11 ਸਤੰਬਰ ਨੂੰ ਬੀ. ਡੀ. ਪੀ. ਓ. ਦਫ਼ਤਰ ਨੌਸ਼ਿਹਰਾ ਪੰਨੂੰਆ ਵਿਖੇ ਵੀ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ
ਤਰਨ ਤਾਰਨ, 09 ਸਤੰਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੀ ਯੋਗ ਅਗਵਾਈ ਅਤੇ ਸ੍ਰੀਮਤੀ ਪਰਮਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿ)-ਕਮ-ਮੁੱੱਖ ਕਾਰਜਕਾਰੀ ਅਫਸਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਰਨ ਤਾਰਨ ਜੀ ਦੀ ਰਹਿਨੁਮਾਈ ਹੇਠ ਪੰਜਾਬ ਘਰ ਘਰ ਰੋਜਗਾਰ ਸਕੀਮ ਅਧੀਨ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਤਰਨ ਤਾਰਨ ਵਿਖੇ ਬਲਾਕ ਤਰਨ ਤਾਰਨ ਦਾ ਪਲੇਸਮੈਂਟ ਕੈਂਪ ਲਗਾਇਆ ਗਿਆ।
ਪਲੇਸਮੈਂਟ ਕੈਂਪ ਦੌਰਾਨ 526 ਉਮੀਦਵਾਰਾਂ ਨੇ ਭਾਗ ਲਿਆ ਗਿਆ, ਜਿਸ ਵਿੱਚੋ 305 ਉਮੀਦਵਾਰਾਂ ਦੀ ਮੌਕੇ ‘ਤੇ ਹੀ ਵੱਖ-ਵੱਖ ਕੰਪਨੀਆਂ ਵੱਲੋ ਚੋਣ ਕੀਤੀ ਗਈ।ਪਲੇਸਮੈਂਟ ਕੈਂਪ ਵਿੱਚ ਐਲ. ਆਈ. ਸੀ. ਆਫ ਇੰਡੀਆ, ਐਸ. ਬੀ. ਆਈ ਲਾਈਫ, ਏਅਰਟੈਲ, ਪੁਖਰਾਜ ਹੈਲਥ ਕੇਅਰ, ਏਜ਼ਾਈਲ ਅਤੇ ਕਾਮਨ ਸਰਵਿਸ ਸੈਂਟਰ ਕੰਪਨੀਆਂ ਵੱਲੋ ਭਾਗ ਲਿਆ ਗਿਆ। ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋ ਪਲੇਸਮੈਂਟ ਕੈਂਪ ਦੌਰਾਨ ਕੰਪਨੀਆਂ ਦੇ ਨੁਮਾਇੰਦਿਆਂ ਅਤੇ ਉਮੀਦਵਾਰਾਂ ਨਾਲ ਗੱਲਬਾਤ ਵੀ ਕੀਤੀ ਗਈ।
ਇਸ ਮੌਕੇ ਸ੍ਰੀ ਸੰਜੀਵ ਕੁਮਾਰ, ਜਿਲ੍ਹਾ ਰੋਜਗਾਰ ਅਧਿਕਾਰੀ ਵੱਲੋ ਦੱਸਿਆ ਗਿਆ ਕਿ ਇਹ ਕੈਂਪ ਜਿਲ੍ਹੇ ਦੇ ਹਰ ਬਲਾਕ ਪੱਧਰ ਤੇ ਲਗਾਏ ਜਾ ਰਹੇ ਹਨ। ਮਿਤੀ 11 ਸਤੰਬਰ, 2020 ਨੂੰ ਬਲਾਕ ਨੌਸ਼ਿਹਰਾ ਪੰਨੂੰਆ ਦਾ ਪਲੇਸਮੈਂਟ ਕੈਂਪ ਬੀ. ਡੀ. ਪੀ. ਓ. ਦਫ਼ਤਰ ਨੌਸ਼ਿਹਰਾ ਪੰਨੂੰਆ ਵਿਖੇ ਲਗਾਇਆ ਜਾਵੇਗਾ। ਦਸਵੀ ਜਾ ਵੱਧ ਪੜ੍ਹੇ ਲਿਖੇ ਉਮੀਦਵਾਰ ਇਸ ਕੈਂਪ ਵਿੱਚ ਭਾਗ ਲੈ ਸਕਦੇ ਹਨ।ਇਸ ਮੌਕੇ ਸ੍ਰੀ ਪ੍ਰਗਟ ਸਿੰਘ ਬੀ.ਡੀ.ਪੀ.ੳ ਤਰਨ ਤਾਰਨ, ਸ੍ਰੀ ਪ੍ਰਨਾਮ ਸਿੰਘ ਇੰਸਪੈਕਟਰ ਗ੍ਰੇਡ-1, ਡੇਅਰੀ ਤਰਨ ਤਾਰਨ ਹਾਜਰ ਸਨ।

English






