ਬੈਡਮਿੰਟਨ ਲਵਰਜ਼ ਵਲੋਂ ਚੌਥਾ ਚਾਰ ਰੋਜ਼ਾ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ

  • ਹਲਕਾ ਦਿਹਾਤੀ ਦੇ ਵਿਧਾਇਕ ਰਜਨੀਸ਼ ਦਹੀਯਾ ਨੇ ਵਿਸ਼ੇਸ਼ ਮਹਿਮਾਨ ਵਜੋਂ ਕੀਤੀ ਸ਼ਿਰਕਤ
  • ਟੀਮ ਫ਼ਿਰੋਜ਼ਪੁਰ ਬੁੱਲਜ਼ ਜੇਤੂ ਅਤੇ ਦਲੇਰ ਵੁਲਵਜ਼ ਰਹੀ ਉੱਪ ਜੇਤੂ

ਫ਼ਿਰੋਜ਼ਪੁਰ 23 ਅਕਤੂਬਰ:

ਬੈਡਮਿੰਟਨ ਲਵਰਜ਼ ਕਲੱਬ ਵਲੋਂ ਕ੍ਰਿਸ਼ਨਾ ਇਨਕਲੇਵ, ਮੋਗਾ ਰੋਡ, ਪਿੰਡ ਆਲੇਵਾਲਾ ਵਿਖੇ ਆਯੋਜਿਤ ਚੌਥਾ ਚਾਰ ਰੋਜ਼ਾ ਬੈਡਮਿੰਟਨ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ। ਟੂਰਨਾਮੈਂਟ ਦਾ ਉਦਘਾਟਨ ਸ.ਜਸਵੰਤ ਸਿੰਘ ਅਤੇ ਸ. ਬਲਜੀਤ ਸਿੰਘ ਮੁੱਤੀ ਵਲੋਂ ਕੀਤਾ ਗਿਆ। ਟੂਰਨਾਮੈਂਟ ਵਿੱਚ ਵਿਧਾਇਕ ਫਿਰੋਜ਼ਪੁਰ ਦਿਹਾਤੀ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਟੁਰਨਾਮੈਂਟ ਦਾ ਆਨੰਦ ਮਾਨਿਆ ਗਿਆ ਅਤੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਵੀ ਕੀਤੀ ਗਈ।

ਇਸ ਮੌਕੇ ਵਿਧਾਇਕ ਰਜਨੀਸ਼ ਦਹੀਯਾ ਨੇ ਬੈਡਮਿੰਟਨ ਲਵਰਜ਼ ਕਲੱਬ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪ੍ਰੇਰਨਾਦਾਯਕ ਹੁੰਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਲਗਾਤਾਰ ਖੇਡਾਂ ਨੂੰ ਪ੍ਰਫੂਲਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਜਿਸ ਤਹਿਤ ਖੇਡਾਂ ਵਤਨ ਪੰਜਾਬ ਦੀਆਂ ਵੀ ਸ਼ੁਰੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿੱਚ ਖੇਡਾਂ ਵੱਲ ਵੀ ਧਿਆਨ ਦੇਣ ਚਾਹੀਦਾ ਹੈ ਕਿਉਂਕਿ ਖੇਡਣ ਨਾਲ ਸ਼ਰੀਦ ਦੀ ਕਸਰਤ ਹੁੰਦੀ ਹੈ ਅਤੇ ਇਸ ਨਾਲ ਸ਼ਰੀਰ ਬਿਮਾਰੀਆਂ ਤੋਂ ਬਚਿਆ ਰਹਿੰਦਾ ਹੈ। ਉਨ੍ਹਾਂ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਖਾਸ ਤੌਰ ਤੇ ਅਪੀਲ ਵੀ ਕੀਤੀ।

ਟੂਰਨਾਮੈਂਟ ਬਾਰੇ ਜਾਣਕਾਰੀ ਦਿੰਦਿਆਂ ਬੈਡਮਿੰਟਨ ਲਵਰਜ਼ ਕਲੱਬ ਦੇ ਅਹੁਦੇਦਾਰ ਸ.ਤਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਕੁੱਲ ਪੰਜ ਟੀਮਾਂ ਪੰਜਾਬ ਟਾਈਗਰਜ਼, ਦਲੇਰ ਵੂਲਵਜ਼, ਸਿੰਘ ਸਰਦਾਰਜ਼, ਫ਼ਿਰੋਜ਼ਪੁਰ ਬੁੱਲਜ਼ ਅਤੇ ਬੈਡਮਿੰਟਨ ਕਿੰਗਜ਼ ਨੇ ਭਾਗ ਲਿਆ ਅਤੇ ਹਰੇਕ ਟੀਮ ਵਿੱਚ 6-6 ਖਿਡਾਰੀਆਂ ਨੇ ਹਿੱਸਾ ਲਿਆ।  ਇਸ ਵਿੱਚ ਹਰੇਕ ਟੀਮ ਨੇ ਹਰੇਕ ਟੀਮ ਨਾਲ 4-4 ਮੈਚਾਂ ਦੇ ਲੀਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ 30 ਡਬਲਜ਼ ਅਤੇ 10 ਸਿੰਗਲਜ਼ ਮੈਚ ਖੇਡੇ ਗਏ। ਟੂਰਨਾਮੈਂਟ ਦੇ ਲੀਗ ਮੁਕਾਬਲਿਆਂ ਵਿੱਚ ਅੰਕਾਂ ਦੇ ਆਧਾਰ ਤੇ ਪਹਿਲੀਆਂ ਦੋ ਟੀਮਾਂ ਦਲੇਰ ਵੁੱਲਵਜ਼ ਅਤੇ ਫ਼ਿਰੋਜ਼ਪੁਰ ਬੁੱਲਜ਼ ਫਾਈਨਲ ਵਿੱਚ ਪਹੁੰਚੀਆਂ ਅਤੇ ਇਸ ਵਿੱਚ ਕਪਤਾਨ ਜਸਪ੍ਰੀਤ ਸਿੰਘ ਪੁਰੀ ਦੀ ਟੀਮ ਫ਼ਿਰੋਜ਼ਪੁਰ ਬੁੱਲਜ਼ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜੇਤੂ ਅਤੇ ਕਪਤਾਨ ਮਨਦੀਪ ਸਿੰਘ ਮੀਤੂ ਦੀ ਟੀਮ ਦਲੇਰ ਵੂਲਵਜ਼ ਉੱਪ ਜੇਤੂ ਰਹੀ। ਟੂਰਨਾਮੈਂਟ ਦੇ ਪ੍ਰਬੰਧਕਾਂ ਵਲੋਂ ਖਿਡਾਰੀਆਂ ਨੂੰ ਮੈਡਲ ਅਤੇ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਗਿਆ। ਪਲੇਅਰ ਆਫ ਦਾ ਟੂਰਨਾਮੈਂਟ ਦਾ ਖਿਤਾਬ ਫ਼ਿਰੋਜ਼ਪੁਰ ਬੁੱਲਜ਼ ਦੇ ਕ੍ਰਿਸ਼ਨਾ ਬਾਂਸਲ ਨੇ ਜਿੱਤਿਆ।

ਜਸਵੰਤ ਸਿੰਘ ਖਾਲਸਾ ਅਤੇ ਬਲਜੀਤ ਸਿੰਘ ਮੁੱਤੀ ਵਲੋਂ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਟੂਰਨਾਮੈਂਟ ਨੂੰ ਲੈ ਕੇ ਖਿਡਾਰੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਮਿਲਿਆ ਅਤੇ ਟੀਮਾਂ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ। ਇਸ ਟੂਰਨਾਮੈਂਟ ਵਿੱਚ ਦਲੇਰ ਵੂਲਵਜ਼ ਟੀਮ ਵੱਲੋਂ ਮਨਦੀਪ ਸਿੰਘ,  ਸਰਵਜੋਤ ਸਿੰਘ, ਸਰਬਜੀਤ ਸਿੰਘ ਸਾਬਾ, ਸੁਰਿੰਦਰ ਗਿੱਲ, ਜਤਿੰਦਰ ਜੋਨੀ ਅਤੇ ਸ਼ੈਰੀ ਅਗਰਵਾਲ ਨੇ ਭਾਗ ਲਿਆ। ਪੰਜਾਬ ਟਾਈਗਰਜ਼ ਵੱਲੋਂ ਹਰਮਨਪ੍ਰੀਤ ਸਿੰਘ, ਯਾਦਵਿੰਦਰ ਸਿੰਘ, ਵਿਕਾਸ, ਜਗਜੀਤ ਸਿੰਘ ਖਾਲਸਾ ਦੀਪਕ ਜੈਨ ਅਤੇ ਕਪਿਲ ਛਣਵਾਲ, ਫ਼ਿਰੋਜ਼ਪੁਰ ਬੁੱਲਜ਼ ਵੱਲੋਂ ਜਸਪ੍ਰੀਤ ਪੁਰੀ, ਤਲਵਿੰਦਰ ਸਿੰਘ, ਕ੍ਰਿਸ਼ਨਾ ਬਾਂਸਲ, ਜਸਵੰਤ ਸੈਣੀ, ਪੈਰੀ ਅਗਰਵਾਲ ਅਤੇ ਨਰੇਂਦਰ, ਬੈਡਮਿੰਟਨ ਕਿੰਗਜ਼ ਵੱਲੋਂ ਸਰਬਜੀਤ ਸਿੰਘ ਭਾਵੜਾ, ਮਹਿੰਦਰ ਸ਼ੈਲੀ, ਰਣਜੀਤ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ ਬਰਾੜ, ਸੁਭਾਸ਼ ਚੰਦਰ, ਸ਼ਮਸ਼ੇਰ ਸਿੰਘ ਅਤੇ ਸਿੰਘ ਸਰਦਾਰਜ਼ ਵੱਲੋਂ ਨਵਪ੍ਰੀਤ ਸਿੰਘ ਨੋਬਲ, ਸੁਨੀਲ ਕੰਬੋਜ, ਜਸਪ੍ਰੀਤ ਸਿੰਘ ਸੈਣੀ, ਈਸ਼ਵਰ ਦਾਸ, ਅਤਰ ਸਿੰਘ ਗਿੱਲ ਅਤੇ ਗੁਰਜੀਤ ਸਿੰਘ ਸੋਢੀ ਵੱਲੋਂ ਭਾਗ ਲਿਆ ਗਿਆ।  ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਅਦਾਕਾਰ/ਹਦਾਇਤਕਾਰ/ਅਧਿਆਪਕ ਹਰਿੰਦਰ ਸਿੰਘ ਭੁੱਲਰ ਅਤੇ ਅੰਤਰਰਾਸ਼ਟਰੀ ਕਮੈਂਟੇਟਰ ਮੰਦਰ ਮਿਰਜ਼ੇ ਕੇ ਨੇ ਬਾਖੂਬੀ ਨਿਭਾਈ |