ਪਿੰਡ ਮੁਕੰਦਪੁਰ ਵਿਖੇ ਕਿਸਾਨਾ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਲਈ ਮੈਗਾ ਜਾਗਰੂਕਤਾ ਕੈਂਪ

ਪਿੰਡ ਮੁਕੰਦਪੁਰ ਵਿਖੇ ਕਿਸਾਨਾ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਲਈ ਮੈਗਾ ਜਾਗਰੂਕਤਾ ਕੈਂਪ

ਐਸ.ਏ.ਐਸ ਨਗਰ 19 ਅਕਤੂਬਰ:

ਸਰਕਾਰੀ ਕਾਲਜ ਡੇਰਾ ਬੱਸੀ ਵੱਲੋਂ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਦੀ ਅਗਵਾਈ ਹੇਠ ਪਿੰਡ ਮੁਕੰਦਪੁਰ ਵਿਖੇ “ਮੈਗਾ ਜਾਗਰੂਕਤਾ ਮੁਹਿੰਮ” ਅਧੀਨ ਐਨ.ਐਸ.ਐਸ. ਵਿਭਾਗ ਵੱਲੋਂ ਇੱਕ ਰੋਜ਼ਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪਰਾਲੀ ਨੂੰ ਸਾੜਨ ਦੀ ਥਾਂ ਉਸਦੀ ਸਹੀ ਸਾਂਭ ਸੰਭਾਲ ਕਰਕੇ ਸਨਅਤੀ ਬਾਲਣ, ਖਾਦ , ਚਾਰਾ ਆਦਿ ਲਈ ਵਰਤ ਕੇ ਵਿੱਤੀ ਲਾਭ ਪ੍ਰਾਪਤ ਕੀਤੇ ਜਾਣ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ।

“ਮੈਗਾ ਜਾਗਰੂਕਤਾ ਮੁਹਿੰਮ” ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸ੍ਰੀਮਤੀ ਕਾਮਨਾ ਗੁਪਤਾ ਵੱਲੋਂ “ਝੰਡੀ ਦਿਖਾਈ ਰਸਮ” ਤੋਂ ਬਾਅਦ ਰਵਾਨਾ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਕਿਸਾਨਾਂ ਨੂੰ ਪੰਜਾਬ ਪ੍ਰਦਸ਼ੂਨ ਕੰਟਰੋਲ ਬੋਰਡ ਵੱਲੋਂ ਤਿਆਰ ਕੀਤੇ ਗਏ ਪੈਂਫਲੈਟ ਵੰਡੇ ਗਏ ਜਿਸ ਵਿੱਚ ਪਰਾਲੀ ਨੂੰ ਨਾ ਸਾੜਨ ਨਾਲ ਹੋਣ ਵਾਲੇ ਫਾਇਦੇ ਤੇ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਜਾਗਰੂਕ ਕੀਤਾ ਗਿਆ।

ਇਸ ਕੈਂਪ ਵਿੱਚ ਸਰਪੰਚ ਸ੍ਰੀਮਤੀ ਜਸਬੀਰ ਕੌਰ ਪਿੰਡ ਮੁਕੰਦਪੁਰ ਤੇ ਸ੍ਰੀਮਤੀ ਕੁਲਵੰਤ ਕੌਰ, ਪ੍ਰਿੰਸੀਪਲ ਸਰਕਾਰੀ ਸਕੂਲ (ਮੁਕੰਦਪੁਰ) ਅਤੇ ਸ੍ਰੀ ਸੁਸ਼ੀਲ ਕੁਮਾਰ, ਚੇਅਰਮੈਨ (ਸਕੂਲ ਮੈਨੇਜਮੈਂਟ ਕਮੇਟੀ) ਮੁਕੰਦਪੁਰ ਵੱਲੋਂ ਵੀ ਵਿਦਿਆਰਥੀਆਂ ਤੇ ਪਿੰਡ ਵਾਲਿਆਂ ਨੂੰ ਸੰਬੋਧਨ ਕੀਤਾ ਗਿਆ ਤੇ ਪਰਾਲੀ ਨਾ ਸਾੜਨ ਦੀ ਮੁਹਿੰਮ ਦੇ ਪ੍ਰਚਾਰ ਹਿੱਤ ਸਰਕਾਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦੀ ਅਪੀਲ ਕੀਤੀ।

ਇਸ ਮੌਕੇ ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਡਾ. ਅਮਰਜੀਤ ਕੌਰ, ਪ੍ਰੋ. ਮੇਘਾ ਗੋਇਲ, ਪ੍ਰੋ. ਕਿਰਨਪ੍ਰੀਤ ਕੌਰ ਅਤੇ ਵਾਤਾਵਰਣ ਇੰਚਾਰਜ ਸ੍ਰੀਮਤੀ ਭੁਪਿੰਦਰ ਕੌਰ, ਲਾਇਬ੍ਰੇਰੀਅਨ ਮੌਜੂਦ ਸਨ।