ਦਸਵੀਂ ਦੇ ਨਤੀਜਿਆ ਵਿੱਚੋ ਸਕੂਲ ਆਫ਼ ਐਮੀਨਾਂਸ ਫਾਜ਼ਿਲਕਾ ਦੇ ਸਮੀਰ ਸੋਲੰਕੀ ਨੇ ਪ੍ਰਾਪਤ ਕੀਤੇ 95.89 ਫੀਸਦੀ ਅੰਕ

ਪਰਿਵਾਰ ਵਿਚ ਖੁਸ਼ੀ ਦੀ ਲਹਿਰ, ਫਾਜ਼ਿਲਕਾ ਦਾ ਨਾਮ ਕੀਤਾ ਰੋਸ਼ਨ

ਫਾਜ਼ਿਲਕਾ, 17 ਮਈ 2025

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਣੇ ਗਏ ਦਸਵੀਂ ਦੇ ਨਤੀਜਿਆ ਵਿੱਚੋ ਸਕੂਲ ਆਫ਼ ਐਮੀਨਾਂਸ ਫਾਜ਼ਿਲਕਾ ਦੇ ਸਮੀਰ ਸੋਲੰਕੀ ਨੇ 95.89 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦੇ ਨਾਲ ਨਾਲ ਮਾਪਿਆਂ ਅਤੇ ਫਾਜ਼ਿਲਕਾ ਦਾ ਨਾਮ ਰੋਸ਼ਨ ਕੀਤਾ ਹੈ|

ਪਿਤਾ ਵੇਦ ਪ੍ਰਕਾਸ਼ ਅਤੇ ਮਾਤਾ ਮਮਤਾ ਰਾਣੀ ਨੇ ਪੁੱਤਰ ਸਮੀਰ ਸੋਲੰਕੀ ਦੀ ਇਸ ਪ੍ਰਾਪਤੀ ਤੇ ਕਾਫੀ ਮਾਣ ਮਹਿਸੂਸ ਕਰ ਰਹੇ ਹਨ | ਮਾਪਿਆਂ ਦਾ ਕਹਿਣਾ ਹੈ ਕਿ ਸਾਰੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ | ਉਨ੍ਹਾਂ ਸਮੀਰ ਸੋਲੰਕੀ ਦੇ ਉੱਜਵਲ ਭਵਿੱਖ ਦੀ ਪ੍ਰਮਾਤਮਾ ਅਗੇ ਅਰਦਾਸ ਕੀਤੀ|