ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਟੀਮ ਨੇ ਪਾਬੰਦੀਸ਼ੁਦਾ “ਇਕਹਿਰੀ ਵਰਤੋਂ ਪਲਾਸਟਿਕ” ਦੀ ਚੈਕਿੰਗ ਲਈ ਰੇਡ ਕੀਤੀ
—ਤਕਰੀਬਨ 319 ਕਿੱਲੋ ਪਾਬੰਦੀਸ਼ੁਦਾ “ਇਕਹਿਰੀ ਵਰਤੋਂ ਪਲਾਸਟਿਕ” ਸਮੱਗਰੀ ਕੀਤੀ ਬਰਾਮਦ
ਮੋਰਿੰਡਾ, 21 ਸਤੰਬਰ:
ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਦੀਆਂ ਹਦਾਇਤਾਂ ਅਨੁਸਾਰ ਅੱਜ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਰੂਪਨਗਰ ਦੇ ਸਹਾਇਕ ਵਾਤਾਵਰਣ ਇੰਜੀਨਿਅਰ ਸ਼੍ਰੀ ਗੁਲਸ਼ਨ ਕੁਮਾਰ ਅਤੇ ਨਗਰ ਕੌਂਸਲ ਮੋਰਿੰਡਾ ਦੇ ਸੈਨੇਟਰੀ ਇੰਸਪੈਕਟਰ ਸ.ਵਰਿੰਦਰ ਸਿੰਘ ਨੇ ਮਿਲ ਕੇ ਮੋਰਿੰਡਾ ਦੇ ਮੇਨ ਬਜਾਰ ਵਿੱਚ ਦੁਕਾਨਾਂ ‘ਤੇ ਪਾਬੰਦੀਸ਼ੁਦਾ “ਇਕਹਿਰੀ ਵਰਤੋਂ ਪਲਾਸਟਿਕ” ਦੀ ਚੈਕਿੰਗ ਲਈ ਰੇਡ ਕੀਤੀ।
ਇਸ ਰੇਡ ਮੌਕੇ ਉਨ੍ਹਾਂ ਨੇ ਬਜ਼ਾਰ ਵਿੱਚ ਕਈ ਦੁਕਾਨਾਂ ‘ਤੇ ਰੇਡ ਕੀਤੀ ਜਿਸ ਦੌਰਾਨ ਉਨ੍ਹਾਂ 03 ਵੱਡੇ ਦੁਕਾਨਦਾਰਾਂ ਚਾਵਲਾ ਕਰਿਆਨਾ ਸਟੋਰ, ਲਾਇਲਪੁਰ ਕਲਾਥ ਹਾਊਸ ਅਤੇ ਅਵੀਨਾਸ਼ ਟ੍ਰੇਡਰਸ ਕੋਲੋਂ ਤਕਰੀਬਨ 319 ਕਿੱਲੋ ਪਾਬੰਦੀਸ਼ੁਦਾ “ਇਕਹਿਰੀ ਵਰਤੋਂ ਪਲਾਸਟਿਕ” ਸਮੱਗਰੀ ਬਰਾਮਦ ਕੀਤੀ ਜਿਸ ਵਿੱਚ ਡਿਸਪੋਜ਼ੇਬਲ ਗਲਾਸ, ਡੂਨੇ, ਪਲੇਟਾਂ, ਚੱਮਚ ਅਤੇ ਲਿਫਾਫੇ ਆਦਿ ਇੱਕ ਵਾਰ ਵਰਤੋਂ ਵਾਲੀ ਪਲਾਸਟਿਕ ਜ਼ਬਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਤਿੰਨੋ ਦੁਕਾਨਦਾਰਾਂ ਦੇ 6500/- ਰੁਪਏ ਦੇ ਚਲਾਨ ਵੀ ਕੱਟੇ ਤਾਂ ਜੋ ਅੱਗੇ ਤੋਂ ਇਹ ਦੁਕਾਨਦਾਰ ਪਾਬੰਦੀਸ਼ੁਦਾ “ਇਕਹਿਰੀ ਵਰਤੋਂ ਪਲਾਸਟਿਕ” ਸੱਮਗਰੀ ਨਾ ਰੱਖਣ।
ਇਸ ਮੌਕੇ ਨਗਰ ਕੌਂਸਲ ਦੇ ਕਰਮਚਾਰੀ ਅਮੀਰ ਹਸਨ, ਗੁਰਲਾਲ ਸਿੰਘ, ਜਸਪ੍ਰੀਤ ਸਿੰਘ, ਗੁਰਸ਼ਰਨ ਸਿੰਘ, ਮਨਜੀਤ ਸਿੰਘ, ਹਰਸੇਵਕ ਸਿੰਘ ਅਤੇ ਰੋਹਿਤ ਮੱਟੂ ਹਾਜ਼ਰ ਸਨ।

English






