ਨੌਜਵਾਨ ਸਰੀਰਕ ਤੇ ਮਾਨਸਿਕ ਤੌਰ ਉੱਤੇ ਮਜ਼ਬੂਤ ਹੋਣ ਦੇ ਨਾਲ-ਨਾਲ ਆਪਣੇ ਮਾਪਿਆਂ ਦਾ ਨਾਮ ਵੀ ਕਰਨਗੇ ਰੌਸ਼ਨ – ਸ. ਅਰਵਿੰਦਰਪਾਲ ਸਿੰਘ ਸੋਮਲ
ਰੂਪਨਗਰ, 20 ਸਤੰਬਰ:
“ਖੇਡਾਂ ਵਤਨ ਪੰਜਾਬ ਦੀਆਂ” ਪੰਜਾਬ ਸਰਕਾਰ ਦਾ ਇਤਿਹਾਸਕ ਉਪਰਾਲਾ ਹੈ, ਜਿਸ ਸਦਕਾ ਖਿਡਾਰੀਆਂ ਵਲੋਂ ਵੱਧ ਚੜ੍ਹ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਉਪਰਾਲਾ ਸੂਬੇ ਵਿਚ ਖੇਡ ਸਭਿਆਚਾਰ ਸਿਰਜਣ ਵਿਚ ਬਹੁਤ ਯੋਗਦਾਨ ਪਵੇਗਾ। ਇਸ ਸਦਕਾ ਸਾਡੇ ਨੌਜਵਾਨ ਸਰੀਰਕ ਤੇ ਮਾਨਸਿਕ ਤੌਰ ਉੱਤੇ ਮਜ਼ਬੂਤ ਹੋਣ ਦੇ ਨਾਲ ਨਾਲ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕਰਨਗੇ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੀ.ਸੀ.ਐਸ. ਸ. ਅਰਵਿੰਦਰਪਾਲ ਸਿੰਘ ਸੋਮਲ ਨੇ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੇ ਅੱਠਵੇਂ ਦਿਨ ਨਹਿਰੂ ਸਟੇਡੀਅਮ, ਰੂਪਨਗਰ ਵਿਖੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ। ਇਸ ਮੌਕੇ ਉਹਨਾਂ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਕਿਹਾ ਕਿ ਪੰਜਾਬ ਖੇਡਾਂ ਵਿਚ ਪਹਿਲੇ ਨੰਬਰ ਉੱਤੇ ਸੀ ਤੇ ਮੁੜ ਇਸ ਨੂੰ ਪਹਿਲੇ ਨੰਬਰ ਉੱਤੇ ਲੈਕੇ ਆਉਣਾ ਹੈ।
ਅੱਜ ਦੇ ਮੁਕਾਬਲਿਆਂ ਵਿੱਚ ਵਰਗ 21-40 ਕਬੱਡੀ (ਸਰਕਲ ਸਟਾਈਲ) ਲੜਕਿਆਂ ਦੀ ਖੇਡ ਵਿੱਚ ਰੂਪਨਗਰ ਸੈਂਟਰ ਨੇ 30-20 ਦੇ ਫ਼ਰਕ ਨਾਲ ਸ਼੍ਰੀ ਅਨੰਦਪੁਰ ਸਾਹਿਬ ਅਕੈਡਮੀ ਨੂੰ ਹਰਾਇਆ।
ਰੈਸਲਿੰਗ ਫ੍ਰੀ ਸਟਾਈਲ ਲੜਕਿਆਂ ਅੰਡਰ 21-40 ਵਰਗ 57 ਕਿਲੋ ਵਜ਼ਨ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਵਿਸ਼ਾਲ ਕੁਮਾਰ ਸ਼੍ਰੀ ਅਨੰਦਪੁਰ ਸਾਹਿਬ, 65 ਕਿਲੋ ਵਰਗ ਵਿੱਚ ਰਜਿੰਦਰ ਸਿੰਘ ਰੂਪਨਗਰ ਨੇ, 74 ਕਿਲੋ ਵਰਗ ਵਿੱਚ ਹੈਪੀ ਚੱਢਾ ਨੂਰਪੁਰ ਬੇਦੀ, 86 ਕਿਲੋ ਵਿੱਚ ਰਮਨਦੀਪ ਸਿੰਘ ਰੂਪਨਗਰ, 97 ਕਿਲੋ ਵਰਗ ਵਿੱਚ ਰਵਿੰਦਰ ਸਿੰਘ ਸ਼੍ਰੀ ਚਮਕੌਰ ਸਾਹਿਬ ਅਤੇ 125 ਕਿਲੋ ਵਰਗ ਦੇ ਮੁਕਾਬਲਿਆਂ ਵਿੱਚ ਗੁਰਜੀਤ ਸਿੰਘ ਰੂਪਨਗਰ ਨੇ ਜਿੱਤ ਪ੍ਰਾਪਤ ਕੀਤੀ।
ਰੈਸਲਿੰਗ ਗਰੀਕੇ ਰੋਮਨ ਖੇਡ ਦੇ ਮੁਕਾਬਲਿਆਂ ਵਿੱਚ ਅੰਡਰ 21-40 ਵਰਗ ਵਿੱਚ 60 ਕਿਲੋ ਭਾਰ ਵਿੱਚ ਪਰਦੀਪ ਸ਼੍ਰੀ ਅਨੰਦਪੁਰ ਸਾਹਿਬ, 67 ਕਿਲੋ ਭਾਰ ਵਰਗ ਵਿੱਚ ਸੰਨੀ ਰੂਪਨਗਰ, 77 ਕਿਲੋ ਭਾਰ ਵਰਗ ਵਿੱਚ ਅੰਮ੍ਰਿਤਪਾਲ ਸਿੰਘ ਰੂਪਨਗਰ, 87 ਕਿਲੋ ਭਾਰ ਵਰਗ ਵਿੱਚ ਜਸਵਿੰਦਰ ਸਿੰਘ ਸ਼੍ਰੀ ਚਮਕੌਰ ਸਾਹਿਬ, 97 ਕਿਲੋ ਭਾਰ ਵਰਗ ਵਿੱਚ ਗੁਰਦੀਪ ਸਿੰਘ ਸ਼੍ਰੀ ਚਮਕੌਰ ਸਾਹਿਬ ਅਤੇ 130 ਕਿਲੋ ਭਾਰ ਵਰਗ ਵਿੱਚ ਅਨਮੋਲਪ੍ਰੀਤ ਸਿੰਘ ਰੂਪਨਗਰ ਨੇ ਜਿੱਤ ਪ੍ਰਾਪਤ ਕੀਤੀ।
ਇਸੇ ਤਰ੍ਹਾਂ ਖੋ-ਖੋ ਖੇਡ ਤਹਿਤ ਲੜਕਿਆਂ ਦੇ ਅੰਡਰ 21-40 ਵਰਗ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਆਰ.ਪੀ.ਆਰ. ਕਲੱਬ ਨੇ ਹਾਸਿਲ ਕੀਤਾ।
ਵਾਲੀਬਾਲ ਖੇਡ ਲੜਕਿਆਂ ਦੇ ਅੰਡਰ 21-40 ਵਰਗ ਵਿੱਚ ਪਹਿਲਾ ਸਥਾਨ ਰੂਪਨਗਰ (ਏ) ਦੀ ਟੀਮ ਨੇ, ਦੂਜਾ ਸਥਾਨ ਸ਼੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ, ਤੀਜਾ ਸਥਾਨ ਮੋਰਿੰਡਾ (ਏ) ਦੀ ਟੀਮ ਨੇ ਹਾਸਿਲ ਕੀਤਾ।
ਇਸੇ ਤਰ੍ਹਾਂ ਹੈਂਡਬਾਲ ਖੇਡ ਦੇ ਫਾਈਨਲ ਮੁਕਾਬਲਿਆਂ ਵਿੱਚ ਦਸ਼ਮੇਸ਼ ਸਪੋਰਟਸ ਕਲੱਬ ਮੋਰਿੰਡਾ ਨੇ ਹੈਂਡਬਾਲ ਕੋਚਿੰਗ ਸੈਂਟਰ ਰੋਪੜ ਨੂੰ 20-18 ਦੇ ਫ਼ਰਕ ਨਾਲ ਕ੍ਰਮਵਾਰ ਪਹਿਲਾਂ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਤੀਜੇ ਅਤੇ ਚੌਥੇ ਸਥਾਨ ਉੱਤੇ ਕ੍ਰਮਵਾਰ ਸ਼ਹੀਦ ਬਾਬਾ ਦੀਪ ਸਿੰਘ ਕਲੱਬ ਸਿੰਘ ਅਤੇ ਬਰਵਾ ਦੀ ਟੀਮ ਰਹੀ।
ਲੜਕੀਆਂ ਦੇ ਖੇਡ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਹੈਂਡਬਾਲ ਖੇਡ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹੈਂਡਬਾਲ ਕੋਚਿੰਗ ਸੈਂਟਰ ਰੋਪੜ ਦੀ ਟੀਮ ਅਤੇ ਦੂਜੇ ਸਥਾਨ ਤੇ ਦਸ਼ਮੇਸ਼ ਸਪੋਰਟਸ ਕਲੱਬ ਮੋਰਿੰਡਾ ਦੀ ਟੀਮ ਰਹੀ।
ਖੋ-ਖੋ ਖੇਡ ਵਿੱਚ ਲੜਕੀਆਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸਰਕਾਰੀ ਕਾਲਜ ਰੂਪਨਗਰ ਅਤੇ ਦੂਜਾ ਡਾਇਟ ਰੂਪਨਗਰ ਨੇ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਲੜਕੀਆਂ ਦੇ ਵਾਲੀਬਾਲ ਦੇ ਖੇਡ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਨੂਰਪੁਰ ਬੇਦੀ ਦੀ ਟੀਮ ਅਤੇ ਦੂਜੇ ਸਥਾਨ ਤੇ ਨੂਰਪੁਰ ਬੇਦੀ (ਬੀ) ਦੀ ਟੀਮ ਰਹੀ।

English






