24 ਜੁਲਾਈ ਤੱਕ ਕਰਵਾਈ ਜਾ ਸਕੇਗੀ ਆਨ ਲਾਈਨ ਰਜਿਸਟਰੇਸ਼ਨ
ਪਟਿਆਲਾ, 6 ਜੁਲਾਈ 2021
ਪੰਜਾਬ ਸਰਕਾਰ ਵੱਲੋਂ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਨੌਜਵਾਨ ਲੜਕੇ-ਲੜਕੀਆਂ ਲਈ ਆਰਟੀਫੀਅਸ਼ਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ ਦਾ ਮੁਫ਼ਤ ਆਨਲਾਈਨ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਹ ਕੋਰਸ ਆਈ.ਆਈ.ਟੀ ਰੋਪੜ ਅਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਸਹਿਯੋਗ ਨਾਲ ਚਲਾਇਆ ਜਾਣਾ ਹੈ। ਇਸ ਕੋਰਸ ਦੇ ਦੋ ਮਡਿਊਲ ਹੋਣਗੇ, ਪਹਿਲਾ ਮਡਿਊਲ 4 ਹਫ਼ਤਿਆਂ ਦਾ ਹੋਵੇਗਾ ਅਤੇ ਦੂਜਾ ਮਡਿਯੂਲ 12 ਹਫਤਿਆਂ ਦਾ ਹੋਵੇਗਾ।
ਇਸ ਕੋਰਸ ਨੂੰ ਕਰਨ ਲਈ ਵਿਦਿਆਰਥੀ ਵੱਲੋਂ ਬਾਰਵੀਂ ਜਮਾਤ ਹਿਸਾਬ ਵਿਸ਼ੇ ਵਿੱਚ ਪਾਸ ਕੀਤੀ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਹ ਕੋਰਸ ਕਰਨ ਨਾਲ ਕੰਪਿਊਟਰਾਈਜ਼ਡ ਇੰਡਸਟਰੀ ਦੀ ਲੋੜ ਮੁਤਾਬਕ ਹੁਨਰਮੰਦ ਕਾਮੇ ਮਿਲਣਗੇ। ਜੋ ਵਿਦਿਆਰਥੀ ਇਹ ਕੋਰਸ ਕਰਨ ਦੇ ਚਾਹਵਾਨ ਹਨ ਅਤੇ ਵਿਦਿਅਕ ਯੋਗਤਾ ਪੂਰੀ ਕਰਦੇ ਹਨ, ਉਹ 24 ਜੁਲਾਈ 2021 ਤੱਕ https://forms.gle/1TaBDRu9qVAF8WeK7 ਤੇ https://www.iitrpr.ac.in/aiupskilling ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ।

English






