ਬੇਘਰੇ ਬਜੁਰਗਾਂ ਦੀ ਸੂਚਨਾ ਦੇਣ ਲਈ ਹੈਲਪਲਾਈਨ ਨੰਬਰ ਜਾਰੀ

ARVINDPAL SINGH
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਫਾਜਿ਼ਲਕਾ, 23 ਅਸਗਤ 2021
ਸਮਾਜਿਕ ਨਿਆਂ ਅਤੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਹੈਲਪ ਏਜ਼ ਇੰਡੀਆਂ ਦੀ ਮਦਦ ਨਾਲ ਬਜੁਰਗ ਲੋਕਾਂ ਲਈ ਇਕ ਵਿਸੇ਼ਸ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ।
ਇਸ ਸਬੰਧੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਸ ਹੈਲਪਲਾਈਨ ਦਾ ਨੰਬਰ 14567 ਹੈ। ਇਸ ਨੰਬਰ ਤੇ ਲੋਕ ਕਿਸੇ ਵੀ ਬੇਘਰੇ ਬਜੁਰਗ ਦੀ ਸੂਚਨਾਂ ਦੇ ਸਕਦੇ ਹਨ। ਇਸ ਤੋਂ ਬਾਅਦ ਉਕਤ ਬਜੁਰਗ ਦੇ ਪੂਨਰਵਾਸ ਦਾ ਪ੍ਰਬੰਧ ਕੀਤਾ ਜਾਂਦਾ ਹੈ। ਉਨ੍ਹਾਂ ਨੇ ਜਿ਼ਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ੇਕਰ ਤੁਹਾਡੇ ਆਸ ਪਾਸ ਕੋਈ ਬੇਘਰਾ ਬਜੁਰਗ ਹੈ ਤਾਂ ਉਸਦੀ ਸੂਚਨਾ ਇਸ ਨੰਬਰ ਤੇ ਦਿੱਤੀ ਜਾਵੇ।