ਇਕ ਦਿਨ ਵਿਚ 6 ਲੋਕਾਂ ਦਾ ਹੋ ਸਕੇਗਾ ਡਾਇਲਸਿਸ, ਸੁਵਿਧਾ ਪੂਰੀ ਤਰਾਂ ਮੁਫ਼ਤ
ਫਾਜ਼ਿਲਕਾ, 25 ਸਤੰਬਰ
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਹ ਗੱਲ ਹਲਕਾ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸਿਵਲ ਹਸਪਤਾਲ ਵਿਚ ਨਵੇਂ ਡਾਇਲਸਿਸ ਯੁਨਿਟ ਦੀ ਸ਼ੁਰੂਆਤ ਮੌਕੇ ਆਖੀ। ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵੀ ਵਿਸੇਸ਼ ਤੌਰ ਤੇ ਹਾਜਰ ਰਹੇ।
ਇਸ ਮੌਕੇ ਡਾਇਲਸਿਸ ਯੂਨਿਟ ਦੇ ਉਦਘਾਟਨ ਦਾ ਰੀਬਨ ਕੱਟਣ ਦੀ ਰਸਮ ਇੱਥੇ ਡਾਇਲਸਿਸ ਲਈ ਆਈ ਇਕ ਲੜਕੀ ਨੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਉਨ੍ਹਾਂ ਦੀ ਧਰਮ ਪਤਨੀ ਖੁਸਬੂ ਸਾਵਨਸੁੱਖਾ ਦੀ ਹਾਜਰੀ ਵਿਚ ਨਿਭਾਈ।
ਇਸ ਮੌਕੇ ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਪਹਿਲਾਂ ਲੋਕਾਂ ਨੂੰ ਡਾਇਲਸਿਸ ਲਈ ਦੂਰ ਦੇ ਸ਼ਹਿਰਾਂ ਤੱਕ ਜਾਣਾ ਪੈਂਦਾ ਸੀ ਪਰ ਹੁਣ ਇਹ ਸੁਵਿਧਾ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਚ ਹੀ ਪੰਜਾਬ ਸਰਕਾਰ ਨੇ ਸ਼ੁਰੂ ਕਰਵਾ ਦਿੱਤੀ ਹੈ ਅਤੇ ਇਸਤੇ ਕੋਈ ਖਰਚ ਵੀ ਨਹੀਂ ਹੋਵੇਗਾ ਅਤੇ ਇਹ ਸੁਵਿਧਾ ਪੂਰੀ ਤਰਾਂ ਨਾਲ ਮੁਫ਼ਤ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਜਿੱਥੇ ਆਮ ਆਦਮੀ ਕਲੀਨਿਕ ਖੋਲ ਕੇ ਸਧਾਰਨ ਰੋਗਾਂ ਦਾ ਇਲਾਜ ਉਨ੍ਹਾਂ ਦੇ ਘਰਾਂ ਦੇ ਨਜਦੀਕ ਹੀ ਮੁਹਈਆ ਕਰਵਾਇਆ ਜਾ ਰਿਹਾ ਹੈ ਉਥੇ ਹੀ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵੀ ਬੁਨਿਆਦੀ ਢਾਂਚੇ ਨੂੰ ਮਜਬੂਤ ਕੀਤਾ ਜਾ ਰਿਹਾ ਹੈ।
ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਕਾਰਜ਼ ਕਾਰੀ ਸਿਵਲ ਸਰਜਨ ਡਾ ਏਰਿਕ ਨੇ ਦੱਸਿਆ ਕਿ ਇਸ ਡਾਇਲਸਿਸ ਸੈਂਟਰ ਵਿੱਚ 3 ਅਧੁਨਿਕ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ। ਜਿਸ ਨੂੰ ਸਰਕਾਰ ਨਾਲ ਮਿਲ ਕੇ ਹੰਸ ਫਾਊਂਡੇਸ਼ਨ ਵਲੋ ਸਿਵਿਲ ਹਸਪਤਾਲ ਵਿਖੇ ਸ਼ੁਰੂ ਕੀਤਾ ਗਿਆ ਹੈ।ਇਸ ਲਈ ਡਾਇਲਸਿਸ ਯੂਨਿਟ ਦੇ ਇੰਚਾਰਜ ਡਾ ਰੋਹਿਤ ਨਾਲ ਉਨ੍ਹਾਂ ਦੀ ਟੀਮ ਕੰਮ ਕਰੇਗੀ ਅਤੇ ਇੰਨ੍ਹਾਂ ਮਸ਼ੀਨਾਂ ਨਾਲ ਪ੍ਰਤੀ ਦਿਨ 6 ਮਰੀਜ਼ਾਂ ਦਾ ਡਾਇਲਸਿਸ ਕੀਤਾ ਜਾ ਸਕੇਗਾ। ਇਸ ਸੈਂਟਰ ਵਿੱਚ ਮਰੀਜਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਉਹਨਾਂ ਦੱਸਿਆ ਮੁੱਖ ਮੰਤਰੀ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਦੀ ਰਜਿਸ਼ਟ੍ਰੇਸ਼ਨ ਮੌਕੇ ਤੇ ਹੀ ਕੀਤੀ ਜਾਵੇਗੀ। ਹਰੇਕ ਕਮਰੇ ਵਿੱਚ ਐਲ.ਈ.ਡੀਜ਼. ਤੋਂ ਇਲਾਵਾ ਹੋਰ ਵੀ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ। ਮਰੀਜਾਂ ਦੇ ਰਿਸ਼ਤੇਦਾਰਾਂ ਤੋਂ ਠਹਿਰਾਅ ਤੋਂ ਇਲਾਵਾ ਪੀਣ ਦੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਡਾ: ਅਰਪਿਤ, ਡਾ: ਵਿਕਾਸ ਗਾਂਧੀ, ਡਾ: ਨਿਸਾਂਤ ਸੇਤੀਆ, ਸ੍ਰੀ ਅਰੁਣ ਵਧਵਾ ਮੈਂਬਰ ਪੰਜਾਬ ਰਾਜ ਗਊ ਸੇਵਾ ਕਮਿਸ਼ਨ, ਸੁਨੀਲ ਮੈਣੀ ਸੀਨਿਅਰ ਆਗੂ, ਬੱਬੂ ਚੇਤੀਵਾਲ ਬਲਾਕ ਪ੍ਰਧਾਨ, ਅਲਕਾ ਜੁਨੇਜਾ ਬਲਾਕ ਪ੍ਰਧਾਨ, ਸੰਦੀਪ ਚਲਾਣਾ, ਕਾਕਾ ਡੋਗਰਾ, ਬੌਬੀ ਸੇਤੀਆ, ਅਸ਼ੀਸ ਗਰੋਵਰ ਆਦਿ ਵੀ ਹਾਜਰ ਸਨ।

English





