ਫੂਡ ਸੇਫਟੀ ਵਿਭਾਗ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਖਾਦ ਪਦਾਰਥਾ ਦੇ ਸੈਂਪਲ ਭਰੇ

ਰੂਪਨਗਰ, 9 ਨਵੰਬਰ:
ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਜਿਸ ਤਹਿਤ ਅਭਿਨਵ ਤ੍ਰਿਖਾ ਆਈ.ਏ.ਐਸ. ਕਮਿਸ਼ਨਰ ਫੂਡ ਸੇਫਟੀ ਪੰਜਾਬ ਦੀਆਂ ਹਦਾਇਤਾਂ ਤੇ ਫੂਡ ਸੇਫਟੀ ਵਿਭਾਗ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਖਾਣ ਪੀਣ ਪਦਾਰਥਾਂ ਦੀ ਗੁਣਵੱਤਤਾ ਨੂੰ ਕਾਇਮ ਰੱਖਣਾ ਯਕੀਨੀ ਬਨਾਉਣ ਲਈ ਖੇਤਰ ‘ਚ ਮਠਿਆਈ ਦੀਆਂ ਦੁਕਾਨਾਂ ਤੇ ਗੁਦਾਮ ਅਨੰਦਪੁਰ ਸਾਹਿਬ ਅਤੇ ਭਰਤਗੜ੍ਹ ਦੇ ਖੇਤਰ ‘ਚ ਸਥਿਤ ਮਠਿਆਈਆਂ ਬਣਾਉਣ ਵਾਲੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਕੁਝ ਥਾਵਾਂ ਤੋਂ ਸ਼ੱਕ ਦੇ ਅਧਾਰ ‘ਤੇ ਸੈਂਪਲ ਵੀ ਭਰੇ ਗਏ।
ਇਸ ਮੌਕੇ ਤੇ ਡਾਕਟਰ ਜਗਜੀਤ ਕੌਰ ਜਿਲਾ ਸਿਹਤ ਅਫਸਰ ਅਤੇ ਉਹਨਾਂ ਦੀ ਟੀਮ ਵੱਲੋਂ ਦੱਸਿਆ ਕਿ ਚਾਂਦੀ ਦੇ ਵਰਕ ਲੱਗੀਆਂ ਮਿਠਾਈਆਂ ਅਤੇ ਫੂਡ ਰੰਗ ਵਾਲਿਆ ਮਠਿਆਈਆਂ ਦੇ ਸੈਂਪਲ ਭਰੇ ਜਾ ਰਹੇ ਹਨ ਅਤੇ ਜ਼ਿਕਰਯੋਗ ਹੈ ਕਿ ਦੀਵਾਲੀ ਦੇ ਤਿਉਹਾਰਾਂ ਮੌਕੇ ਮਠਿਆਈ ਦੀ ਖਪਤ ਵਧ ਜਾਣ ਕਾਰਨ ਗੁਦਾਮ ਖੇਤਰ ‘ਚ ਆਰਜੀ ਤੌਰ ‘ਤੇ ਕਈ ਫੈਕਟਰੀਆਂ ਖੁੱਲ ਜਾਂਦੀਆਂ ਹਨ।
ਉਹਨਾਂ ਨੇ ਦੱਸਿਆ ਕਿ ਭਰਤਗੜ੍ਹ ਵਿਖੇ ਇੱਕ ਮਠਿਆਈ ਦੀ ਦੁਕਾਨ ਦੀ ਚੈਕਿੰਗ ਦੌਰਾਨ 30 ਕਿਲੋ ਚਮਚਮ ਦੀ ਮਠਿਆਈ ਨਸ਼ਟ ਕਰਵਾਈ ਗਈ ਉਸ ਵਿੱਚ ਨਾ ਮਨਜ਼ੂਰ ਸ਼ੁਦਾ ਅਤੇ ਘਟੀਆ ਕੁਆਲਿਟੀ ਦਾ ਰੰਗ ਇਸਤੇਮਾਲ ਕੀਤਾ ਗਿਆ ਸੀ। ਅਨੰਦਪੁਰ ਸਾਹਿਬ ਵਿਖੇ ਦੋ ਫੂਡ ਵਿਕਰੇਤਾ ਨੂੰ ਫੂਡ ਲਾਇਸੰਸ ਨਾ ਬਣਾਉਣ ਲਈ ਨੋਟਿਸ ਜਾਰੀ ਕੀਤੇ ਗਏ ਅਤੇ ਉਹਨਾਂ ਨੂੰ ਹਿਦਾਇਤ ਕੀਤੀ ਗਈ ਕਿ ਜਲਦ ਤੋਂ ਜਲਦ ਨੋਟਿਸ ਫੂਡ ਲਸਾਇੰਸ ਬਣਾਏ ਜਾਣ।
ਇਸ ਮੌਕੇ ਉਨ੍ਹਾਂ ਦੀ ਟੀਮ ਵੱਲੋਂ ਦੁਕਾਨਦਾਰਾਂ ਨੂੰ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਧੀਨ ਲਾਇਸੈਂਸ/ਰਜਿਸਟ੍ਰੇਸ਼ਨ ਬਣਵਾਉਣ, ਵਸਤਾਂ ਦੇ ਉਤਪਾਦਨ ਅਤੇ ਵਿਕਰੀ ਸਮੇਂ ਸਾਫ਼-ਸਫ਼ਾਈ ਦਾ ਖ਼ਾਸ ਧਿਆਨ ਰੱਖਣ ਦੀ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਕੋਈ ਵੀ ਦੁਕਾਨਦਾਰ ਘਟੀਆ ਜਾਂ ਮਿਲਾਵਟੀ ਖਾਧ ਪਦਾਰਥ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਖੱਦ ਪਦਾਰਥ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਫੂਡ ਸੇਫਟੀ ਅਤੇ ਸਟੈਂਡਰਡ ਐਕਟ ਅਧੀਨ ਲਾਇਸੈਂਸ ਬਣਾਉਣ ਅਤੇ ਜੇਕਰ ਫੂਡ ਕਿਸੇ ਕੋਲ ਫੂਡ ਲਾਈਸੈਂਸ ਨਹੀਂ ਹੈ ਉਹ ਬਿਨਾਂ ਲਾਈਸੈਂਸ ਤੋਂ ਖਾਣ ਪੀਣ ਦਾ ਸਮਾਨ ਨਾ ਵੇਚਣ।