ਦਸਮੇਸ਼ ਹਿਊਮੈਨੇਟੀ ਟਰੱਸਟ ਵੱਲੋਂ ਮੁਫ਼ਤ ਡੈਂਟਲ ਚੈੱਕਅੱਪ ਕੈਂਪ

ਐੱਸ.ਏ.ਐੱਸ. ਨਗਰ, 29 ਨਵੰਬਰ:
ਦਸਮੇਸ਼ ਹਿਊਮੈਨੇਟੀ ਟਰੱਸਟ (ਸਰਬੱਤ ਦਾ ਭਲਾ), ਮੋਹਾਲੀ ਵੱਲੋਂ  ਪ੍ਰਾਚੀਨ ਸ੍ਰੀ ਸੱਤਿਆ ਨਰਾਇਣ ਮੰਦਿਰ, ਸੈਕਟਰ-70, ਮੋਹਾਲੀ ਵਿਖੇ ਮੁਫਤ ਡੈਂਟਲ ਚੈੱਕਅੱਪ ਕੈਂਪ ਲਗਾਇਆ ਗਿਆ।
ਇਸ ਕੈਂਪ ਦਾ ਉਦਘਾਟਨ ਸ਼੍ਰੀਮਤੀ ਸਵਰਨਜੀਤ ਕੌਰ, ਪੀ.ਸੀ.ਐਸ. (ਰਿਟਾ. ਉਪ ਮੰਡਲ ਮੈਜਿਸਟ੍ਰੇਟ) ਵੱਲੋਂ ਕੀਤਾ ਗਿਆ। ਇਸ ਵਿਚ ਡਾ. ਪਰਵੀਨ (ਡੈਂਟਲ ਸਪੈਸ਼ਲਿਸਟ) ਅਤੇ ਡਾ. ਸੌਰਵ ਵਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ।
ਕੈਂਪ ਵਿਚ ਸਥਾਨਕ ਸਕੂਲ ਦੇ ਬੱਚਿਆਂ ਤੇ ਆਮ ਲੋਕਾਂ ਵਲੋ ਸ਼ਿਰਕਤ ਕੀਤੀ ਗਈ ਅਤੇ ਕੈਂਪ ਦਾ ਭਰਪੂਰ ਲਾਭ ਉਠਾਇਆ ਗਿਆ। ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ।