ਫੌਜ ਭਰਤੀ ਰੈਲੀ ਲਈ ਸਕਰੀਨਿੰਗ ਅਤੇ ਟਰਾਇਲ ਸ਼ੁਰੂ

ਵਧੇਰੇ ਜਾਣਕਾਰੀ ਵਾਸਤੇ ਸੰਪਰਕ ਨੰਬਰ ਜਾਰੀ

ਬਰਨਾਲਾ, 13 ਜੂਨ,2021- ਜ਼ਿਲਾ ਬਰਨਾਲਾ (ਸਹਿਣਾ/ਮਹਿਲ ਕਲਾਂ), ਫਤਿਹਗੜ ਸਾਹਿਬ (ਅਮਲੋਹ) ਤੇ ਜ਼ਿਲਾ ਸੰਗਰੂਰ ਦੀ ਪਟਿਆਲਾ ਵਿਖੇ ਫੌਜ ਦੀ ਭਰਤੀ ਰੈਲੀ ਮਿਤੀ 6 ਤੋਂ 20 ਅਗਸਤ 2021 ਨੂੰ ਕਰਵਾਈ ਜਾ ਰਹੀ ਹੈ, ਜਿਸ ਵਾਸਤੇ ਸੀ-ਪਾਈਟ ਕੇਂਦਰ, ਆਈਟੀਆਈ ਗਿੱਲ ਰੋਡ, ਲੁਧਿਆਣਾ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਨੂੰ ਧਿਆਨ ਵਿਚ ਰੱਖਦੇ ਹੋਏ ਨੌਜਵਾਨਾਂ ਦੀ ਸਕਰੀਨਿੰਗ ਅਤੇ ਟਰਾਇਲ ਸ਼ੁਰੂ ਕਰ ਦਿੱਤੇ ਗਏ ਹਨ।
ਇਹ ਜਾਣਕਾਰੀ ਦਿੰਦੇ ਹੋਏ ਕੈਂਪ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਭਰਤੀ ਰੈਲੀ ਵਿੱਚ ਹਿੱਸਾ ਲੈਣ ਲਈ ਬਰਨਾਲਾ (ਸਹਿਣਾ/ਮਹਿਲ ਕਲਾਂ) ਅਤੇ ਹੋਰ ਸਬੰਧਤ ਜ਼ਿਲਿਆਂ ਦੇ ਨੌਜਵਾਨ ਆਪਣੇ ਸਰਟੀਫਿਕੇਟਾਂ ਦੀ ਫੋਟੋ-ਕਾਪੀ ਅਤੇ 02 ਫੋਟੋਆਂ ਨਾਲ ਲੈ ਕੇ ਟਰਾਇਲ ਦੇਣ ਲਈ ਕੈਂਪ ਵਿਚ ਸ਼ਮੂਲੀਅਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਟਰਾਇਲ ਸਬੰਧੀ ਕਿਸੇ ਵੀ ਤਰਾਂ ਦੀ ਜਾਣਕਾਰੀ ਲੈਣ ਵਾਸਤੇ 88376-96495, 99143-69376 ਤੇ 98788-15436 ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।