ਡੇਂਗੂ ਬਿਮਾਰੀ ਨੂੰ ਖਾਤਮੇ ਲਈ ਲੋਕ ਵੀ ਨਿਭਾਉਣ ਆਪਣੀ ਜਿੰਮੇਵਾਰੀ – ਡਾਕਟਰ ਕਵਿਤਾ ਸਿੰਘ

— ਲਾਰਵਾ ਖਤਮ ਕਰਨ ਵਾਲੀ ਟੀਮਾ ਦੇ ਨਾਲ ਸਿਵਲ ਸਰਜਨ ਨੇ ਕੀਤਾ ਘਰਾ  ਦਾ ਦੌਰਾ, ਲੋਕਾਂ ਨੂੰ ਟੀਮਾ ਦਾ ਸਹਿਯੋਗ ਕਰਨ ਦੀ ਕੀਤੀ ਅਪੀਲ
— ਸਰਕਾਰੀ ਹਸਪਤਾਲ ਵਿਚ ਮੁਫ਼ਤ  ਡੇਂਗੂ ਦਾ ਟੈਸਟ ਦੀ ਰਿਪੋਰਟ 100  ਫੀਸਦੀ ਸਹੀ

ਫਾਜ਼ਿਲਕਾ 7 ਨਵੰਬਰ:

ਫਾਜ਼ਿਲਕਾ ਵਿਚ ਡੇਂਗੂ ਬਿਮਾਰੀ ਦੇ ਖਾਤਮੇ ਲਈ ਐਂਟੀ ਲਾਰਵਾ ਗਤੀਵਿਧੀਆ ਲਗਾਤਾਰ ਜਾਰੀ ਹੈ ਅਤੇ ਘਰਾ ਦਾ ਸਰਵੇ ਦਾ ਕੰਮ ਟੀਮਾ ਵਲੋ ਕੀਤਾ ਜਾ ਰਿਹਾ ਹੈ ਜਿਸ ਦੇ ਨਰੀਖਣ ਲਈ ਅੱਜ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਅਤੇ ਜਿਲਾ ਮਹਾਂਮਾਰੀ ਅਫ਼ਸਰ ਡਾਕਟਰ ਸੁਨੀਤਾ ਕੰਬੋਜ ਵਲੋ ਕੀਤਾ ਗਿਆ ।

ਅੱਜ ਅਧਿਕਾਰੀਆ ਵਲੋ ਗਾਂਧੀ ਨਗਰ ਅਤੇ ਝੂਲੇ ਲਾਲ ਕਾਲੋਨੀ ਵਿਖੇ ਚਲ ਰਹੇ ਕੰਮ ਦਾ ਦੌਰਾ ਕੀਤਾ ਅਤੇ ਟੀਮਾ ਨੂੰ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਟੀਮਾ ਵਲੋ ਕਾਫੀ ਘਰਾ ਵਿਚ ਦਰਵਾਜਾ ਨਾ ਖੋਲਣ ਦੀ ਸ਼ਿਕਾਇਤ ਕੀਤੀ ਗਈ ਜਿਸ ਦਾ ਨੋਟਿਸ ਲੈਂਦੇ ਹੋਏ ਸਿਵਲ ਸਰਜਨ  ਨੇ ਖੁਦ ਘਰਾ ਦਾ ਦੌਰਾ ਕੀਤਾ ਕਿ ਟੀਮਾ ਨੂੰ ਅਪਣਾ ਕੰਮ ਕਰਨ ਦਿੱਤਾ ਜਾਵੇ ਕਿਉਂਕਿ ਉਹ ਲੋਕਾਂ ਦੇ ਸਿਹਤ ਲਈ ਕੰਮ ਕਰ ਰਹੇ ਹਨ ਤਾਕਿ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਤੋ ਬਚਾਇਆ ਜਾ ਸਕੇ ।ਉਹਨਾਂ ਕਿਹਾ ਕਿ ਲੋਕ ਆਪਣੇ ਘਰ ਦੇ ਫਰਿਜ਼ ਪਿਛਲੇ ਹਿੱਸੇ ਦੀ ਟਰੇ , ਪੰਛੀਆ ਦੇ ਬਰਤਨ, ਅਤੇ ਗਮਲੇ ਆਦਿ ਦੀ ਸਫਾਈ ਨਿਯਮਿਤ ਰੂਪ ਵਿਚ ਕਰਨ ਅਤੇ ਇਹਨਾ ਨੂੰ ਖਾਲੀ ਕਰਨ ਸਮੇ ਬਚਿਆ ਹੋਇਆ ਪਾਣੀ ਨਾਲੀ  ਜਾ ਬਾਥਰੂਮ ਵਿਚ ਸੁੱਟਣ ਦੀ ਬਜਾਏ ਖੁੱਲ੍ਹੇ ਵਿਚ ਸੜਕ ਜਾ ਛਤ ਵਿਚ ਸੁੱਟਣ ਤਾਕਿ ਧੁੱਪ ਨਾਲ ਅਗਰ ਉਸ ਵਿਚ ਮੱਛਰ ਦਾ ਲਾਰਵਾ ਹੋਵੇਗਾ ਤਾਂ ਆਪਣੇ ਆਪ ਮਰ ਜਾਵੇਗਾ ਨਹੀਂ ਤਾਂ ਨਾਲੀ  ਜਾ ਬਾਥਰੂਮ ਵਿਚ ਉਹੀ ਮੱਛਰ ਹੋਰ ਮੱਛਰਾਂ ਨੂੰ ਜਨਮ ਦੇਵੇਗਾ ਜਿਸ ਨਾਲ ਜਿਆਦਾ ਨੁਕਸਾਨ ਹੋਵੇਗਾ। ਇਸ ਦੇ ਨਾਲ ਫੁਲਾ ਅਤੇ ਘਰਾ ਵਿਚ ਲੱਗੇ ਪੋਧੀਆ  ਨੂੰ ਪਾਣੀ ਜਿਆਦਾ ਨਾਂ ਪਾਇਆ ਜਾਵੇ ਅਤੇ ਇਨਾਂ ਕੁ ਪਾਣੀ ਦਿੱਤਾ ਜਾਵੇ ਜਿਨਾ ਕੂ ਮਿੱਟੀ ਪਾਣੀ ਸੁਖ ਲਵੇ ।

ਜਿਆਦਾ ਪਾਣੀ ਨਾਲ ਮੱਛਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਖੁਦ ਵੀ ਬਿਮਾਰੀ ਦੇ ਖਾਤਮੇ ਲਈ ਸਹਿਯੋਗ ਕਰਨ ਇਹ ਲੜਾਈ ਮਿਲ ਕੇ ਲੜਨੀ ਪੈਣੀ ਹੈ ਤਾਕਿ ਪੂਰਾ ਫਾਜ਼ਿਲਕਾ ਸਿਹਤਮੰਦ ਰਹੇ। ਅਗਰ ਡੇਂਗੂ ਦੇ ਲੱਛਣ ਨਜ਼ਰ ਆਵੇ ਤਾਂ ਤੁਰਤ ਸਿਵਲ ਹਸਪਤਾਲ ਡੇਂਗੂ ਦਾ ਟੈਸਟ ਕਰਵਾਓ ਜੌ ਕਿ ਬਿਲਕੁਲ ਮੁਫ਼ਤ ਹੈ ਅਤੇ ਹਸਪਤਾਲ ਦੀ ਰਿਪੋਰਟ  100 ਫੀਸਦੀ ਸਹੀ ਹੁੰਦੀ ਹੈ। ਉਹਨਾਂ ਕਿਹਾ ਕਿ ਨਿੱਜੀ ਲਬਾਰੇਟਰੀ  ਨੂੰ ਵੀ ਹਿਦਾਇਤ ਕੀਤੀ ਹੈ ਉਹ ਸਿਵਿਲ ਹਸਪਤਾਲ ਜਰੂਰ ਰਿਪੋਰਟ ਕਰੇ ਤਾਕਿ ਲੋਕਾਂ ਨੂੰ ਸਹੀ ਰਿਪੋਰਟ ਮਿਲ ਸਕੇ ।  ਇਸ ਦੌਰਾਨ ਵੈਕਟਰ ਬੋਰਨ ਬ੍ਰਾਂਚ ਤੋ ਰਵਿੰਦਰ ਸ਼ਰਮਾ ਅਤੇ ਮਾਸ ਮੀਡੀਆ ਬ੍ਰਾਂਚ ਤੋ ਦਿਵੇਸ਼ ਕੁਮਾਰ ਨਾਲ ਸੀ।