ਬਰਨਾਲਾ ਜ਼ਿਲ੍ਹੇ ਦੀਆਂ ਲੜਕੀਆਂ ਲਈ ਏਅਰ ਫੋਰਸ, ਆਰਮੀ, ਲੜਕੀਆਂ ਦੀ ਸੈਨਾ ਪੁਲਿਸ ਵਿੱਚ ਭਰਤੀ ਅਤੇ ਲਿਖਤੀ ਪ੍ਰੀਖਿਆ ਲਈ ਮੁਫ਼ਤ ਸਿਖਲਾਈ ਕੈਂਪ

ਸਿਖਲਾਈ ਦੌਰਾਨ ਲੜਕੀਆਂ ਨੂੰ 400 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ
ਬਰਨਾਲਾ, ਜੂਨ 23 2021
ਸੀ-ਪਾਈਟ ਕੈਪ ਨਾਭਾ ਜੋ ਕਿ ਪੰਜਾਬ ਸਰਕਾਰ ਦਾ ਅਦਾਰਾ ਹੈ ਜਿਸ ਵਿੱਚ ਪਟਿਆਲਾ, ਸੰਗਰੂਰ ਅਤੇ ਬਰਨਾਲਾ ਜ੍ਹਿਲੇ ਦੀਆਂ ਲੜਕੀਆਂ ਲਈ ਪਹਿਲੀ ਵਾਰ ਪੰਜਾਬ ਸਰਕਾਰ ਦੁਆਰਾ ਮੁਫ਼ਤ ਏਅਰ ਫੋਰਸ, ਆਰਮੀ, ਲੜਕੀਆਂ ਦੀ ਸੈਨਾ ਪੁਲਿਸ ਵਿੱਚ ਭਰਤੀ ਅਤੇ ਲਿਖਤੀ ਪ੍ਰੀਖਿਆ ਲਈ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ । ਇਸ ਕੈਂਪ ਵਿੱਚ ਸਿਖਲਾਈ ਲੈਣ ਵਾਲੀਆਂ ਲੜਕੀਆਂ ਨੂੰ ਟ੍ਰੇਨਿੰਗ ਦੌਰਾਨ 400 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਮਾਣ ਭੱਤਾ ਵੀ ਦਿੱਤਾ ਜਾਵੇਗਾ।
ਸੀ-ਪਾਈਟ ਕੈਂਪ ਨਾਭਾ ਵੱਲੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਏਅਰ ਫੌਰਸ, ਆਰਮੀ, ਲੜਕੀਆਂ ਦੀ ਸੈਨਾਂ ਪੁਲਿਸ ਵਿੱਚ ਭਰਤੀ ਅਤੇ ਲਿਖਤੀ ਪ੍ਰੀਖਿਆ ਲਈ ਸਿਖਲਾਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ । ਸਿਖਲਾਈ ਲੈਣ ਲਈ ਚਾਹਵਾਨ ਲੜਕੀਆਂ ਆਪਣੇ ਸਰਟੀਫ਼ਿਕੇਟਾਂ ਦੀਆਂ ਫੋਟੋ ਕਾਪੀਆਂ ਅਤੇ ਦੋ-ਦੋ ਫੋਟੋਗਰਾਫ ਨਾਲ ਲੈ ਕੇ ਰਜਿਸਟ੍ਰੇਸ਼ਨ ਕਰਵਾਉਣ ਅਤੇ ਸਿਖਲਾਈ ਲਈ ਸੀ-ਪਾਈਟ ਕੈਪ ਨਾਭਾ ਵਿੱਚ ਆ ਸਕਦੀਆਂ ਹਨ।
ਸੀ-ਪਾਈਟ ਕੈਂਪ ਨਾਭਾ ਦੇ ਬੁਲਾਰੇ ਨੇ ਦੱਸਿਆ ਕਿ ਬਿਨੈਕਰਤਾ ਲੜਕੀ ਘੱਟੋਂ-ਘੱਟ 45 ਫ਼ੀਸਦੀ ਨੰਬਰ ਨਾਲ ਮੈਟ੍ਰਿਕ ਪਾਸ ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ ਬਿਨੈਕਰਤਾ ਦੀ ਉਮਰ 17.6 ਸਾਲ ਤੋਂ ਲੈ ਕੇ 21 ਸਾਲ ਤੱਕ ਹੋਣੀ ਚਾਹਦੀ ਹੈ।
ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 93575-19738 ਅਤੇ 98766-17258 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਗ੍ਰਾਮੀਣ ਟ੍ਰੇਨਿੰਗ ਸੈਂਟਰ ਨਾਭਾ (ਜ਼ਿਲ੍ਹਾ ਪਟਿਆਲਾ), ਨਾਭਾ ਤੋਂ ਭਵਾਨੀਗੜ੍ਹ ਰੋਡ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ।