ਸਰਵਪੱਖੀ ਵਿਕਾਸ ਲਈ ਪਿੰਡਾਂ ਅੰਦਰ ਸ਼ੁਰੂ ਕੀਤੇ ਜਾ ਰਹੇ ਹਨ ਵਿਕਾਸ ਪ੍ਰੋਜੈਕਟ —ਵਿਧਾਇਕ ਗੋਲਡੀ ਮੁਸਾਫਿਰ
ਫਾਜ਼ਿਲਕਾ, 17 ਅਕਤੂਬਰ:
ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਮੂਹ ਹਲਕਿਆਂ ਦੇ ਵਿਕਾਸ ਲਈ ਲਗਾਤਾਰ ਨਵੇਂ—ਨਵੇਂ ਵਿਕਾਸ ਪ੍ਰੋਜੈਕਟ ਉਲੀਕ ਰਹੀ ਹੈ ਤਾਂ ਜ਼ੋ ਸ਼ਹਿਰਾਂ ਦੇ ਨਾਲ—ਨਾਲ ਪਿੰਡਾਂ ਦਾ ਵੀ ਸਰਵਪੱਖੀ ਵਿਕਾਸ ਹੋ ਸਕੇ।ਇਸੇ ਲੜੀ ਤਹਿਤ ਹਲਕਾ ਬਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਮੁਸਾਫਿਰ ਗੋਲਡੀ ਨੇ ਪਿੰਡ ਮੋਢੀ ਖੇੜਾ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਅਤੇ ਛੱਪੜ ਦੇ ਲਿਕਵਿਡ ਪ੍ਰੋਜੈਕਟ ਸਕਰੀਨਿੰਗ ਚੈਂਬਰ ਦੀ ਉਸਾਰੀ ਦਾ ਨੀਹ ਪੱਥਰ ਰੱਖਿਆ।
ਬਲੂਆਣਾ ਵਿਧਾਇਕ ਸ੍ਰੀ ਗੋਲਡੀ ਮੁਸਾਫਿਰ ਨੇ ਕਿਹਾ ਕਿ ਪਿੰਡਾਂ ਅੰਦਰ ਸਾਫ—ਸਫਾਈ ਨੁੰ ਯਕੀਨੀ ਬਣਾਉਣ ਲਈ ਲਗਾਤਾਰ ਵਿਕਾਸ ਪ੍ਰੋਜੈਕਟ ਆਰੰਭ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਦਿਖ ਨੂੰ ਬਿਹਤਰ ਬਣਾਉਣ ਲਈ ਸਾਫ—ਸਫਾਈ ਬਹੁਤ ਲਾਜਮੀ ਹੈ ਅਤੇ ਗੰਦਗੀ ਮੁਕਤ ਬਣਾਉਣਾ ਹੈ। ਇਸੇ ਤਹਿਤ ਪਿੰਡ ਮੋਢੀ ਖੇੜਾ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਵਿਛਾਉਣ ਦਾ ਕੰਮ ਕੀਤਾ ਜਾਣਾ ਹੈ ਜਿਸ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਕਿਹਾ ਕਿ ਗੰਦਗੀ ਦੀ ਯੋਗ ਤਰੀਕੇ ਨਾਲ ਨਿਕਾਸੀ ਹੋਣ ਨਾਲ ਸਾਫ—ਸਫਾਈ ਦੀ ਬਿਹਤਰ ਵਿਵਸਥਾ ਬਣੇਗੀ ਅਤੇ ਬਿਮਾਰੀਆਂ ਮੁਕਤ ਇਲਾਕਾ ਬਣਾਇਆ ਜਾ ਸਕੇਗਾ।
ਸ੍ਰੀ ਅਮਨਦੀਪ ਸਿੰਘ ਮੁਸਾਫਿਰ ਨੇ ਕਿਹਾ ਕਿ ਸਰਕਾਰ ਵੱਲੋਂ ਫੰਡਾਂ ਦੀ ਕੋਈ ਘਾਟ ਨਹੀਂ ਹੈ, ਪਿੰਡਾਂ ਦੇ ਸੁਧਾਰ ਅਤੇ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਸੁਪਨੇ ਨੂੰ ਸਕਾਰ ਕਰਨ ਲਈ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਕੀਤੀਆਂ ਗਈਆਂ ਗਾਰੰਟੀਆਂ ਨੂੰ ਸਰਕਾਰ ਵੱਲੋਂ ਸਮੇਂ —ਸਮੇਂ *ਤੇ ਪੂਰਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਪਿੰਡ ਦੇ ਸਰਪੰਚ, ਪੰਚ, ਪਾਰਟੀ ਵਰਕਰ, ਪਤਵੰਤੇ ਸਜਨ ਅਤੇ ਵਿਭਾਗੀ ਸਟਾਫ ਆਦਿ ਮੌਜੂਦ ਸਨ।

English






