ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਜਲਾਲਾਬਾਦ, ਤਲਵੰਡੀ ਸਰਾਂ ਅਤੇ ਦੁਬਰਜੀ ਦਾ ਦੌਰਾ

ਪੁਲਿਸ ਨੂੰ ਸ਼ਿਕਾਇਤਾਂ ਉਤੇ ਕਾਰਵਾਈ ਕਰਨ ਦੀ ਹਦਾਇਤ
ਤਰਨਤਾਰਨ, 7 ਸਤੰਬਰ 2021
ਸ਼੍ਰੀ ਦੀਪਕ ਕੁਮਾਰ ਸੀਨੀਅਰ ਵਾਈਸ ਚੇਅਰਮੈਨ ਅਤੇ ਸ਼੍ਰੀ ਰਾਜ ਕੁਮਾਰ ਹੰਸ, ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪਿੰਡ ਜਲਾਲਾਬਾਦ ਤਹਿਸੀਲ ਖਡੂਰ ਸਾਹਿਬ ਜਿ਼ਲ੍ਹਾ ਤਰਨਤਾਰਨ ਦੇ ਵਾਸੀ ਸ਼੍ਰੀ ਗੁਰਦੇਵ ਸਿੰਘ ਪੁੱਤਰ ਸ਼੍ਰੀ ਦਲੀਪ ਸਿੰਘ ਪਿੰਡ ਜਲਾਲਾਬਾਦ ਦੀ ਸਿ਼ਕਾਇਤ ਤੇ ਦੌਰਾ ਕੀਤਾ ਗਿਆ, ਜਿਸ ਤੇ ਸਿ਼ਕਾਇਤ ਕਰਤਾ ਵਲੋਂ ਦੱਸਿਆ ਕਿ ਕੁਝ ਵਿਅਕਤੀਆਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਪਿੰਡ ਦੇ ਸਰਕਾਰੀ ਹਸਪਤਾਲ ਵਿਚੋਂ 40 ਦਰਖਤ ਕੱਟੇ ਗਏ ਅਤੇ ਇਸ ਦੇ ਨਾਲ ਹੀ ਉਹਨਾਂ ਵੱਲੋ ਸ਼ਮਸ਼ਾਨਘਾਟ, ਹਸਪਤਾਲ ਤੇ ਹੋਰ ਕਈ ਘਰਾਂ ਨੂੰ ਜਾਣ ਵਾਲਾ ਰਸਤਾ ਬੰਦ ਕਰਕੇ ਨਜਾਇਜ਼ ਕਬਜਾ ਕੀਤਾ ਗਿਆ ਹੈ। ਇਸ ਸਰਕਾਰੀ ਸੰਪਤੀ ਨੂੰ ਵੇਚਣ, ਸਰਕਾਰੀ ਮਲਬਾ ਵੇਚਣ ਅਤੇ ਸਿ਼ਕਾਇਤ ਕਰਤਾ ਅਤੇ ਉਸ ਦੇ ਭਤੀਜੇ ਨੂੰ ਉਕਤ ਵਿਅਕੀਤਆਂ ਵੱਲੋਂ ਜਾਤੀ ਸੂਚਕ ਸ਼ਬਦ ਬੋਲੇ ਗਏ ਅਤੇ ਗਾਲੀ ਗਲੋਚ ਵੀ ਕੀਤੀ ਗਈ।ਇਸੇ ਤਰ੍ਹਾਂ ਪਿੰਡ ਸਰਾਂ ਤਲਵੰਡੀ ਵਿਖੇ ਲੱਖਾ ਸਿੰਘ ਪੁੱਤਰ ਸ਼੍ਰੀ ਕੇਸਰ ਸਿੰਘ ਵੱਲੋਂ ਕੀਤੀ ਗਈ ਸਿ਼ਕਾਇਤ ਜੋ ਕਿ ਪਿੰਡ ਦੇ ਸਰਪੰਚ ਦੁਆਰਾ ਪਿੰਡ ਦੇ ਮਜ੍ਹਬੀ ਸਿੱਖਾਂ ਦੇ ਸ਼ਮਸ਼ਾਨਘਾਟ ਦੇ ਰੁੱਖ ਕੱਟ ਕੇ ਵੇਚਣ, ਨੈਸ਼ਨਲ ਰੂਰਲ ਇਮਪਲਾਇਮੈਂਟ ਗਰੰਟੀ ਐਕਟ 2005 (ਮਨਰੇਗਾ) ਸਕੀਮ ਦੀ ਦੁਰਵਰਤੋਂ ਕਰਨ, ਨੈਸ਼ਨਲ ਫੂਡ ਸਪਲਾਈ ਸਕਿਊਰਿਟੀ ਐਕਟ 2013 ਦੇ ਅਧੀਨ ਆਉਂਦੀ ਸਕੀਮ ਦੀ ਦੁਰਵਰਤੋਂ ਕਰਨ ਅਤੇ ਵਿਰੋਧ ਕਰਨ ਤੇ ਪੁਲਿਸ ਦੀ ਮਿਲੀ ਭੁਗਤ ਨਾਲ ਨਜਾਇਜ ਮੁਕੱਦਮਾ ਕਰਵਾਉਣ ਵਾਲੇ ਉਕਤ ਸਰਪੰਚ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਅਤੇ ਇਨਸਾਫ ਦਿਵਾਉਣ ਲਈ ਬੇਨਤੀ ਕੀਤੀ ।ਤੀਜੀ ਸਿ਼ਕਾਇਤ ਸ਼੍ਰੀ ਸਤਨਾਮ ਸਿੰਘ ਪੁੱਤਰ ਪ੍ਰਗਟ ਸਿੰਘ (ਥਰੀਵੀਲਰ ਚਾਲਕ) ਅਤੇ ਸਤਨਾਮ ਸਿੰਘ ਫੌਜੀ ਪੁੱਤਰ ਵੱਸਣ ਸਿੰਘ (ਰਿਟਾਇਰਡ ਫੌਜੀ ਹੁਣ ਸਕਿਉਰਿਟੀ ਗਾਰਡ) ਵਾਸੀਆਨ ਪਿੰਡ ਦਬੁਰਜੀ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸਨਮੁੱਖ ਅਣਪਛਾਤੇ ਵਿਅਕਤੀਆਂ ਵੱਲੋਂ ਅਨੁਸੂਚਿਤ ਜਾਤੀ ਦੇ ਦੋ ਛੋਟੇ ਬੱਚਿਆਂ ਨੂੰ ਜਾਤੀ ਸੂਚਕ ਸ਼ਬਦ ਬੋਲਣ, ਗਾਲੀ ਗਲੋਚ ਕਰਨ, ਜਬਰੀ ਬਾਹਾਂ ਮਰੋੜਨ ਅਤੇ ਵਿਰੋਧ ਕਰਨ ਤੇ ਉਹਨਾਂ ਬੱਚਿਆਂ ਨੁੂੰ ਬੰਧਕ ਬਣਾ ਕੇ ਉਹਨਾਂ ਦੇ ਮੂੰਹ ਤੇ ਜੁੱਤੀਆਂ ਮਾਰਨ ਬਾਰੇ ਸੀ, ਸੁਣੀਆਂ ਗਈਆਂ।ਇਹ ਸਿ਼ਕਾਇਤਾਂ ਸੁਣਨ ਉਪਰੰਤ ਮਾਨਯੋਗ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਰਾਜ ਦੇ ਸੀਨੀਅਰ ਵਾਈਸ ਚੇਅਰਮੈਨ ਅਤੇ ਮੈਂਬਰ ਸਾਹਿਬ ਨੇ ਉੱਪ ਕਪਤਾਨ ਪੁਲਿਸ ਸ਼੍ਰੀ ਸੁੱਚਾ ਸਿੰਘ ਬੱਲ ਨੂੰ ਕਾਰਵਾਈ ਕਰਕੇ ਮਿਤੀ 16.09.2021 ਨੂੰ ਰਿਪੋਰਟ ਭੇਜਣ ਦੇ ਹੁਕਮ ਕਰ ਦਿੱਤੇ । ਇਸ ਮੌਕੇ ਉੱਪ ਮੰਡਲ ਮੈਜਿਸਟਰੇਟ, ਤਰਨਤਾਰਨ ਸ਼੍ਰੀ ਰਜਨੀਸ਼ ਅਰੋੜਾ, ਤਹਿਸੀਲਦਾਰ ਸ਼੍ਰੀ ਹਰਕਰਮ ਸਿੰਘ, ਜਿ਼ਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਤਰਨਤਾਰਨ ਸ਼੍ਰੀ ਬਿਕਰਮਜੀਤ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਤਰਨਤਾਰਨ ਸ਼੍ਰੀ ਜਸਬੀਰ ਸਿੰਘ ਢਿੱਲੋਂ, ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਸ਼੍ਰੀ ਰਣਜੀਤ ਸਿੰਘ ਅਤੇ ਸਬੰਧਿਤ ਐੱਸ.ਐੱਚ.ਓ ਜਸਵੰਤ ਸਿੰਘ ਆਦਿ ਹਾਜਰ ਸਨ।