ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਕੀਤਾ ਗਿਆ ਰੋਸ ਮੁਜ਼ਾਹਰਾ

ਫਿਰੋਜ਼ਪੁਰ 13 ਅਗਸਤ 2021 ਪੰਜਾਬ ਅਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਅੱਜ ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਮੁਲਾਜ਼ਮਾਂ ਵੱਲੋ ਤਹਿਸੀਲ ਪੱਧਰੀ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਹੜਤਾਲ ਦੌਰਾਨ ਸਾਂਝੇ ਫਰੰਟ ਦੇ ਜ਼ਿਲ੍ਹਾ ਕਨਵੀਨਰ ਸ੍ਰੀ ਮਨੋਹਰ ਲਾਲ, ਅਜਮੇਰ ਸਿੰਘ, ਰਾਮ ਪ੍ਰਸ਼ਾਦ, ਅਜੀਤ ਸਿੰਘ ਸੋਢੀ, ਕਿਸ਼ਨ ਚੰਦ ਜਾਗੋਵਾਲੀਆ, ਰਾਕੇਸ਼ ਸ਼ਰਮਾ, ਰਵਿੰਦਰ ਕੁਮਾਰ ਲੁਥਰਾ, ਜਸਵਿੰਦਰ ਸਿੰਘ ਅਤੇ ਕੇਐਲ ਗਾਬਾ ਦੀ ਅਗਵਾਈ ਹੇਠ ਵੱਖ ਵੱਖ ਵਿਭਾਗਾਂ ਦੇ ਸੈਕੜੇ ਮੁਲਾਜਮਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਜ਼ੋਰਦਾਰ ਨਾਹਰੇਬਾਜ਼ੀ ਕਰਦੇ ਹੋਏ ਕੈਪਟਨ ਸਰਕਾਰ ਅਤੇ ਵਿੱਤ ਮੰਤਰੀ ਦਾ ਪਿੱਟ ਸਿਆਪਾ ਕੀਤਾ । ਮੁਲਾਜ਼ਮਾਂ ਦੇ ਵੱਡੇ ਇੱਕਠ ਨੇ ਡੀ.ਸੀ. ਦਫਤਰ ਸਾਹਮਣੇ ਪਹੁੰਚਕੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ।
ਇਸ ਮੌਕੇ ਜਿਲ੍ਹਾ ਕਨਵੀਨਰਾਂ ਤੋ ਇਲਾਵਾ ਜਗਸੀਰ ਸਿੰਘ ਭਾਂਗਰ ਜ਼ਿਲ੍ਹਾ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਜਨਰਲ ਸਕੱਤਰ ਪਰਵੀਰ ਕੁਮਾਰ, ਸੰਤ ਰਾਮ, ਸੋਨੂੰ ਕਸ਼ਅਪ ਜ਼ਿਲ੍ਹਾ ਜਨਰਲ ਸਕੱਤਰ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਪ੍ਰਦੀਪ ਵਿਨਾਇਕ ਜ਼ਿਲ੍ਹਾ ਖਜ਼ਾਨਚੀ ਪੀ.ਐਸ.ਐਮ.ਐਸ.ਯੂ. ਓਮ ਪ੍ਰਕਾਸ਼ ਰਾਣਾ ਪ੍ਰਧਾਨ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ, ਸੁਰਿੰਦਰ ਕੁਮਾਰ ਸ਼ਰਮਾ ਪ੍ਰੈਸ ਸਕੱਤਰ, ਵਿਲਸਨ ਪ੍ਰਧਾਨ ਡੀਸੀ ਦਫਤਰ ਕਲਾਸ ਫੋਰ, ਮਨਿੰਦਰਜੀਤ ਪ੍ਰਧਾਨ ਸਿਵਲ ਸਰਜਨ ਕਲਾਸ ਫੋਰ, ਨਰਿੰਦਰ ਸ਼ਰਮਾ ਪ੍ਰਧਾਨ ਪੈਰਾ ਮੈਡੀਕਲ, ਅਜੀਤ ਗਿੱਲ, ਰੌਬਿਨ, ਸੁਧੀਰ, ਰਾਜ ਕੁਮਾਰ, ਸੰਤਰਾਮ, ਸਟਾਫ ਆਦਿ ਮੁਲਾਜ਼ਮ ਅਤੇ ਪੈਨਸ਼ਨਰਜ਼ ਆਗੂਆਂ ਨੇ ਇਸ ਰੋਸ ਮੁਜ਼ਾਹਰੇ ਵਿਚ ਮੁਲਾਜ਼ਮਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਨੇ ਪੰਜਾਬ ਸਰਕਾਰ ਵੱਲੋ ਜਾਰੀ ਕੀਤਾ ਤਨਖਾਹ ਕਮਿਸ਼ਨ ਤਰੁੱਟੀਆ ਹੀ ਤਰੁੱਟੀਆਂ ਹਨ ਜਿਨ੍ਹਾਂ ਜਲਦੀ ਦੂਰ ਨਾ ਕੀਤਾ ਤਾਂ ਮੁਲਾਜਮਾਂ ਵੱਲੋ ਪਟਿਆਲੇ ਤੋ ਵੀ ਵੱਡਾ ਇਕੱਠ ਕਰਕੇ ਪੰਜਾਬ ਸਰਕਾਰ ਨਾਅਰੇਬਾਜੀ ਕੀਤੀ ਜਾਵੇਗੀ। ਪੈਨਸ਼ਨਰ ਅਤੇ ਮੁਲਾਜ਼ਮ ਆਗੂਆਂ ਨੇ ਪੰਜਾਬ ਸਰਕਾਰ ਵੱਲੋ ਲਗਾਤਾਰ ਅਪਨਾਏ ਜਾ ਰਹੇ ਮੁਲਾਜ਼ਮ-ਪੈਨਸ਼ਨਰ ਵਿਰੋਧੀ ਵਤੀਰੇ ਦੀ ਸ਼ਖਤ ਸ਼ਬਦਾਂ ਵਿਚ ਨਿਖੇਦੀ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋ ਲਾਗੂ ਕੀਤੇ ਗਏ ਲੰਗੜੇ 6ਵੇ ਪੇ ਕਮਿਸ਼ਨ ਨੂੰ ਮੁਲਾਜ਼ਮਾਂ ਦੀ ਮੰਗ ਅਨੁਸਾਰ ਰੀਵਾਈਜ਼ ਨਾ ਕੀਤਾ ਗਿਆ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕੀਤੀ ਗਈ ਅਤੇ ਖੋਹੇ ਗਏ ਭੱਤੇ ਮੁੜ ਲਾਗੂ ਨਾ ਕੀਤੇ ਗਏ ਤਾਂ ਸੂਬੇ ਦੇ ਸਮੁੱਚੇ ਮੁਲਾਜ਼ਮ ਵਰਗ ਵੱਲੋ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਤੋ ਗੁਰੇਜ਼ ਨਹੀ ਜਾਵੇਗਾ । ਉਕਤ ਫਰੰਟ ਆਗੂਆਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਮਿਤੀ: 01-01-2004 ਤੋ ਬਾਅਦ ਭਰਤੀ ਹੋਏ ਸਰਕਾਰੀ ਮੁਲਾਜ਼ਮਾਂ ਤੇ ਤੁਰੰਤ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਅਤੇ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ। ਇਸ ਮੌਕੇ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਨੇ ਅਗਲੇ ਦਿਨਾਂ ਵਿਚ ਵਿੱਢੇ ਜਾਣ ਵਾਲੇ ਮੁਲਾਜ਼ਮ ਸੰਘਰਸ਼ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਸੂਬਾ ਕਮੇਟੀ ਵੱਲੋ ਉਲੀਕੇ ਜਾਣ ਵਾਲੇ ਐਕਸ਼ਨਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਫੈਸਲਾ ਕੀਤਾ । ਇਸ ਮੌਕੇ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋ ਕੈਪਟਨ ਸਰਕਾਰ ਦੇ ਖਿਲਾਫ ਡੱਟਕੇ ਨਾਹਰੇਬਾਜ਼ੀ ਕੀਤੀ । ਉਨ੍ਹਾ ਕਿਹਾ ਕਿ 17 ਅਗਸਤ 2021 ਨੂੰ ਸਾਝੇ ਫਰੰਟ ਦੀ ਮੀਟਿੰਗ ਜਿਲ੍ਹਾਂ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਸਵੇਰੇ 11 ਵਜੇ ਹੋਵੇਗੀ ਜਿਸ ਵਿਚ ਜਿਲ੍ਹਾ ਪੱਧਰੀ ਧਰਨੇ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।