15 ਸਤੰਬਰ ਨੂੰ ਬਲਾਕ ਗੰਡੀਵਿੰਡ ਦਾ ਪਲੇਸਮੈਂਟ ਕੈਂਪ ਬੀ. ਡੀ. ਪੀ. ਓ. ਦਫਤਰ ਗੰਡੀਵਿੰਡ ਵਿਖੇ ਲਗਾਇਆ ਜਾਵੇਗਾ
ਤਰਨ ਤਾਰਨ, 11 ਸਤੰਬਰ :
ਪੰਜਾਬ ਘਰ-ਘਰ ਰੋਜਗਾਰ ਮਿਸ਼ਨ ਤਹਿਤ ਅੱਜ ਡਿਪਟੀ ਕਮਿਸ਼ਨਰ, ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਦੀ ਯੋਗ ਅਗਵਾਈ ਅਤੇ ਸ਼੍ਰੀਮਤੀ ਪਰਮਜੀਤ ਕੌਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਤਰਨ ਤਾਰਨ ਦੀ ਰਹਿਨੁਮਾਈ ਹੇਠ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਨੌਸ਼ਹਿਰਾ ਪੰਨੂਆ ਵਿਖੇ ਪਲੇਸਮੈਂਟ ਕੈਂਪ ਦਾ ਅਯੋਜਨ ਕੀਤਾ ਗਿਆ। ਅੱਜ ਲਗਾਏ ਪਲੇਸਮੈਂਟ ਕੈਂਪ ਦੌਰਾਨ 556 ਉਮੀਦਵਾਰਾ ਨੇ ਭਾਗ ਲਿਆ, ਜਿੰਨ੍ਹਾ ਵਿਚੋ 337 ਯੋਗ ਉਮੀਦਵਾਰਾਂ ਦੀ ਵੱਖ-ਵੱਖ ਕੰਪਨੀਆ ਵੱਲੋਂ ਨੌਕਰੀ ਲਈ ਚੋਣ ਕੀਤੀ ਗਈ।

ਕੈਂਪ ਦੌਰਾਨ ਉਘੇ ਕਾਗਰਸੀ ਲੀਡਰ ਸ਼੍ਰੀ ਸਾਧੂ ਸਿੰਘ ਚੰਬਲ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਅਤੇ ਭਾਗ ਲੈਣ ਵਾਲੇ ਬੱਚਿਆ ਨਾਲ ਗੱਲਬਾਤ ਕੀਤੀ ਗਈ। ਪਲੇਸਮੈਂਟ ਕੈਂਪ ਵਿੱਚ ਐੱਲ. ਆਈ .ਸੀ., ਐੱਸ. ਬੀ. ਆਈ. ਲਾਈਫ਼, ਪੁਖਰਾਜ ਹੈਲਥ ਕੇਅਰ, ਏਜਾਈਲ, ਏਅਰਟੇਲ ਅਤੇ ਕਾਮਨ ਸਰਵਿਸ ਸੈਂਟਰ ਆਦਿ ਕੰਪਨੀਆ ਵੱਲੋਂ ਭਾਗ ਲਿਆ ਗਿਆ।
ਇਸ ਮੌਕੇ ਸ਼੍ਰੀ ਸੰਜੀਵ ਕੁਮਾਰ ਜ਼ਿਲ੍ਹਾ ਰੋਜ਼ਗਾਰ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਇਹ ਕੈਂਪ ਜਿਲ੍ਹੇ ਦੇ ਹਰ ਬਲਾਕ ਪੱਧਰ ‘ਤੇ ਲਗਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ 15 ਸਤੰਬਰ, 2020 ਨੂੰ ਬਲਾਕ ਗੰਡੀਵਿੰਡ ਦਾ ਪਲੇਸਮੈਂਟ ਕੈਂਪ ਬੀ. ਡੀ. ਪੀ. ਓ. ਦਫਤਰ ਗੰਡੀਵਿੰਡ ਵਿਖੇ ਲਗਾਇਆ ਜਾ ਰਿਹਾ ਹੈ। 10ਵੀਂ ਜਾਂ ਵੱਧ ਪੜੇ ਲਿਖੇ ਉਮੀਦਵਾਰ ਇਸ ਕੈਂਪ ਵਿਚ ਭਾਗ ਲੈ ਸਕਦੇ ਹਨ।ਜ਼ਿਲ੍ਹਾ ਰੋਜ਼ਗਾਰ ਅਧਿਕਾਰੀ ਨੇ ਬੇਰੋਜ਼ਗਾਰ ਨੌਜਵਾਨਾਂ ਨੂੰ 24-30 ਸਤੰਬਰ ਦੌਰਾਨ ਲੱਗਣ ਵਾਲੇ ਮੈਗਾ ਰੋਜਗਾਰ ਮੇਲੇ ਲਈ www.pgrkam.com ‘ਤੇ ਰਜਿਸਟਰ ਕਰਨ ਦੀ ਅਪੀਲ ਵੀ ਕੀਤੀ ਗਈ। ਸ਼੍ਰੀ ਤਜਿੰਦਰ ਕੁਮਾਰ ਬੀ. ਡੀ. ਪੀ. ਓ. ਨੌਸ਼ਹਿਰਾ ਪੰਨੂਆ ਵੱਲੋਂ ਪਲੇਸਮੈਂਟ ਕੈਂਪ ਆਯੋਜਨ ਕਰਨ ਵਿਚ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

English






