ਪਲੇਸਮੈਂਟ ਕੈਂਪ ਦੌਰਾਨ 37 ਉਮੀਦਵਾਰਾਂ ਦੀ ਚੋਣ ਤੇ 63 ਸ਼ਾਰਟਲਿਸਟ

ਪਲੇਸਮੈਂਟ ਕੈਂਪ ਦੌਰਾਨ 37 ਉਮੀਦਵਾਰਾਂ ਦੀ ਚੋਣ ਤੇ 63 ਸ਼ਾਰਟਲਿਸਟ

ਰੂਪਨਗਰ, 14 ਸਤੰਬਰ:

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ 9 ਕੰਪਨੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਦੌਰਾਨ 156 ਉਮੀਦਵਾਰਾਂ ਰੋਜ਼ਗਾਰ ਪ੍ਰਾਪਤੀ ਲਈ ਹਾਜ਼ਰ ਹੋਏ। ਜਿਨ੍ਹਾਂ ਵਿੱਚੋਂ 37 ਉਮੀਦਵਾਰਾਂ ਦੀ ਵੱਖ-ਵੱਖ ਕੰਪਨੀਆਂ ਵਲੋਂ ਚੋਣ ਕੀਤੀ ਗਈ। ਜਦਕਿ 63 ਉਮੀਦਵਾਰ ਸ਼ਾਰਟਲਿਸਟ ਕੀਤੇ ਗਏ।

ਇਸ ਮੌਕੇ ਚੀਮਾ ਬੁਆਏਲਰ, ਐਜਾਇਲ, ਔਲੀਨਾ ਆਟੋ, ਯੂਨੀਵਰਸਲ ਇੰਟਰਨੈਸ਼ਨਲ, ਸਟਾਰ ਹੈਲਥ ਇੰਸ਼ੋਰੈਂਸ, ਐਸ.ਬੀ.ਆਈ ਲਾਈਫ ਇੰਸ਼ੋਰੈਂਸ, ਐਸ.ਬੀ.ਆਈ ਕਰੈਡਿਟ ਕਾਰਡ, ਆਈ.ਸੀ.ਆਈ.ਸੀ.ਆਈ. ਫਾਉਂਡੇਸ਼ਨ ਅਤੇ ਫਿਊਜਨ ਕੰਪਨੀਆਂ ਦੇ ਨੁਮਾਇੰਦੇ ਹਾਜ਼ਰ ਸਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਜ਼ਗਾਰ ਅਫਸਰ ਸ੍ਰੀ ਅਰੁਣ ਕੁਮਾਰ ਵੱਲੋਂ ਦੱਸਿਆ ਗਿਆ ਕਿ ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਹਫਤਾਵਰੀ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ, ਡਾ. ਪ੍ਰੀਤੀ ਯਾਦਵ ਦੇ ਆਦੇਸ਼ਾਂ ਤਹਿਤ ਜਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ।
ਇਸ ਮੌਕੇ ਉਕਤ ਤੋਂ ਇਲਾਵਾ ਪ੍ਰਿੰਸੀਪਲ ਫਾਰਮੇਸੀ ਕਾਲਜ  ਸ਼੍ਰੀ ਸੁਰੇਸ਼ ਸ਼ਰਮਾ, ਪ੍ਰਿੰ. ਆਰਟ ਕਾਲਜ ਸ੍ਰੀਮਤੀ ਸਤਵੰਤ ਕੌਰ ਸਾਹੀ, ਪਲੇਸਮੈਂਟ ਅਫਸਰ ਸ੍ਰੀਮਤੀ ਮੀਨਾਕਸ਼ੀ ਬੇਦੀ,  ਬਲਾਕ ਮਿਸ਼ਨ ਮੈਨੇਜਰ ਗੁਰਪ੍ਰੀਤ ਸਿੰਘ,  ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ  ਰਾਮਕੇਸ਼ ਮੀਨਾ ਅਤੇ ਹੋਰ ਕਾਲਜ ਸਟਾਫ ਵੱਲੋਂ ਵੀ ਸਹਿਯੋਗ ਕੀਤਾ ਗਿਆ।