ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਵਾਹੁਣ ਕਰਕੇ ਖੇਤਾਂ ਦਾ ਆਰਗੈਨਿਕ ਮਾਦਾ ਕਾਫ਼ੀ ਵਧਿਆ- ਸਫ਼ਲ ਕਿਸਾਨ ਸ੍ਰੀ ਕੁਲਦੀਪ ਸਿੰੰਘ

ਫਸਲਾਂ ਦੀ ਰਹਿੰਦ-ਖੂੰਹਦ ਨੰੁ ਧਰਤੀ ਵਿੱਚ ਹੀ ਮਿਲਾਉਣ ਲਈ ਆਧੁਨਿਕ ਮਸ਼ੀਨਰੀ ਜਿਵੇਂ ਕਿ ਮਲਚਰ, ਰੋਟਾਵੇਟਰ ਅਤੇ ਕਲਟੀਵੇਟਰ ਦੀ ਵਰਤੋਂ ਕਰਦਾ ਹੈ ਕੁਲਦੀਪ ਸਿੰੰਘ
ਤਰਨ ਤਾਰਨ, 14 ਅਕਤੂਬਰ :
ਅਜੋਕੇ ਪੰਜਾਬ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਜਿਵੇ ਕਿ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਰੁਝਾਨ ਵੱਧਦਾ ਜਾ ਰਿਹਾ ਹੈ, ਜਿਸ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਅਤੇ ਨੈਸਨਲ ਗਰੀਨ ਟਿ੍ਰਬਿਊਨਲ ਵੱਲੋ ਕਾਫੀ ਉਪਰਾਲੇ ਵੀ ਕੀਤੇ  ਜਾ ਰਹੇ ਹਨ। ਇਸੇ ਰੁਝਾਨ ਦੌਰਾਨ ਕੁਝ ਅਜਿਹੇ ਕਿਸਾਨ ਵੀ ਹਨ ਜੋ  ਕਿ ਕਾਫੀ ਲੰਬੇ ਸਮੇ ਤੋ ਫਸਲਾਂ ਦੀ ਰਹਿੰਦ ਖੂਹਿੰਦ ਨੂੰ ਅੱਗ ਨਾ ਲਗਾ ਕੇ ਫਸਲਾਂ ਦਾ ਚੰਗਾ ਝਾੜ ਪ੍ਰਾਪਤ ਕਰਕੇ ਚੋਖੀ ਕਮਾਈ ਕਰ ਰਹੇ ਹਨ ।
ਇਹਨਾਂ ਕਿਸਾਨਾਂ ਵਿੱਚ ਇੱਕ ਆਦਰਸ ਮਿਸਾਲ ਸਫ਼ਲ ਕਿਸਾਨ ਸ੍ਰੀ ਕੁਲਦੀਪ ਸਿੰੰਘ ਵਾਸੀ ਪਿੰਡ ਚੱਕ ਬਾਂਬਾ ਬਲਾਕ ਵਲਟੋਹਾ ਜਿਲ੍ਹਾ ਤਰਨ ਤਾਰਨ ਦੀ ਹੈ। ਇਹ ਕਿਸਾਨ ਆਪਣੇ ਇਲਾਕੇ ਦਾ ਇੱਕ ਅਗਾਂਹਵਧੂ ਕਿਸਾਨ ਹੈ, ਜੋ ਕਿ ਆਪਣੇ 100 ਏਕੜ ਦੇ ਵਿੱਚ ਵੱਖ-ਵੱਖ ਤਰਾਂ੍ਹ ਦੀ ਖੇਤੀ ਜਿਵੇਂ ਕਿ ਕਣਕ, ਝੋਨਾ, ਬਾਸਮਤੀ, ਆਰਗੈਨਿਕ ਸਬਜੀਆਂ, ਬਾਗਬਾਨੀ, ਮੈਡੀਸਨਲ ਬੂਟੇ, ਐਗਰੋ ਫੋਰੈਸਟਰੀ  ਕਰਦਾ ਹੈ।
ਇਹ ਕਿਸਾਨ  ਪਿਛਲੇ ਕਾਫੀ ਲੰਬੇ ਸਮੇ ਤੋ ਫਸਲਾਂ ਦੀ ਰਹਿੰਦ-ਖੂਹਿੰਦ ਨੂੰ ਅੱਗ ਨਾ ਲਗਾ ਕੇ ਜ਼ਮੀਨ ਵਿੱਚ ਹੀ ਵਾਹ ਦਿੰਦਾ ਹੈ। ਕਿਸਾਨ ਦੇ ਦੱਸਣ ਮੁਤਾਬਕ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਵਾਹੁਣ ਕਰਕੇ ਉਸ ਦੇ ਖੇਤਾਂ ਦਾ ਆਰਗੈਨਿਕ ਮਾਦਾ ਕਾਫੀ ਵੱਧ ਗਿਆ ਹੈ, ਜਿਸ ਨਾਲ ਉਹ  ਲਗਭਗ 2 ਕੁਇੰਟਲ ਪ੍ਰਤੀ ਏਕੜ ਝਾੜ ਵੱਧ ਲੈ ਰਿਹਾ ਹੈ। ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਕਰਕੇ ਖੇਤਾਂ ਵਿੱਚ ਮਿੱਤਰ ਕੀੜੇ ਜਿਉਦੇ ਰਹਿੰਦੇ ਹਨ ਜੋ ਕਿ ਹਾਨੀਕਾਰਕ ਕੀੜਿਆਂ ਨੂੰ ਕੰਟਰੋਲ ਕਰਨ ਵਿੱਚ ਸਹਾਈ ਹੁੰਦੇ ਹਨ । ਇਸ ਲਈ ਇਹ ਕਿਸਾਨ ਬਹਤ ਹੀ ਥੋੜੀ ਮਾਤਰਾ ਵਿੱਚ ਕੀਟਨਾਸਸਕ ਦਵਾਈਆਂ ਸਲਫਰ, ਜਿੰਕ ਅਤੇ ਹੋਰ ਇੰਨਆਰਗੈਨਿਕ ਖਾਦਾਂ ਦੀ ਵਰਤੋ ਕਰਦਾ ਹੈ। ਜਿਸ ਨਾਲ ਖੇਤੀ ਦੀ ਲਾਗਤ ਵਿੱਚ ਕਾਫੀ ਘੱਟ ਖਰਚਾ ਆਉਦਾ ਹੈ।
ਸਫ਼ਲ ਕਿਸਾਨ ਸ੍ਰੀ ਕੁਲਦੀਪ ਸਿੰੰਘ ਫਸਲਾਂ ਦੀ ਰਹਿੰਦ-ਖੂੰਹਦ ਨੰੁ ਧਰਤੀ ਵਿੱਚ ਹੀ ਮਿਲਾਉਣ ਲਈ ਉਹ ਆਧੁਨਿਕ ਮਸ਼ੀਨਰੀ ਜਿਵੇਂ ਕਿ ਮਲਚਰ, ਰੋਟਾਵੇਟਰ ਅਤੇ ਕਲਟੀਵੇਟਰ ਦੀ ਵਰਤੋਂ ਕਰਦਾ ਹੈ ਅਤੇ ਇਹਨਾਂ ਸੰਦਾਂ ਨੂੰ ਹੋਰ ਕਿਸਾਨਾਂ ਨੂੰ ਮੁਹੱਈਆ ਕਰਵਾ ਕੇ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਵੀ ਕਰਦਾ ਹੈ । ਉਹ ਖੇਤੀਬਾੜੀ ਫਸਲਾਂ ਬੀਜਣ ਲਈ ਨਵੀਆਂ ਤਕਨੀਕਾਂ ਨੂੰ ਅਪਣਾਉਦਾ ਹੈ।
ਇਸ ਕਿਸਾਨ ਨੇ ਆਪਣੇ ਇਲਾਕੇ ਦੇ ਹੋਰ ਕਿਸਾਨਾਂ ਲਈ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਅਪਣਾ ਕੇ ਸਫਲਤਾ ਪ੍ਰਾਪਤ ਕੀਤੀ ਜਾ  ਸਕਦੀ ਹੈ। ਇਹ ਕਿਸਾਨ ਫਸਲੀ ਵਿਭਿੰਨਤਾ ਨੂੰ ਅਪਣਾਉਦੇ ਹੋਏ ਕਣਕ-ਝੋਨੇ ਦੀ ਜੈਵਿਕ ਖੇਤੀ ਦੇ ਨਾਲ-ਨਾਲ ਛੋਲੇ, ਦਾਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਦਾ ਹੈ।  ਕੁਦਰਤੀ ਸੋਮਿਆਂ/ਜਲ, ਭੂਮੀ ਆਦਿ ਦੀ ਸੰਭਾਲ ਲਈ  ਜਮੀਨ ਹੇਠ ਦੱਬੀਆਂ ਪਾਈਪਾਂ ਰਾਹੀ, ਅਤੇ ਸਬਜੀਆਂ ਲਈ ਤੁਪਕਾ ਸਿੰਚਾਈ ਵੀ ਕਰਦਾ ਹੈ। ਇਹ ਕਿਸਾਨ ਮਹਿਕਮੇ ਦੇ ਨਾਲ ਜੁੜ ਕੇ ਟੇ੍ਰਨਿੰਗ ਕੈਂਪਾਂ ਐਕਸਪੋਜ਼ਰ ਵਿਜ਼ਟਾਂ ਅਤੇ ਪ੍ਰਦਰਸਨੀਆਂ ਰਾਹੀ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਨਾ ਸਾੜਨ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ।