ਪੰਜਾਬ ਹੁਨਰ ਵਿਕਾਸ ਮਿਸ਼ਨ ਅਤੇ ਸੰਨ ਫਾਊਂਡੇਸ਼ਨ ਸੈਂਟਰ ਵੱਲੋ ਇੰਡਸਟਲਿਸਟ ਨੂੰ ਐਨ.ਏ.ਪੀ.ਐਸ ਵਿਚ ਰਜਿਸਟਰੇਸ਼ਨ ਕਰਵਾਉਣ ਲਈ ਲਗਾਈ ਵਰੱਕਸ਼ਾਪ
ਅੰਮ੍ਰਿਤਸਰ 9 ਸਤੰਬਰ 2022–
ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਨੈਸ਼ਨਲ ਅਪੈ੍ਰਂਟਿਸਸ਼ਿਪ ਪ੍ਰਮੋਸ਼ਨ ਸਕੀਮ ਜੋ ਕਿ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਜਿਸ ਦਾ ਮੰਤਵ ਉਦਯੋਗਿਕ ਅਦਾਰਿਆਂ ਨੂੰ ਵਿੱਤੀ ਸਹਾਇਤਾ ਦੇਣਾ ਹੈ ਅਤੇ ਜ਼ਿਲ੍ਹੇ ਦੇ ਇੰਡਸਟਰੀ ਵਿੱਚ ਆਈ.ਟੀ.ਆਈ. ਪਾਸ ਟੈ੍ਰਨਡ ਅਤੇ ਅਣ-ਟੈ੍ਰਨਡ ਉਮੀਦਵਾਰਾਂ ਨੂੰ ਟੇ੍ਰਨਿੰਗ ਤੇ ਰੱਖਣਾ ਹੁੰਦਾ ਹੈ। ਇਸ ਟੇ੍ਰਨਿੰਗ ਦੌਰਾਨ ਉਮੀਦਵਾਰਾਂ ਨੂੰ ਸਟਾਈਪੈਂਡ ਦਿੱਤਾ ਜਾਂਦਾ ਹੈ। ਜਿਸ ਦਾ 25 ਫੀਸਦੀ ਹਿੱਸਾ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਇਸ ਮੀਟਿੰਗ ਵਿੱਚ ਕੁੱਲ 40 ਇੰਡਸਟਰੀਆਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਨਾਮੀ ਇੰਡਸਟਰੀਸ ਜਿਵੇਂ ਕਵਾਲਿਟੀ ਫਾਰਮਾ, ਵੇਵ ਬਿਵਰਿਜਸਟ, ਓ.ਸੀ.ਐਮ. ਮਿਲਜ਼, ਜੇ.ਸੀ. ਮੋਟਰ, ਖੰਨਾ ਪੇਪਰ ਮਿਲਜ਼, ਤਾਜ ਸਵਰਨ ਹੋਟਲ, ਸਿੰਘ ਇੰਡਸਟਰੀ, ਸ੍ਰੀ ਧੰਨਵੰਤਰੀ ਫਾਰਮਾ, ਹੋਟਲ ਹਯਾਤ ਆਦਿ ਵੱਲੋਂ ਭਾਗ ਲਿਆ ਗਿਆ।
ਇਸ ਮੀਟਿੰਗ ਦੌਰਾਨ ਸੰਨ ਫਾਊਂਡੇਸ਼ਨ ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਦੇ ਡਾੲਰੈਕਟਰ ਪ੍ਰੋਜੈਕਟ ਡਿਵਲਪਮੈਂਟ ਕੱਵਰ ਸੁਖਜਿੰਦਰ ਸਿੰਘ ਛੱਤਵਾਲ ਵੱਲੋਂ ਵਰਕਸ਼ਾਪ ਵਿਚ ਸ਼ਾਮਿਲ ਹੋਏ ਇੰਡਸਟਰੀਸ ਦਾ ਸਵਾਗਤ ਕੀਤਾ ਗਿਆ ਹੈ। ਇਸ ਮੋਕੇ ਤੇ ਸੁਰਿੰਦਰ ਸਿੰਘ ਅਤੇ ਰਾਜੇਸ਼ ਬਾਹਰੀ (ਪੀ.ਐਸ.ਡੀ.ਐਮ. ਸਟਾਫ) ਵੱਲੋਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੀਆਂ ਸਕੀਮਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਨੈਸ਼ਨਲ ਅਪੈ੍ਰਂਟਿਸਸ਼ਿਪ ਪ੍ਰਮੋਸ਼ਨ ਸਕੀਮ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਹਨਾ ਇੰਡਸਟਰੀ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਵਰੱਕਸ਼ਾਪ ਵਿਚ ਸਹਾਇਕ ਲੇਬਰ ਕਮਿਸ਼ਨਰ ਸ਼੍ਰੀ ਵਿਕਾਸ ਕੁਮਾਰ ਅਤੇ ਸ੍ਰੀ ਰੋਹਿਤ ਮਹਿੰਦਰੂ (ਫੰਕਸ਼ਨਲ ਮੈਨੇਜਰ, ਡੀ.ਆਈ.ਸੀ.) ਨੇ ਇੰਡਸਟਰੀਸ ਦਾ ਨਿੱਘਾ ਸਵਾਗਤ ਕਿਤਾ ਅਤੇ ਭਾਰਤ ਸਰਕਾਰ ਦੀ ਐਨ.ਏ.ਪੀ.ਐਸ. ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣ ਤਾਂ ਤੋ ਨੋਜਵਾਨਾਂ ਨੂੰ ਰੋਜਗਾਰ ਤੇ ਨਾਲ-ਨਾਲ ਆਤਮ-ਨਿਰਭਰ ਵੀ ਬਣਾਇਆ ਜਾ ਸਕੇ।
ਇਸ ਮੋਕੇ ਤੇ ਐਨ.ਏ.ਪੀ.ਐਸ. ਦੇ ਰਿਸੋਰਸ ਵਿਅਕਤੀ ਡਾ. ਪੁਸ਼ਕਰ ਮਿਸ਼ਰਾ ਨੇ ਇੰਡਸਟਰੀ ਨੂੰ ਐਨ.ਏ.ਪੀ.ਐਸ. ਪੋਰਟਲ ਤੇ ਰਜਿਸਟਰੇਸ਼ਨ ਕਰਨ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਇਸਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।ਇੰਡਸਟਰੀ ਤੋਂ ਹਾਜ਼ਰ ਆਏ ਮੈਬਰਾਂ ਨੂੰ ਅਪੀਲ ਕੀਤੀ ਕਿ ਇੰਡਸਟਰੀ ਵਿੱਚ ਖਾਲੀ ਪਈਆਂ ਅਸਾਮੀਆਂ ਦੀ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਨਾਲ ਸ਼ੇਅਰ ਕੀਤੀ ਜਾਵੇ ਤਾਂ ਕਿ ਵੱਧ ਤੋਂ ਵੱਧ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਇਆ ਕਰਵਾਇਆ ਜਾ ਸਕੇ। ਇਸ ਮੌਕੇ ਤੇ ਸੀ.ਆਈ.ਆਈ. ਤੋਂ ਆਏ ਅਧਿਕਾਰੀ ਸ਼੍ਰੀ ਬੋਬੀ ਲਹਿਰੀ ਨੇ ਵੀ ਇੰਡਸਟਰੀਸ ਨੂੰ ਐਨ.ਏ.ਪੀ.ਐਸ. ਦੇ ਲਾਭ ਬਾਰੇ ਦੱਸਿਆ ਗਿਆ। ਉਹਨਾਂ ਨੇ ਦੱਸਿਆ ਕਿ ਇੰਡਸਟਰੀਸ ਵੱਲੋਂ ਸਿਖਿਆਰਥੀਆਂ ਨੂੰ ਦੀਤੇ ਗਏ ਸਟਾਈਪੇਂਡ ਵਿਚੋਂ ਲਗਭਗ 1500/- ਰੁਪਏ ਦਾ ਸਹਿਯੋਗ ਸਰਕਾਰ ਵੱਲੋਂ ਵੀ ਦੀਤਾ ਜਾਵੇਗਾ। ਐਮ.ਜੀ.ਐਨ. ਫੈਲੋ ਅਮਿ੍ਰਤ ਨੇ ਬੁਹਤ ਮਹਤੱਵਪੂਰਨ ਸਵਾਲ ਪੁੱਛੇ ਅਤੇ ਐਨ.ਏ.ਪੀ.ਐਸ. ਅਧਿਕਾਰੀਆਂ ਵੱਲੋਂ ਜਾਣਕਾਰੀ ਪ੍ਰਾਪਤ ਕੀਤੀ। ਇਸ ਮੋਕੇ ਤੇ ਸ਼੍ਰੀ ਰਾਜੇਸ਼ ਬਾਹਰੀ, ਬਲਾਕ ਮਿਸ਼ਨ ਮੈਨੇਜਰ, ਬਲਾਕ ਥੇਮੈਟਿਕ ਅਫ਼ਸਰ ਸੁਰਿੰਦਰ ਸਿੰੰਘ ਅਤੇ ਪਰਮਿੰਦਰ ਜੀਤ ( ਡਿਪਟੀ ਡਾਇਕੈਟਰ, ਸੰਨ ਫਾਉਂਡੇਸ਼ਨ) ਅਤੇ ਰਾਹੁਲ ਸ਼ਰਮਾ ਸੀਨੀਅਰ ਮੈਨੇਜਰ ਆਦਿ ਵੀ ਮੌਜੂਦ ਸਨ।

English






