ਭਾਰਤ ਸਰਕਾਰ ਦੀ ਟੀਮ ਵੱਲੋ ਕਣਕ ਅਤੇ ਗੋਭੀ ਸਰੋਂ ਦੀ ਫ਼ਸਲ ਦਾ ਜਾਇਜਾ ਲਿਆ- ਮੁੱਖ ਖੇਤੀਬਾੜੀ ਅਫ਼ਸਰ

ਰੂਪਨਗਰ, 18 ਜਨਵਰੀ
ਅੱਜ  ਭਾਰਤ ਸਰਕਾਰ ਵੱਲੋਂ ਪਹੁੰਚੇ ਡਾ. ਵਿਕਰਾਂਤ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ ਵੱਲੋਂ ਜਿ਼ਲ੍ਹਾ ਰੂਪਨਗਰ ਵਿਖੇ ਕਣਕ ਤੇ ਗੋਭੀ ਸਰੋਂ ਦੀਆਂ ਫਸਲਾਂ ਦੀ ਹਾਲਤਾ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ, ਡਾ. ਰਮਨ ਕਰੋੜੀਆ,ਡਾ. ਲਵਪ੍ਰੀਤ ਸਿੰਘ ਏ.ਡੀ.ੳ,ਪਵਿੱਤਰ ਸਿੰਘ ਏ.ਐਸ.ਆਈ ਅਤੇ ਕਿ਼ਸ੍ਰੀ ਵਿਗਿਆਨ ਕੇਂਦਰ ਤੋਂ ਡਾ. ਸੰਜੀਵ ਅਹੁੂਜਾ ਅਤੇ ਡਾ. ਅੰਕੁਰਪ੍ਰੀਤ ਟੀਮ ਦੇ ਰੂਪ ਵਿੱਚ ਪਿੰਡ ਫੂਲ ਖੁਰਦ, ਖੈਰਾਬਾਦ ਅਤੇ ਉਇੰਦ ਵਿਖੇ ਪਹੁੰਚੇ।ਇਸ ਦੌਰਾਨ ਡਾ. ਵਿਕਰਾਂਤ ਸਿੰਘ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਫਸਲ ਦੀ ਹਾਲਤ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲੈਈ। ਇਸ ਮੌਕੇ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਵੱਲੋਂ ਦੱਸਿਆ ਗਿਆ ਕਿ ਇਸ ਵਾਰ ਕਣਕ ਦੀਆਂ ਕਿਸਮਾਂ ਡੀ.ਬੀ.ਡਬਲਿਊ 303, ਪੀ.ਬੀ.ਡਬਲਿਊ 187, ਡੀ.ਬੀ.ਡਬਲਿਊ 2022, ਪੀ.ਬੀ.ਡਬਲਿਊ 677 ਤੇ ਪੀ.ਬੀ.ਡਬਲਿਊ 725 ਹੇਠ  ਰਕਬਾ ਜਿ਼ਆਦਾ ਹੈ।ਇਸ ਮੌਕੇ ਨਿਰੀਖਣ ਦੌਰਾਨ ਕਣਕ ਅਤੇ ਗੋਭੀ ਸਰੋਂ ਦੀ ਫਸਲ ਦੀ ਹਾਲਤ ਬਹੁਤ ਵਧੀਆ ਪਾਈ ਗਈ ਜਿਸ ਤੋਂ ਇਸ ਵਾਰ ਕਣਕ ਦੀ ਫਸਲ ਦਾ ਵਧੀਆ ਝਾੜ ਆਉਣ ਦਾ ਅਨੁਮਾਨ ਹੈ। ਇਸ ਮੌਕੇ ਕੇ.ਵੀ.ਕੇ ਰੂਪਨਗਰ ਤੋਂ ਆਈ ਟੀਮ ਵੱਲੋਂ ਸਰੋਂ ਦੇ ਪ੍ਰਦਰਸ਼ਨੀ ਪਲਾਂਟ ਪਿੰਡ ਫੂਲ ਖੁਰਦ ਅਤੇ ਉਇੰਦ ਵਿਖੇ ਵਿਖਾਏ ਗਏ ਅਤੇ ਜੀਓ ਟੈਗਿੰਗ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਵੱਲੋਂ ਕਣਕ ਦੇ ਪ੍ਰਦਰਸ਼ਨੀ ਪਲਾਂਟ ਫੂਲ ਖੁਰਦ ਅਤੇ ਖੈਦਾਬਾਦ ਵਿਖੇ ਵਿਖਾਏ ਗਏ। ਇਸ ਮੌਕੇ ਕਿਸਾਨ ਰੁਪਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਬੂਟਾ ਸਿੰਘ, ਸਤਨਾਮ ਸਿੰਘ, ਮਨਦੀਪ ਸਿੰਘ ਅਤੇ ਜਗਪਾਲ ਸਿੰਘ ਹਾਜ਼ਰ ਸਨ।