ਅੰਮ੍ਰਿਤਸਰ 28 ਜੁਲਾਈ 2021
ਕਰਨਲ ਸਤਬੀਰ ਸਿੰਘ ਵੜੈਚ (ਰਿਟਾ), ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫਸਰ, ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੈਂਟਰ ਵਿਖੇ ਫੌਜ ਵਿੱਚ ਭਰਤੀ ਹੋਣ ਲਈ ਸਰੀਰਕ ਅਤੇ ਲਿਖਤੀ ਟੈਸਟ ਦੀ ਤਿਆਰੀ ਕਰਵਾਈ ਜਾਂਦੀ ਹੈ ਫੌਜ ਵਿੱਚ ਭਰਤੀ ਹੋਣ ਸਬੰਧੀ ਪ੍ਰੀ ਰਿਕਰੂਟਮੈਟ ਕੋਰਸ ਸਾਰੇ ਵਰਗ ਦੇ ਬੱਚਿਆ ਲਈ ਲਾਗੂ ਹੈ। ਇਹ ਕੋਰਸ ਵਿੱਚ 23 ਅਗਸਤ 2021 ਨੂੰ ਪੰਜਾਬ ਰੈਜਿਮੈਂਟ ਸੈਂਟਰ, ਰਾਮਗੜ੍ਹ ਵਿਖੇ ਰਿਲੇਸ਼ਨਸ਼ਿਪ ਅਤੇ 29 ਅਗਸਤ 2021 ਨੂੰ ਸਿਗਨਲ ਰਿਕਾਰਡ ਵਿਖੇ ਰਿਲੇਸ਼ਨਸ਼ਿਪ ਹੋਣ ਵਾਲੀ ਭਰਤੀ ਲਈ ਸ਼ਾਰੀਰਕ ਅਤੇ ਲਿਖਤੀ ਟੈਸਟ ਦੀ ਪੂਰੀ ਤਿਆਰ ਕਰਵਾਈ ਜਾਵੇਗੀ। ਇਸ ਕੋਰਸ ਲਈ ਮੁੱਢਲੀ ਜਾਂਚ ਪੜਤਾਲ ਸ਼ੁਰੂ ਹੈ। ਇਸ ਕੋਰਸ ਦਾ ਬੈਚ 03 ਅਗਸਤ 2021 ਤੋਂ ਸ਼ੁਰੂ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਲਈ ਚਾਹਵਾਨ ਉਮੀਦਵਾਰ ਵਧੇਰੇ ਜਾਣਕਾਰੀ ਲਈ ਦਫਤਰੀ ਸਮੇਂ ਵਿਚ ਆ ਕੇ ਮੇਲ ਮਿਲਾਪ ਕਰ ਸਕਦੇ ਹਨ ਜਾਂ ਦਫਤਰ ਨਾਲ ਫੋਨ ਨੰਬਰ 0183-2212103, 9646351321 ਤੇ ਸੰਪਰਕ ਕੀਤਾ ਜਾ ਸਕਦਾ ਹੈ।

English






