ਬਾਗਬਾਨੀ ਪ੍ਰਤੀ ਉਤਸਾਹਿਤ ਕਰਨ ਲਈ ਵਿਭਾਗ ਵਲੋਂ ਸ.ਸ.ਸ. ਸਕੂਲ ਈਸੇਵਾਲ ਦੇ ਵਿਦਿਆਰਥੀਆਂ ਦਾ ਵਿਸ਼ੇਸ਼ ਕੈਂਪ ਆਯੋਜਿਤ

– ਜੈਵਿਕ ਸਬਜੀਆਂ ਅਤੇ ਫਲਾਂ ਦੀ ਪੈਦਾਵਾਰ ਕਰਕੇ ਆਪਣੇ ਆਪ ਨੂੰ ਰੋਗ ਮੁਕਤ ਰੱਖਣ ਬਾਰੇ ਵੀ ਦੱਸਿਆ ਗਿਆ

ਲੁਧਿਆਣਾ, 03 ਨਵੰਬਰ:

ਸਕੂਲੀ ਵਿਦਿਆਰਥੀਆਂ ਨੂੰ ਬਾਗਬਾਨੀ ਵਿਸ਼ੇ ਪ੍ਰਤੀ ਉਤਸਾਹਿਤ ਕਰਨ ਦੇ ਮੰਤਵ ਨਾਲ ਸਥਾਨਕ ਦਫਤਰ ਡਿਪਟੀ ਡਾਇਰੈਕਟਰ ਬਾਗਬਾਨੀ ਦੀ ਫੱਲ ਸੁਰੱਖਿਆ ਲੈਬਾਰਟਰੀ ਵਿਖੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਪਿੰਡ ਈਸੇਵਾਲ ਜਿਲ੍ਹਾ ਲੁਧਿਆਣਾ ਦੇ ਵਿਦਿਆਰਥੀਆਂ ਦਾ ਜਾਗਰੂਕਤਾ ਕੈਂਪ ਲਗਾਇਆ ਗਿਆ।

ਬਾਗਬਾਨੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜਾਗਰੂਕਤਾ ਕੈਂਪ ਦੌਰਾਨ ਵਿਦਿਆਰਥੀਆਂ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ। ਉਨ੍ਹਾ ਵਿਦਿਆਰਥੀਆਂ ਨੂੰ ਫੱਲ ਅਤੇ ਸਬਜੀਆਂ ਦੀ ਪ੍ਰੋਸੈਸਿੰਗ, ਰਸਾਇਣ ਮੁਕਤ ਘਰੇਲੂ ਬਗੀਚੀ, ਫਰੂਟ ਨਿਊਟਰਿਸ਼ਨ ਗਾਰਡਨ ਅਤੇ ਹਰਬਲ ਗਾਰਡਨ ਤਰੀਕੇ ਨੂੰ ਸਕੂਲੀ ਅਤੇ ਘਰੇਲੂ ਪੱਧਰ ‘ਤੇ ਅਪਨਾਉਣ ਨਾਲ ਜਿੱਥੇ ਜੈਵਿਕ ਸਬਜੀਆਂ ਅਤੇ ਫਲਾਂ ਦੀ ਪੈਦਾਵਾਰ ਕਰਕੇ ਆਪਣੇ ਆਪ ਨੂੰ ਰੋਗ ਮੁਕਤ ਰੱਖਣ ਦੇ ਨਾਲ ਨਾਲ ਜਰੂਰੀ ਪੌਸ਼ਟਿਕ ਤੱਤਾਂ ਦੀ ਪੂਰਤੀ ਦਾ ਸਾਧਨ ਬਾਰੇ ਵੀ ਦਸਿਆ ਗਿਆ।

ਇਸ ਮੌਕੇ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿੱਚ ਵੀ ਬਾਗਬਾਨੀ ਵਿਸ਼ੇ ਪ੍ਰਤੀ ਕਾਫੀ ਉਤਸ਼ਾਹ ਪਾਇਆ ਗਿਆ।