ਰੂਪਨਗਰ, 6 ਜੁਲਾਈ 2021
ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਘਰ ਘਰ ਰੁਜ਼ਗਾਰ ਸਕੀਮ ਤਹਿਤ ਜਿਲ੍ਹੇ ਦੇ ਬੇਰੁਜ਼ਗਾਰ ਪੜੇ ਲਿਖੇ ਨੌਜਵਾਨਾਂ ਨੂੰ ਪ੍ਰਾਇਵੇਟ ਤੇ ਸਰਕਾਰੀ ਅਤੇ ਸਰਕਾਰੀ ਅਦਾਰਿਆਂ ਵਿਚ ਸਨਮਾਨਯੋਗ ਨੌਕਰੀਆਂ ਮਿਲੀਆਂ ਹਨ। ਇਸੇ ਸਕੀਮ ਤਹਿਤ ਨੌਕਰੀ ਪ੍ਰਾਪਤ ਕਰਨ ਵਾਲੀ ਗੁਰਵਿੰਦਰ ਕੌਰ ਵਾਸੀ ਨਹਿਰੂ ਮਾਜਰਾ, ਰੋਪੜ ਦੀ ਵਸਨੀਕ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਮੇਰੇ ਪਤੀ ਦਾ ਨਾਮ ਲੇਟ: ਸ੍ਰੀ ਹਰਵਿੰਦਰ ਕੁਮਾਰ ਹੈ। ਮੇਰੇ ਪਤੀ ਪਿਛਲੇ ਸਾਲ ਕੋਰੋਨਾ ਕਾਰਨ ਨਵੰਬਰ-2020 ਵਿੱਚ ਸਵਰਗਵਾਸ ਹੋ ਗਏ ਸਨ। ਉਹ ਦੁਬਈ ਵਿੱਚ ਪੇਂਟਰ ਦਾ ਕੰਮ ਕਰਦੇ ਸਨ ਅਤੇ 2019 ਵਿੱਚ ਵਾਪਸ ਭਾਰਤ ਪਰਤੇ ਸਨ, ਉਹਨਾਂ ਦੇ ਦੇਹਾਂਤ ਉਪਰੰਤ ਸਾਡੇ ਉੱਤੇ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ।
ਮੇਰਾ 7 ਸਾਲ ਦਾ ਇੱਕ ਛੋਟਾ ਬੇਟਾ ਹੈ ਤੇ ਮੈਂ ਤੇ ਮੇਰੀ ਸੱਸ ਹੀ ਰਹਿੰਦੇ ਹਾਂ। ਮੈਨੂੰ ਜਿਲ੍ਹਾ ਰੋਜ਼ਗਾਰ ਦਫ਼ਤਰ ਦੇ ਵਿੱਚ ਕਾਫੀ ਉਮੀਦ ਲੈ ਕੇ ਆਈ ਸੀ ਕਿ ਮੈਂਨੂੰ ਕੋਈ ਨੌਕਰੀ ਬਾਰੇ ਪਤਾ ਲੱਗ ਸਕੇ ਅਤੇ ਮੈਂ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰ ਸਕਾਂ। ਮੈਨੂੰ ਜਿਲ੍ਹਾ ਰੋਜ਼ਗਾਰ ਅਫਸਰ ਵੱਲੋਂ ਰੁਜ਼ਗਾਰ ਨਾਲ ਸਬੰਧਤ ਸਕੀਮਾਂ ਬਾਰੇ ਚੰਗੀ ਤਰ੍ਹਾਂ ਅਗਵਾਈ ਦਿੱਤੀ ਗਈ ਅਤੇ ਪਲੇਸਮੈਂਟ ਅਫਸਰ ਵੱਲੋਂ ਲੋਕਲ ਅਸਾਮੀਆਂ ਬਾਰੇ ਦੱਸਿਆ ਗਿਆ ਅਤੇ ਮੇਰੀ ਵਿੱਦਿਅਕ ਯੋਗਤਾ ਅਨੁਸਾਰ ਮੇਰਾ ਇੰਟਰਵਿਊ ਸਮਾਰਟ ਜੂਨੀਅਰ ਪਲੇਅ ਸਕੂਲ ਵਿੱਚ ਪੀਅਨ ਦੀ ਪੋਸਟ ਲਈ ਕਰਵਾਇਆ ਗਿਆ। ਮੇਨੂੰ ਸਕੂਲ ਵਿੱਚ ਨੋਕਰੀ ਮਿਲ ਗਈ। ਇਹ ਸਕੂਲ ਮੇਰੇ ਘਰ ਤੋਂ ਬਹੁਤ ਨਜ਼ਦੀਕ ਹੋਣ ਕਰਕੇ ਮੈਂ ਨੌਕਰੀ ਦੇ ਨਾਲ-ਨਾਲ ਆਪਣੇ ਬੱਚੇ ਦੀ ਦੇਖ-ਭਾਲ ਵੀ ਕਰ ਸਕਦੀ ਹਾਂ।
ਮੈਂ ਇਸ ਨੌਕਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਰੋਜ਼ਗਾਰ ਦਫਤਰ ਦੇ ਸਮੂਹ ਸਟਾਫ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਸਮੇਂ ਸਮੇਂ ਤੇ ਮੈਨੂੰ ਸਹੀ ਸਲਾਹ ਦਿੱਤੀ ਅਤੇ ਮੇਰੀ ਯੋਗਤਾ ਮੁਤਾਬਿਕ ਨੌਕਰੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ।

English




