ਬਰਨਾਲਾ, 14 ਨਵੰਬਰ 2024
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਦੇ ਦਿਸ਼ਾ – ਨਿਰਦੇਸ਼ਾਂ ਅਤੇ ਸ਼੍ਰੀ ਬੀ.ਬੀ.ਐੱਸ. ਤੇਜੀ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ ਜੱਜ-ਸਹਿਤ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਦੀ ਯੋਗ ਅਗਵਾਈ ਹੇਠ ਅੱਜ 14 ਨਵੰਬਰ ਨੂੰ ਬਾਲ ਦਿਵਸ ਮੌਕੇ ‘ਤੇ ਸ਼੍ਰੀ ਮਦਨ ਲਾਲ, ਮਾਨਯੋਗ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਵੱਲੋਂ ਸਕੂਲ ਫਾਰ ਡਿਫਰੈਨਸ਼ਿਅਲੀ ਏਬਲਡ ਚਿਲਡਰਨ (ਪਵਨ ਸੇਵਾ ਸਮੰਤੀ), ਬਰਨਾਲਾ ਵਿਖੇ ਇੱਕ ਸੈਮੀਨਾਰ ਕਰਾਇਆ ਗਿਆ। ਇਹ ਸੈਮੀਨਾਰ ਕੌਮੀ ਸੇਵਾਵਾਂ ਕਾਨੂੰਨੀ ਅਥਾਰਟੀ, ਨਵੀ ਦਿੱਲੀ ਦੀ ਸਕੀਮ ਲੀਗਲ ਸਰਵਿਸਿਸ ਫਾਰ ਡਿਫਰੈਨਸ਼ਿਅਲੀ ਏਬਲਡ ਚਿਲਡਰਨ ਸਕੀਮ, 2021 ਤਹਿਤ ਲਗਾਇਆ ਗਿਆ।
ਇਸ ਮੌਕੇ ‘ਤੇ ਜੱਜ ਸਾਹਿਬ ਵੱਲੋਂ ਕਾਨੂੰਨ ਵਿੱਚ ਡਿਫਰੈਨਸ਼ਿਅਲੀ ਏਬਲਡ ਚਿਲਡਰਨ ਲਈ ਜੋ ਸਹੂਲਤਾਂ ਦਿੱਤੀਆਂ ਗਈਆਂ ਹਨ, ਉਹਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ।
ਮਿਸ ਲਵਲੀਨ ਕੌਰ, ਸਹਾਇਕ ਲੀਗਲ ਏਡ ਡਿਫੈਂਸ ਕਾਉਂਸਲ, ਬਰਨਾਲਾ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਸੈਮੀਨਾਰ ਦੌਰਾਨ ਮਾਨਯੋਗ ਜੱਜ ਸਾਹਿਬ ਵੱਲੋਂ ਬੱਚਿਆਂ ਨੂੰ ਡਰਾਈਫਰੂਟ ਵੀ ਵੰਡਿਆ ਗਿਆ।
ਇਸ ਮੌਕੇ ਤੇ ਸਕੂਲ ਦੀ ਮੁਖੀ ਸ਼੍ਰੀਮਤੀ ਦਿਪਤੀ ਸ਼ਰਮਾ, ਪਵਨ ਸੇਵਾ ਸੰਮਤੀ ਦੇ ਮੈਂਬਰਾਨ ਅਤੇ ਸਮੂਹ ਸਟਾਫ ਹਾਜ਼ਰ ਰਿਹਾ।

English






