ਭਾਰਤੀ ਹਵਾਈ ਸੈਨਾ  ਵਿਚ  ਭਰਤੀ  ਹੋਣ ਲਈ  ਤਿਆਰੀ

NEWS MAKHANI

ਸੀ-  ਪਾਈਟ  ਕੈਪ – ਡੇਰਾ ਬਾਬਾ ਨਾਨਕ  ਵਲੋ ਕਰਵਾਈ  ਜਾਵੇਗੀ 

ਗੁਰਦਾਸਪੁਰ -22 ਜੂਨ 2021  ਭਾਰਤੀ  ਹਵਾਈ  ਸੈਨਾਂ  ਲਈ ਸੀ – ਪਾਈਟ  ਕੈਪ  ਡੇਰਾ ਬਾਬਾ ਨਾਨਕ ਗੁਰਦਾਸਪੁਰ  ਵਲੋ ਤਿਆਰੀ  ਕਰਵਾਈ  ਜਾਵੇਗੀ। ਭਾਰਤੀ  ਹਵਾਈ ਸੈਨਾ  ਵਲੋ  ਸਾਲ ਵਿਚ  2  ਵਾਰ  ਭਰਤੀ  ਕੀਤੀ ਜਾਦੀ ਹੈ ।  ਹਵਾਈ  ਸੈਨਾ ਵਲੋ  ਅਪਰੈਲ  ਅਤੇ ਅਗਸਤ  ਮਹੀਨੇ ਵਿਚ  ਕਰਮਵਾਰ  ਮਾਰਚ ਅਤੇ ਜੁਲਾਈ  ਵਿਚ ਆਨ ਲਾਈਨ  ਰਜਿਸਟਰੇਸ਼ਨ  ਕਰਨ  ਸਬੰਧੀ ਇਸ਼ਤਿਹਾਰ  ਦਿੱਤਾ ਜਾਦਾ ਹੈ ।  ਇਹ  ਜਾਣਕਾਰੀ  ਦੇਦਿਆ  ਜਿਲਾ ਰੋਜਗਾਰ  ਅਫਸਰ  ਸ੍ਰੀ  ਪਰਸ਼ੋਤਮ ਸਿੰਘ  ਨੇ ਦੱਸਿਆ  ਕਿ  ਇਸ ਭਾਰਤੀ  ਲਈ  ਉਮਰ ਦੀ ਹੱਤ  17 ਤੋ 21 ਸਾਲ ਹੈ ।  ਟਰੇਡ ਲਈ  ਵਿਦਿਆਕ  ਯੋਗਤਾ 12ਵੀ  ਗਣਿਤ , ਸਾਇੰਸ  ਅਤੇ  ਅੰਗਰੇਜੀ ਵਿਸ਼  ਸਹਿਤ 50  ਪ੍ਰਤੀਸ਼ੱਤ  ਅੰਕ ਹੈ । ਅੰਗਰੇਜੀ ਵਿਸ਼ੇ  ਵਿਚੋ 50 ਪ੍ਰਤੀਸ਼ੱਤ ਅੰਕ  ਜਰੂਰੀ ਹਨ ਜਾ  ਫਿਰ ਤਿੰਨ  ਸਾਲ ਦਾ  ਇੰਜੀਨੀਅਰਿੰਗ  ਲੈਵਲ  ਦਾ ਡਿਪਲੋਮਾ  50 ਪ੍ਰਤੀਸ਼ੱਤ ਨਾਲ ਪਾਸ ਕੀਤਾ  ਹੋਣਾ ਚਾਹੀਦਾ ਹੈ । ਗੁਰੱਪ  ਲਈ  ਵਿਅਕ ਯੋਗਤਾ  ਕਿਸੇ ਵੀ  ਵਿਸੇ ਸਿਹਤ  12ਵੀ  ਵਿਚੋ 50 ਪ੍ਰਤੀਸ਼ੱਤ  ਅੰਕ ਅਤੇ ਅੰਗਰੇਜੀ  ਵਿਸ਼  ਵਿਚੋ 50 ਪ੍ਰਤੀਸ਼ੱਤ  ਅੰਕ  ਲਾਜ਼ਮੀ  ਹੈ । ਉਚਾੲ. 152,5 ਸੈਟੀਮੀਟਰ  ਹੋਣੀ ਚਾਹੀਦੀ ਹੈ । ਭਾਰ , ਕੱਦ  ਅਤੇ ਉਮਰ  ਅਨੁਸਾਰ  ਛਾਤੀ ਦਾ ਫਲਾਅ 5 ਸੈਟੀਮੀਟਰ  ਚਾਹੀਦਾ ਹੈ। ਚਾਹਵਾਨ ਯੁਵਕ  ਸੀ – ਪਾਈਟ  ਕੈਪ  ਡੇਰਾ ਬਾਬਾ  ਨਾਨਕ ਵਿਖੇ ਆਨ ਲਾਈਨ  ਕਲਾਸਾਂ  ਲਈ ਆਪਣੀ  ਰਜਿਸਟਰੇਸ਼ਨ  ਕਰਵਾ ਸਕਦੇ ਹਨ ।  ਸੀ – ਪਾਈਟ  ਡੇਰਾ ਬਾਬਾ ਨਾਨਕ  ਅਧੀਨ  ਪੰਜਾਬ ਸਰਕਾਰ  ਵਲੋ ਇਹ  ਸਿਖਲਾਈ   ਮੁਫੱਤ ਕਰਵਾਈ  ਜਾਵੇਗੀ । ਹਵਾਈ ਸੈਨਾ  ਦੀ ਭਰਤੀ  ਲਈ  ਤਿਆਰੀ ਅਗਸਤ  ਮਹੀਨੇ ਵਿਚ  ਕਰਵਾਈ ਜਾਵੇਗੀ । ਵਧੇਰੇ ਜਾਣਕਾਰੀ ਲਈ  ਸੀ – ਪਾਈਟ  ਇੰਚਾਰਜ  ਡੇਰਾ ਬਾਬਾ  ਨਾਨਕ  ਸ ਵਜੋਧ  ਸਿੰਘ  ਦੇ ਫੋਨ ਲੰਬਰ  9781891928 ਤੇ ਸੰਪਰਕ  ਕੀਤਾ ਜਾ ਸਕਦਾ ਹੈ ।  ਜਾਂ  ਫਿਰ  ਜਿਲਾ ਰੋਜਗਾਰ  ਤੇ ਕਾਰੋਬਾਰ  ਬਿਊਰੋ  ਦੇ ਹੈਲਪ  ਲਾਈਨ ਨੰਬਰ  8196015208 ਤੇ ਸੰਪਰਕ ਕਰਕੇ  ਵਧੇਰੇ  ਜਾਣਕਾਰੀ ਹਾਸਿਲ    ਕੀਤੀ  ਜਾ ਸਕਦੀ ਹੈ ।