ਨਸ਼ਾਖੋਰੀ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

ਰੂਪਨਗਰ, 8 ਜਨਵਰੀ

ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਰੂਪਨਗਰ ਦੀ ਓਟ ਸੇੰਟਰ  ਦੀ ਟੀਮ ਵੱਲੋਂ ਖ਼ਾਲਸਾ ਸੀ.ਨੀ. ਸੈ.ਕੰ. ਸਕੂਲ ਰੋਪੜ ਦੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੇ ਇਲਾਜ ਬਾਰੇ ਜਾਗਰੂਕ ਸੈਮੀਨਾਰ ਕਰਵਾਇਆ ਗਿਆ।

ਇਸ ਵਿੱਚ ਜ਼ਿਲ੍ਹਾਂ ਓਟ ਕੇਂਦਰ ਰੂਪਨਗਰ ਤੋਂ ਮੈਡਮ ਜਸਜੀਤ ਕੌਰ ਕੌਂਸਲਰ ਵੱਲੋਂ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਕਾਰਨ ਅਤੇ ਇਲਾਜ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ।

ਜਸਜੀਤ ਕੌਰ ਕੌਂਸਲਰ ਨੇ ਦੱਸਿਆ ਕਿ ਨਸ਼ਾ ਇੱਕ ਮਾਨਸਿਕ ਬਿਮਾਰੀ ਹੈ ਜੋ ਕਿ ਬਾਰ ਬਾਰ ਹੋਣ ਵਾਲੀ ਤੇ ਲੰਬਾ ਸਮਾਂ ਚੱਲਣ ਵਾਲੀ ਮਾਨਸਿਕ ਬਿਮਾਰੀ ਹੈ ।ਨਸ਼ੇ ਕਰਨ ਵਾਲਾ ਵਿਅਕਤੀ ਪਰਿਵਾਰ, ਸਮਾਜ ਅਤੇ ਧਰਤੀ ‘ਤੇ ਬੋਝ ਹੁੰਦਾ ਹਨ।  ਹੌਲੀ-ਹੌਲੀ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਦੋਂ ਨਸ਼ਿਆ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਨਾਲ ਫਸ ਜਾਂਦਾ ਹੈ। ਜਦੋਂ ਊਸਨੂੰ ਸਮਝ ਆਉਂਦੀ ਹੈ, ਉਸ ਸਮੇਂ ਤੱਕ ਉਹ ਨਸ਼ਿਆਂ ਦੀ ਆਦਤ ਦਾ ਬਹੁਤ ਬੁਰੀ ਤਰ੍ਹਾਂ ਸ਼ਿਕਾਰ ਹੋ ਜਾਂਦਾ ਹੈ ਇਸ ਲਈ ਨਸ਼ਿਆਂ ਨੂੰ ਛੱਡ ਕੇ ਫਲ, ਸਬਜ਼ੀਆਂ, ਦੁਧ, ਦਹੀਂ ਆਦਿ ਦੀ ਨਿਯਮਿਤ ਵਰਤੋਂ ਕਰੋ।

ਉਨ੍ਹਾਂ ਦੱਸਿਆ ਕਿ ਨਸ਼ਾ ਵੰਡਣ ਵਾਲਿਆਂ ਤੇ ਕਰਨ ਵਾਲਿਆਂ ਤੋਂ ਦੂਰ ਰਹੋ। ਆਓ ਨਸ਼ਿਆਂ ਤੋਂ ਆਪ ਵੀ ਬਚੀਏ ਅਤੇ ਹੋਰਾਂ ਨੂੰ ਵੀ ਬਚਾਈਏ। ਨਸ਼ਿਆਂ ਦੇ ਵਾਤਾਵਰਨ ਤੋਂ ਦੂਰ ਰਹਿ ਕੇ ਖੇਡ, ਯੋਗ, ਕਸਰਤ, ਆਸਨ ਅਤੇ ਰੋਜ਼ਾਨਾ ਸੈਰ ਕਰੋ। ਆਓ ਨਸ਼ੇ ਛੱਡ ਕੇ ਸਾਫ਼-ਸੁਥਰੇ ਦੇਸ਼ ਦੀ ਉਸਾਰੀ ਵਿੱਚ ਯੋਗਦਾਨ ਪਾਈਏ। ਮਨੁੱਖੀ ਜਨਮ ਵਿਰਲਿਆਂ ਨੂੰ ਮਿਲਦਾ ਹੈ, ਆਓ ਖ਼ੂਬਸੂਰਤ ਕੁਦਰਤੀ ਜ਼ਿੰਦਗੀ ਦਾ ਨਸ਼ਿਆਂ ਰਹਿਤ ਰਹਿ ਕੇ ਅਨੰਦ ਮਨਾਈਏ।

ਉਹਨਾਂ ਨੇ ਦੱਸਿਆ ਕਿ ਜਿਲਾ ਰੂਪਨਗਰ ਵਿੱਚ ਇੱਕ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਰੂਪਨਗਰ ਵਿਖੇ ਸਥਿਤ ਹੈ। ਇਸ ਨਸ਼ਾ ਮੁਕਤੀ ਕੇਂਦਰ ਵਿੱਚ ਅਧਿਆਤਮਿਕ, ਕਾਉਸਲਿੰਗ ਦੇ ਨਾਲ ਨਾਲ  ਹੋਰ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।