ਦਿਵਿਆਂਗ ਵਿਦਿਆਰਥੀਆ ਨੂੰ ਸਕੂਲਾਂ ਵਿਚ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਦੀ ਜਾਗਰੂਕਤਾ ਲਈ ਜਿਲਾ ਕਚਹਿਰੀਆਂ ਵਿਖੇ ਬੈਨਰ ਲਗਾਇਆ

ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋ ਦਿਵਿਆਂਗ ਵਿਦਿਆਰਥੀਆਂ ਨਾਲ ਵੈਬੀਨਾਰ ਰਾਹੀ ਦਿੱਤੀ ਜਾਦੀ ਹੈ ਵੱਡਮੁੱਲੀ ਜਾਣਕਾਰੀ – ਨਵਦੀਪ ਕੌਰ ਗਿੱਲ
ਗੁਰਦਾਸਪੁਰ -26 ਮਈ 2021 ਸ੍ਰੀਮਤੀ ਰਮੇਸ਼ ਕੁਮਾਰੀ ਜਿਲਾ ਅਤੇ ਸੈਸ਼ਨ ਜੱਜ – ਕਮ – ਚੇਅਰਪਰਸ਼ਨ , ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਦੀ ਰਹਿਨੁਮਈ ਹੇਠ ਅਤੇ ਮੈਡਮ ਨਵਦੀਪ ਕੋਰ ਗਿੱਲ, ਸਿਵਲ ਜੱਜ ( ਸੀਨੀਅਰ ਡਵੀਜ਼ਨ ) ਕਮ- ਸੀਜੇਐਮ , – ਕਮ – ਸੱਕਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੀਆਂ ਹਦਾਇਤਾਂ ਅਨੁਸਾਰ ਜਿਲਾ ਕਚਹਿਰੀਆ , ਗੁਰਦਾਸਪੁਰ ਵਿਚ ਵਿਕਲਾਂਗ ਵਿਅਕਤੀ ਅਧਿਕਾਰ ਐਕਟ( Right of person with Disabilities Act)2016 ਅਨੁਸਾਰ ਵਿਦਿਆਂਗ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਦੀ ਜਾਗਰੂਕਤਾ ਲਈ ਜਿਲਾ ਕਚਹਿਰੀਆ , ਗੁਰਦਾਸਪੁਰ ਵਿਚ ਬੈਨਰ ਲਗਾਇਆ ਗਿਆ । ਇਹ ਬੈਨਰ ਮੈਡਮ ਨਵਦੀਪ ਕੌਰ ਗਿੱਲ ਸਿਵਲ ਜੱਜ ( ਸੀਨੀਅਰ ਡਵੀਜ਼ਨ ) ਕਮ- ਸੀਜੇਐਮ , – ਕਮ –ਸੱਕਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ , ਗੁਰਦਾਸਪੁਰ ਦੁਆਰਾ ਜਿਲਾ ਕਚਹਿਰੀਆ ਗੁਰਦਾਸਪੁਰ ਵਿਚ ਲਗਾਇਆ ਗਿਆ । ਇਸ ਉਪਰੰਤ ਮੈਡਮ ਨਵਦੀਪ ਕੋਰ ਗਿੱਲ ਨੇ ਵਿਕਲਾਂਗ ਵਿਅਕਤੀ ਅਧਿਕਾਰ ਐਕਟ( Right of person with Disabilities Act) 2016 ਅਨੁਸਾਰ ਦਿਵਿਆਂਗ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਦਿੱਤੀਆ ਜਾਣ ਵਾਲੀਆ ਵੱਖ ਵੱਖਸਹੂਲਤਾਂ ਦੇ ਸਬੰਧ ਵਿਚ ਦੱਸਿਆ ਕਿ ਜੇਕਰ ਕੋਈ ਸਕੂਲ ਮੁੱਖੀ ਵਲੋ ਕਿਸੇ ਦਿਵਿਆਂਗ ਬੱਚੇ ਨੂੰ ਸਕੂਲ ਵਿਚ ਦਾਖਲ ਕਰਨ ਤੋ ਮਨ੍ਹਾ ਕੀਤਾ ਜਾਦਾ ਹੈ ਤਾ ਇਸ ਸਬੰਧੀ ਜਿਲੇ ਦੇ ਵੱਖ ਵੱਖ ਅਧਿਕਾਰੀਆ ਨੂੰ ਸੰਪਰਕ ਕੀਤਾ ਜਾ ਸਕਦਾ ਹੈ ਜਿੰਨਾ ਦਾ ਵੇਰਵਾ ਬੈਨਰ ਵਿਚ ਦੱਸਿਆ ਗਿਆ ਹੈ ਇਸ ਸਬੰਧ ਵਿਚ ਵੱਖ ਵੱਖ ਸੋਸ਼ਲ ਮੀਡੀਆ ਰਾਹੀ ਇਸ ਸਕੀਮ ਦਾ ਪਰਚਾਰ ਕੀਤਾ ਗਿਆ , ਇਸ ਦੇ ਨਾਲ ਦਫਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਗੁਰਦਾਸਪੁਰ ਵਲੋ ਸਕੂਲਾਂ ਅਤੇ ਕਾਲਜਾਂ ਦੇ ਬੱਚਿਆ ਨਾਲ ਵੈਬੀਨਾਰ ਲਗਾਏ ਜਾ ਰਹੇ ਹਨ । ਇਹਨਾ ਵੈਬੀਨਾਰ ਰਾਹੀ ਵਿਕਲਾਂਗ ਵਿਅਕਤੀ ਅਧਿਕਾਰ ਐਕਟ( Right of person with Disabilities Act) 2016 ਅਨੁਸਾਰ ਦਿਵਿਆਂਗ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਦਿੱਤੀਆਂ ਜਾਣ ਵਾਲੀਆਂ ਵੱਖ ਵੱਖ ਸਹੂਲਤਾਂ ਦੇ ਸਬੰਧ ਵਿਚ ਦੱਸਿਆ ਜਾ ਰਿਹਾ ਹੈ ।