ਪੰਜਾਬ ਸਰਕਾਰ ਦਾ ਭੂਮੀ ਸੁਧਾਰ ਲਈ ਉਪਰਾਲਾ, 50 ਫੀਸਦੀ ਸਬਸਿਡੀ ਤੇ ਦਿੱਤੀ ਜਾ ਰਹੀ ਹੈ ਜਿਪਸਮ

CM Bhagwant Mann
CM Bhagwant Mann

-ਕਲੱਰ ਵਾਲੀਆਂ ਤੇ ਜਿਆਦਾ ਪੀਐਚ ਵਾਲੀਆਂ ਜਮੀਨਾਂ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ ਜਿਪਸਮ ਖਾਦ

ਫਾਜ਼ਿਲਕਾ, 13 ਨਵੰਬਰ 2024 

ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਹਿਨੁਮਾਈ ਵਿਚ ਭੂਮੀ ਸੁਧਾਰ ਲਈ ਇਕ ਵੱਡਾ ਉਪਰਾਲਾ ਕੀਤਾ ਗਿਆ ਹੈ। ਇਸ ਉਪਰਾਲੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਾਲੀਆਂ ਅਤੇ ਵੱਧ ਪੀ.ਐਚ. ਵਾਲੀਆਂ ਖੇਤੀ ਜਮੀਨਾਂ ਨੂੰ ਮੁੜ ਸੁਰਜੀਤ ਕਰਨ ਲਈ ਸਬਸੀਡੀ ਤੇ ਜਿਪਸਮ ਉਪਲਬੱਧ ਕਾਰਵਾਈ ਜਾ ਰਹੀ ਹੈ |ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ: ਸੰਦੀਪ ਰਿਣਵਾਂ ਨੇ ਦਿੱਤੀ ਹੈ।

ਡਾ: ਰਿਣਵਾਂ ਨੇ ਦੱਸਿਆ ਕਿ ਜਿਪਸਮ ਖਾਦ ਕੈਲਸ਼ੀਅਮ ਅਤੇ ਸਲਫ਼ਰ ਤੱਤਾਂ ਦਾ ਵੀ ਚੰਗਾ ਸਰੋਤ ਹੈ ਅਤੇ ਜਿੰਨਾ ਜਮੀਨਾਂ ਵਿੱਚ ਕੱਲਰ ਜਾਂ ਜੋ ਜਮੀਨਾ ਅਲਕਲਾਈਨ ਨੇਚਰ ਦੀਆਂ ਹਨ ਉਹ ਕਿਸਾਨ ਮਹਿਕਮੇ ਕੋਲ ਮਿੱਟੀ ਚੈੱਕ ਕਰਵਾ ਕੇ ਜ਼ਰੂਰਤ ਅਨੁਸਾਰ ਜਿਪਸਮ ਦੀ ਵਰਤੋਂ ਕਰਕੇ ਜ਼ਮੀਨ ਸੁਧਾਰਨ ਦਾ ਕੰਮ ਕਰ ਸਕਦੇ ਹਨ। ਇਸ ਲਈ ਵਿਭਾਗ 50 ਫੀਸਦੀ ਸਬਸਿਡੀ ਤੇ ਜਿਪਸਮ ਮੁਹਈਆ ਕਰਵਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜੋ ਕਿਸਾਨ ਇਹ ਜਿਪਸਮ ਲੈਣੀ ਚਾਹੁੰਦੇ ਹਨ ਉਹ ਵਿਭਾਗ ਦੇ ਆਨਲਾਈਨ ਪੋਰਟਲ
https://agrisubsidy.agrimachinerypb.com/#/seed-registration  ਤੇ ਆਨਲਾਈਨ ਅਪਲਾਈ ਕਰਨ। ਆਨਲਾਈਨ ਅਪਲਾਈ ਕਰਨ ਤੋਂ ਬਾਅਦ ਜੋ ਰਸੀਦ ਪ੍ਰਾਪਤ ਹੋਵੇਗੀ ਉਸਨੂੰ ਆਪਣੇ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਤੋਂ ਮੋਹਰ ਅਤੇ ਸਾਈਨ ਨਾਲ ਤਸਦੀਕ ਕਰਵਾ ਕੇ ਆਪਣੇ ਬਲਾਕ ਦੇ ਹੇਠ ਲਿਖੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਜਾਵੇ। ਇਹ ਅਧਿਕਾਰੀ ਕਿਸਾਨਾਂ ਨੂੰ ਦੱਸਣਗੇ ਕਿ ਉਨ੍ਹਾਂ ਨੇ ਬਲਾਕ ਵਿਚ ਕਿਸ ਥਾਂ ਤੋਂ ਇਹ ਜਿਪਸਮ ਚੁੱਕਣੀ ਹੈ। ਉਥੇ ਕਿਸਾਨ ਪਹੁੰਚ ਕਿ ਉਕਤ ਰਸੀਦ ਜਮਾਂ ਕਰਵਾ ਕੇ ਅਤੇ ਆਪਣੇ ਹਿੱਸੇ ਦੀ 50 ਫੀਸਦੀ ਰਕਮ ਜਮਾ ਕਰਵਾ ਕੇ ਜਿਪਸਮ ਖਾਦ ਲਿਆ ਸਕਦੇ ਹਨ।

ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ 25 ਬੇਗ ਜਿਪਸਮ ਸਬਸੀਡੀ ਤੇ ਦਿੱਤੀ ਜਾਵੇਗੀ। ਜਿਪਸਮ ਦਾ ਇਕ ਥੈਲਾ 50 ਕਿਲੋ ਭਰਤੀ ਦਾ ਹੈ ਅਤੇ ਇਸ ਦੀ ਕੀਮਤ ਸਬਸੀਡੀ ਉਪਰ 205 ਰੁਪਏ ਪ੍ਰਤੀ ਥੈਲਾ ਸਰਕਾਰ ਵੱਲੋਂ ਰੱਖੀ ਗਈ ਹੈ ।