ਰੂਪਨਗਰ, 5 ਜਨਵਰੀ 2024
ਜ਼ਿਲ੍ਹਾ ਮੈਜਿਟਰੇਟ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਆਦੇਸ਼ ਦਿੰਦਿਆਂ ਕਿਹਾ ਮਾਨਯੋਗ ਉਪ ਰਾਸ਼ਟਰਪਤੀ ਭਾਰਤ ਹਮੀਰਪੁਰ (ਹਿਮਾਚਲ ਪ੍ਰਦੇਸ਼) ਵਿਖੇ ਤਸ਼ਰੀਫ ਲਿਆ ਰਹੇ ਹਨ। ਇਸ ਲਈ ਉਨ੍ਹਾਂ ਦੀ ਆਮਦ ਸਮੇਂ ਥਾਣਾ ਸਿੰਘ ਭਗਵੰਤਪੁਰ ਦੇ ਪਿੰਡ ਬੰਨ ਮਾਜਰਾ ਤੋਂ ਲੈ ਕੇ ਥਾਣਾ ਕੀਰਤਪੁਰ ਸਾਹਿਬ ਦੇ ਪਿੰਡ ਗੜਾ ਮੌੜਾ ਤੱਕ ਵੀ.ਵੀ.ਆਈ.ਪੀ. ਦੇ ਸੜਕ ਸੁਰੱਖਿਆ ਪ੍ਰਬੰਧ ਕਾਰਨ ਸਮੁੱਚੇ ਰੂਟ ਨੂੰ ਮਿਤੀ 06-01-2024 ਨੂੰ ਨੋ-ਫਲਾਈ ਜ਼ੋਨ ਘੋਸ਼ਿਤ ਕੀਤਾ ਜਾਂਦਾ ਹੈ।

English




