ਭਾਈ ਘਨੱਈਆ ਜੀ ਦੀ ਬਰਸੀ ਮੌਕੇ ਰੈਡ ਕਰਾਸ ਰੂਪਨਗਰ ਵਲੋਂ ਖੂਨਦਾਨ ਕੈਂਪ 20 ਸਤੰਬਰ ਨੂੰ ਲਾਇਆ ਜਾਵੇਗਾ

SONALI GIRI
ਹੋਲਾ ਮਹੱਲਾ ਮੌਕੇ ਕੀਰਤਪੁਰ ਸਾਹਿਬ ਅਤੇ ਸ੍ਰੀ  ਅਨੰਦਪੁਰ ਸਾਹਿਬ ਨੂੰ ਸੈਕਟਰਾਂ ਵਿਚ ਵੰਡ ਕੇ ਸਬ ਕੰਟਰੋਲ ਰੂਮ ਸਥਾਪਿਤ ਕੀਤੇ ਜਾਣਗੇ-ਮੇਲਾ ਅਫਸਰ

ਰੂਪਨਗਰ, 16 ਸਤੰਬਰ 2021

ਪੰਜਾਬ ਸਰਕਾਰ ਵਲੋ 20 ਸਤੰਬਰ, 2021 ਨੂੰ ਭਾਈ ਘਨੱਈਆ ਜੀ ਦੀ ਬਰਸੀ ਮਾਨਵ ਸੇਵਾ ਸੰਕਲਪ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ।ਇਸ ਮੌਕੇ ਸੂਬੇ ਭਰ ਵਿਚ ਵੱਖ ਵੱਖ ਸਮਾਗਮ ਕਰਵਾਏ ਜਾਣਗੇ।ਇਸੇ ਲੜੀ ਦੇ ਤਹਿਤ ਇਸ ਦਿਨ ਰੈਡ ਕਰਾਸ ਭਵਨ ਰੂਪਨਗਰ ਵਿਖੇ ਇਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ।ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਕਰਨਗੇ।

ਹੋਰ ਪੜ੍ਹੋ :-ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋਂ ਸਾਲ 2021-22 ਦੌਰਾਨ 12 ਖੂਨਦਾਨ ਕੈਂਪ ਲਗਾਕੇ 812 ਯੂਨਿਟ ਖੂਨ ਕੀਤਾ ਇਕੱਤਰ ਖੂਨਦਾਨ ਕੈਂਪ ਲਗਾਉਣ ਵਿੱਚ ਵਿਸ਼ਵਾਸ ਫਾਊਡੇਸ਼ਨ ਨੇ ਕੀਤਾ ਸਹਿਯੋਗ

ਇਸ ਸਬੰਧੀ ਰੈਡ ਕਰਾਸ ਰੂਪਨਗਰ ਦੇ ਸਕੱਤਰ ਸ੍ਰੀ ਗੁਰਸੋਹਨ ਸਿੰਘ ਨੇ ਸਵੈ  ਇਛਕ ਖੂਨ ਦਾਨੀਆਂ ਨੂੰ ਅਪੀਲ ਹੈ ਕਿ ਇਸ ਕੈਂਪ ਵਿਚ ਖੂਨਦਾਨ ਕਰਨ ਲਈ ਜਰੂਰ ਪਹੁੰਚੋ ਤਾਂ ਜੋ ਲੋੜ ਪੈਣ ਤੇ ਕਿਸੇ ਮਰੀਜ਼ ਜਾਂ ਹਾਦਸੇ ਵਿਚ ਫੱਟੜ ਵਿਅਕਤੀ ਨੂੰ ਸਮੇਂ ਸਿਰ ਖੂਨ ਲਗਾ ਕੇ ਉਸਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ।