਸਿੰਘ, ਕਮਲ ਭਾਰਜ, ਮਨਪ੍ਰੀਤ ਸਿੰਘ ਚਾਹਲ, ਤੇਜਿੰਦਰ ਸਿੰਘ, ਲਾਡੀ ਖ਼ਾਬੜਾ, ਜਰਨੈਲ ਸਿੰਘ ਨਿੱਕੂਵਾਲ, ਅਮਰਜੀਤ ਧੀਮਾਨ, ਮੋਹਨ ਰੱਤੂ, ਲਖਵੀਰ ਸਿੰਘ ਮੋਰਿੰਡਾ, ਰਾਜਨ ਵੋਹਰਾ, ਕੈਮਰਾਮੈਨ ਸਰਬਜੀਤ ਸਿੰਘ, ਵਰੁਣ ਲਾਂਬਾ, ਸ਼ਮਸ਼ੇਰ ਬੱਗਾ, ਰਾਕੇਸ਼ ਕੁਮਾਰ, ਦਰਸ਼ਨ ਸਿੰਘ, ਅਮਰਨਾਥ, ਕੁਲਵੰਤ ਸਿੰਘ, ਸੋਮਰਾਜ ਸ਼ਰਮਾ, ਸੰਦੀਪ ਵਿਸ਼ਿਸ਼ਟ, ਰਾਜੂ ਸ਼ਰਮਾ ਅਤੇ ਹੋਰ ਚੰਡੀਗੜ੍ਹ ਸਮੇਤ ਰੂਪਨਗਰ ਜ਼ਿਲ੍ਹੇ ਦੇ ਅਨੰਦਪੁਰ ਸਾਹਿਬ, ਮੋਰਿੰਡਾ, ਕੀਰਤਪੁਰ ਸਾਹਿਬ, ਨੰਗਲ, ਸ੍ਰੀ ਚਮਕੌਰ ਸਾਹਿਬ ਸਮੇਤ ਪੱਤਰਕਾਰ ਹਾਜ਼ਰ ਸਨ।

English






