ਬਲਾਕ ਅਬੋਹਰ ਤੇ ਖੂਈਆਂ ਸਰਵਰ ਦੇ ਅੰਡਰ-21 ਅਤੇ 21 ਤੋਂ 40 ਉਮਰ ਵਰਗ ਦੇ ਖਿਡਾਰੀਆਂ ਦੇ ਕਰਵਾਏ ਗਏ ਖੇਡ ਮੁਕਾਬਲੇ

ਬਲਾਕ ਅਬੋਹਰ ਤੇ ਖੂਈਆਂ ਸਰਵਰ ਦੇ ਅੰਡਰ-21 ਅਤੇ 21 ਤੋਂ 40 ਉਮਰ ਵਰਗ ਦੇ ਖਿਡਾਰੀਆਂ ਦੇ ਕਰਵਾਏ ਗਏ ਖੇਡ ਮੁਕਾਬਲੇ

ਫਾਜ਼ਿਲਕਾ, 6 ਸਤੰਬਰ

ਖੇਡਾਂ ਵਤਨ ਪੰਜਾਬ ਦੀਆਂ-2022 ਅਧੀਨ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਬਲਾਕ ਪੱਧਰ ਟੂਰਨਾਮੈਂਟ ਲੜਕੇ/ਲੜਕੀਆਂ (ਅੰਡਰ 14, ਅੰਡਰ 17, ਅੰਡਰ 21, 21-40 ਸਾਲ ਓਪਨ ਵਰਗ, 41-50 ਸਾਲ ਓਪਨ ਵਰਗ ਅਤੇ 50+ ਓਪਨ ਵਰਗ) ਬਲਾਕ ਅਬੋਹਰ ਅਤੇ ਖੂਈਆਂ ਸਰਵਾਰ ਵਿਖੇ ਅੰਡਰ 21 ਲੜਕੇ/ਲੜਕੀਆਂ ਅਤੇ 21 ਤੋਂ 40 ਸਾਲ ਓਪਨ ਵਰਗ ਦੇ ਖੇਡ ਮੁਕਾਬਲੇ ਕਰਵਾਏ ਗਏ।

ਜ਼ਿਲ੍ਹਾ ਖੇਡ ਅਫਸਰ ਸ਼੍ਰੀ ਗੁਰਫਤਿਹ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਬਲਾਕ ਅਬੋਹਰ ਦੇ ਅੱਜ ਦੇ ਅੰਡਰ 21 ਖੇਡ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਲੜਕੇ) ਦੇ ਪ੍ਰਿੰਸੀਪਲ  ਸ਼੍ਰੀ ਰਜੇਸ਼ ਸਚਦੇਵਾ  ਪੁਹੰਚੇ ਸਨ ਅਤੇ ਇਹ ਖੇਡਾਂ ਦੀ ਸ਼ੁਰੂਆਤ ਕੀਤੀ। ਅੱਜ ਦੀਆਂ ਖੇਡਾਂ ਵਿੱਚ ਅਬੋਹਰ ਅੰਡਰ 21 ਲੜਕੇ 1500 ਮੀ ਵਿੱਚੋਂ ਅਮਨ ਨੇ ਪਹਿਲਾ ਅਤੇ ਰਾਜ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ 1500 ਮੀ ਵਿੱਚੋਂ ਨੈਨਸਿਕਾ ਨੇ ਪਹਿਲਾ ਸਥਾਨ ਅਤੇ ਸੋਨੀਆ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 21-40  ਲੜਕੇ 1500 ਮੀ ਵਿੱਚੋਂ ਵਿਪਨ ਪਹਿਲਾ,ਸਤਪਾਲ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਲੜਕੀਆਂ 1500 ਮੀ ਵਿੱਚੋਂ ਨੇਹਾ ਨੇ ਪਹਿਲਾ ਅਤੇ ਮੋਨੂੰ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 21 ਲੜਕੀਆਂ 100 ਮੀ ਵਿੱਚੋਂ ਮਮਤਾ ਨੇ ਪਹਿਲਾ ਅਤੇ ਕੋਮਲ ਰਾਣੀ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 21-40 ਲੜਕੀਆਂ 100 ਮੀ ਵਿੱਚੋਂ ਮੋਨੂੰ ਬਾਲਾ ਨੇ ਪਹਿਲਾ ਅਤੇ ਪੂਜਾ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 21 400ਮੀ ਲੜਕੇ ਵਿੱਚੋਂ ਮਨਪ੍ਰੀਤ ਸਿੰਘ ਪਹਿਲਾ ਅਤੇ ਅੰਕਿਤ ਭਾਦੂ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 21-40 ਲੜਕੀਆਂ 400 ਮੀ ਵਿੱਚੋਂ ਵੀਰਪਾਲ ਕੌਰ ਨੇ ਪਹਿਲਾ ਅਤੇ ਪ੍ਰਿਆਕਾਂ ਨੇ ਦੂਜਾ ਸਥਾਨ ਹਾਸਲ ਕੀਤਾ। ਲੰਬੀ ਸ਼ਾਲ ਅੰਡਰ 21 ਲੜਕੇ ਵਿੱਚੋਂ ਅਮਨ ਦੀਪ ਨੇ ਪਹਿਲਾ ਅਤੇ ਸਾਹਿਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਅੰਡਰ 21-40 ਵਿੱਚ ਕਮਲ ਨੇ ਪਹਿਲਾ ਅਤੇ ਰੋਹਿਤ ਨੇ ਦੂਜਾ ਸਥਾਨ ਹਾਸਲ ਕੀਤਾ। ਟ੍ਰਿਪਲ ਸ਼ਾਲ ਵਿੱਚ ਅੰਡਰ 21 ਲੜਕੀਆਂ ਵਿੱਚ ਵੀਰਪਾਲ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਅੰਡਰ 21-40 ਲੜਕੀਆਂ ਰਾਜਵਿਰ ਨੇ ਪਹਿਲਾ ਸਥਾਨ ਹਾਸਲ ਕੀਤਾ। ਹੈਮਰ ਥ੍ਰੋ ਅੰਡਰ 21 ਲੜਕੇ ਵਿੱਚੋਂ ਭਰਤ ਪ੍ਰਕਾਸ਼ ਨੇ ਪਹਿਲਾ ਅਤੇ ਆਰਵ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹਾਈ ਜੰਪ ਅੰਡਰ 21  ਲੜਕੀਆਂ ਵਿੱਚੋਂ ਪੂਜਾ ਪਹਿਲਾ ਸਥਾਨ ਅਤੇ ਪਵਨਦੀਪ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਇਸੇ ਤਰ੍ਹਾਂ ਬਲਾਕ ਖੂਈਆਂ ਸਰਵਰ ਵਿਖੇ ਵੀ ਐਥਲੈਟਿਕਸ, ਕਬੱਡੀ, ਵਾਲੀਬਾਲ, ਰੱਸਾ-ਕੱਸੀ, ਅਤੇ ਖੋਹ-ਖੋਹ ਦੇ ਮੁਕਾਬਲੇ ਅੰਡਰ 21 ਅਤੇ 21 ਤੋਂ 40 ਉਮਰ ਵਰਗ ਦੇ ਖਿਡਾਰੀਆਂ ਦੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਨੈਸ਼ਨਲ ਕਬੱਡੀ ਵਿੱਚ ਅੰਡਰ 21 ਲੜਕੀਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਓਪਨ ਕੱਬਡੀ ਵਿੱਚ ਗਰਾਮ ਪੰਚਾਇਤ ਮੱਧਾ ਵਾਲੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 21 ਸਾਲ ਨੈਸ਼ਨਲ ਕਬੱਡੀ ਲੜਕੇ ਵਿੱਚ ਗਰਾਮ ਪੰਚਾਇਤ ਦੀਵਾਨ ਖੇੜਾ ਪਹਿਲਾ ਸਥਾਨ ਅਤੇ ਗਰਾਮ ਪੰਚਾਇਤ ਮੱਧਾ ਵਾਲੀ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ 21-40 ਲੜਕੇ ਵਿੱਚੋਂ ਗਰਾਮ ਪੰਚਾਇਤ ਜੰਝ ਵਾਲਾ ਨੇ ਪਹਿਲਾ ਸਥਾਨ ਅਤੇ ਗਰਾਮ ਪੰਚਾਇਤ ਪੰਜਕੋਸ਼ੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 21 ਲੜਕੇ 100 ਮੀ ਵਿੱਚ ਅਕਾਸ਼ਦੀਪ ਸਿੰਘ ਨੇ ਪਹਿਲਾ, ਅਭਿਸ਼ੇਕ ਕੁਮਾਰ ਨੇ ਦੂਜਾ ਅਤੇ ਅਭੈ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ 400 ਮੀ ਲੜਕੇ ਵਿੱਚੋਂ ਰਮਨ ਕੁਮਾਰ ਨੇ ਪਹਿਲਾ,ਨਵਦੀਪ ਨੇ ਦੂਜਾ ਅਤੇ ਅਰੁਣ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ 21 ਲੜਕੀਆਂ 200 ਮੀ ਵਿੱਚੋਂ ਸੁੰਦਰਰਾਣੀ ਨੇ ਪਹਿਲਾ ਅਤੇ ਵੰਦਨਾ ਨੇ ਦੂਜਾ ਸਥਾਨ ਹਾਸਲ ਕੀਤਾ। 800 ਮੀ ਲੜਕੀਆਂ ਵਿੱਚ ਪੂਜਾ ਰਾਣੀ ਨੇ ਪਹਿਲਾ ਸਥਾਨ ਅਤੇ ਮਮਤਾ ਰਾਣੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਅੰਡਰ 21-40 ਲੜਕੇ 100 ਮੀ ਵਿੱਚ ਮਨਦੀਪ ਸਿੰਘ ਨੇ ਪਹਿਲਾ,ਗੁਰਜੀਤ ਸਿੰਘ ਨੇ ਦੂਜਾ ਅਤੇ ਸੁਨੀਲ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ।  ਅੰਡਰ 21-40 ਲੜਕੇ ਜੈਵਲੀਨ ਥ੍ਰੋ ਵਿੱਚ ਬਲਵਿੰਦਰ ਸਿੰਘ ਨੇ ਪਹਿਲਾ ਅਤੇ ਹਰਪ੍ਰੀਤ ਨੇ ਦੂਜਾ ਸਥਾਨ ਹਾਸਲ ਕੀਤਾ। ਖਬਰ ਲਿਖੇ ਜਾਣ ਤੱਕ ਉਕਤ ਬਲਾਕਾ ਵਿੱਚ ਇਹ ਮੁਕਾਬਲੇ ਵੱਖ-ਵੱਖ ਗੇਮਾਂ ਵਿੱਚ ਚੱਲ ਰਹੇ ਸਨ।

ਇਸ ਮੌਕੇ ਤੇ ਜਿਲ੍ਹਾ ਖੇਡ ਅਫਸਰ ਸ਼੍ਰੀ ਗੁਰਫਤਿਹ ਸਿੰਘ ਬਰਾੜ ਅਤੇ ਤੋਂ ਇਲਾਵਾ,ਸ਼੍ਰੀ ਹਰਪਿੰਦਰਜੀਤ ਸਿੰਘ ਕੁਸ਼ਤੀ ਕੋਚ, ਸ਼੍ਰੀ ਹਰਕਮਲਜੀਤ ਸਿੰਘ ਬੈਡਮਿੰਟਨ ਕੋਚ ਅਤੇ ਸ੍ਰੀ ਪਰਵਿੰਦਰ ਸਿੰਘ ਆਰਚਰੀ ਕੋਚ ਅਤੇ ਸ੍ਰੀ ਭੁਪਿੰਦਰ ਸਿੰਘ ਕੁਸ਼ਤੀ ਕੋਚ, ਸ੍ਰੀ ਭੁਪਿੰਦਰ ਕੁਮਾਰ ਸੀਨੀਅਰ ਸਹਾਇਕ, ਸ਼੍ਰੀ ਕੁਨਾਲ ਕਲਰਕ ਅਤੇ ਦਫਤਰ ਜਿਲ੍ਹਾ ਖੇਡ ਅਫਸਰ ਫਾਜ਼ਿਲਕਾ ਦਾ ਸਮੂਹ ਸਟਾਫ ਹਾਜ਼ਰ ਸੀ।