ਪੰਜਾਬ ਸਰਕਾਰ 18-44 ਸਾਲ ਉਮਰ ਗਰੁੱਪ ਲਈ ਟੀਕਾਕਰਨ ਮੁਹਿੰਮ ਵਿੱਚ ਹੋਰ ਤੇਜੀ ਲਿਆਵੇਗੀ-ਸੋਨੀ

ਤਰਜੀਹੀ ਗਰੁੱਪਾਂ ਵਿੱਚ ਹੋਰ ਨਵੇਂ ਵਰਗਾਂ ਨੂੰ ਵੀ ਸ਼ਾਮਲ ਕੀਤਾ

ਅੰਮਿ੍ਤਸਰ, 13 ਜੂਨ,2021- ਪੰਜਾਬ ਸਰਕਾਰ ਵੱਲੋਂ ਹੁਣ 18-44 ਸਾਲ ਉਮਰ ਵਰਗ ਲਈ ਟੀਕਾਕਰਨ ਮੁਹਿੰਮ ਵਿੱਚ ਤੇਜੀ ਲਿਆਂਦੀ ਜਾ ਰਹੀ ਹੈ। ਟੀਕਾਕਰਨ ਤਰਜੀਹੀ ਗਰੁੱਪਾਂ ਵਾਸਤੇ ਹੋਵੇਗਾ ਜਿਸ ਵਿੱਚ ਸੂਬਾ ਸਰਕਾਰ ਵੱਲੋਂ ਹੋਰ ਨਵੇਂ ਵਰਗਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਹ ਜਾਣਕਾਰੀ ਕੈਬਨਿਟ ਮੰਤਰੀ ਸ੍ਰੀ ਓ ਪੀ ਸੋਨੀ ਨੇ ਬੇਰੀ ਗੇਟ ਆਈ ਟੀ ਆਈ ਵਿਖੇ ਲਗਵਾਏ ਵੈਕਸੀਨ ਕੈਂਪ ਮੌਕੇ ਦਿੰਦੇ ਕਿਹਾ ਕਿ ਪੰਜਾਬ ਨੂੰ ਭਾਰਤ ਸਰਕਾਰ ਵੱਲੋਂ ਜੋ ਵੀ ਖੁਰਾਕਾਂ ਮਿਲ ਰਹੀਆਂ ਹਨਉਹ ਹਰ ਲੋੜਵੰਦ ਤੱਕ ਭੇਜੀ ਜਾ ਰਹੀ ਹੈ।

ਉਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਉਤੇ ਸੂਬਾ ਸਰਕਾਰ ਵੱਲੋਂ ਹੋਰ ਨਵੇਂ ਵਰਗ ਤਰਜੀਹੀ ਗਰੁੱਪਾਂ ਵਿੱਚ ਸ਼ਾਮਲ ਕੀਤੇ ਗਏ ਹਨਜਿੰਨਾ ਵਿੱਚ ਦੁਕਾਨਦਾਰ ਅਤੇ ਉਨਾਂ ਦਾ ਸਟਾਫਜਿੰਮ ਮਾਲਕ ਤੇ ਜਿੰਮ ਟਰੇਨਰਪ੍ਰਾਹੁਣਚਾਰੀ ਉਦਯੋਗ ਵਿੱਚ ਲੱਗਿਆ ਸਟਾਫ (ਹੋਟਲਰੈਸਟੋਰੈਂਟਮੈਰਿਜ ਪੈਲੇਸਕੇਟਰਰਜ਼) ਸਮੇਤ ਰਸੋਈਏਬਹਿਰੇ (ਵੇਟਰ)ਉਦਯੋਗਿਕ ਕਾਮੇਰੇਹੜੀਫੜੀ ਵਾਲੇ ਖਾਸ ਕਰਕੇ ਖਾਣ ਵਾਲੇ ਉਤਪਾਦਾਂ ਜਿਵੇਂ ਕਿ ਜੂਸਚਾਟ ਆਦਿ ਨਾਲ ਜੁੜੇ ਹੋਏਡਿਲਵਿਰੀ ਦੇਣ ਵਾਲੇਐਲ.ਪੀ.ਜੀ. ਦੀ ਵੰਡ ਵਾਲੇਬੱਸ ਡਰਾਈਵਰਕੰਡਕਟਰਆਟੋ/ਟੈਕਸੀ ਡਰਾਈਵਰਸਥਾਨਕ ਸਰਕਾਰਾਂ ਅਤੇ ਪੰਚਾਇਤੀ ਨੁਮਾਇੰਦੇ ਜਿਵੇਂ ਕਿ ਮੇਅਰਕੌਂਸਲਰਸਰਪੰਚਪੰਚਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਮੈਂਬਰ ਅਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਵੱਲੋਂ ਸਥਾਨਕ ਪੱਧਰ ਤੇ ਹੋਰ ਕਿਸੇ ਨੂੰ ਤਰਜੀਹੀ ਗਰੁੱਪ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

ਉਨਾਂ ਦੱਸਿਆ ਕਿ ਹੁਣ ਤੱਕ 18-44 ਸਾਲ ਉਮਰ ਵਰਗ ਲਈ 17.25 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀਆਂ 5.42 ਲੱਖ ਖੁਰਾਕਾਂ ਵਿੱਚੋਂ 501550 ਵਿਅਕਤੀਆਂ ਦੇ ਟੀਕੇ ਪਹਿਲਾਂ ਲਗਾਏ ਜਾ ਚੁੱਕੇ ਹਨ। ਅੱਜ ਕੈਂਪ ਵਿਚ ਵੀ 400 ਦੇ ਕਰੀਬ ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ ਹੈ। ਇਸ ਮੌਕੇ ਸ੍ਰੀ ਵਿਕਾਸ ਸੋਨੀਸ੍ਰੀ ਆਦੇਸ਼ ਮਹਿਰਾਡਾਕਟਰ ਮਦਨ ਮੋਹਨਡਾਕਟਰ ਹਰਦੀਪ ਸਿੰਘ ਅਤੇ ਹੋਰ ਸਖਸੀਅਤਾਂ ਹਾਜਰ ਸਨ।