ਭਿਖਾਰੀਆਂ ਦੇ ਮੁੜ ਵਸੇਬੇ ਲਈ ਸਮਾਈਲ ਬੈਗਰੀ ਸਕੀਮ – ਮੋਦੀ

News Makhani (1)
S. Arjun Singh Grewal

ਅੰਮ੍ਰਿਤਸਰ 18 ਜਨਵਰੀ 2024

ਸ੍ਰੀ ਵਿਵੇਕ ਕੁਮਾਰ ਮੋਦੀ ਸਹਾਇਕ ਕਮਿਸ਼ਨਰ ਅੰਮ੍ਰਿਤਸਰ ਜ਼ਿਲਾ ਅੰਮ੍ਰਿਤਸਰ ਵਿੱਚ ਭਿਖਾਰੀਆਂ ਦੇ ਮੁੜ ਵਸੇਬੇ ਲਈ ਸਮਾਈਲ ਬੈਗਰੀ ਸਕੀਮ ਤਹਿਤ ਮੀਟਿੰਗ ਕੀਤੀ ਗਈ ਜਿਸ ਵਿੱਚ ਪੁਲਿਸ ਵਿਭਾਗ ਹੈਲਥ ਵਿਭਾਗ  ਮਿਊਂਸਿਪਲ ਕਾਰਪੋਰੇਸ਼ਨ ਸਿੱਖਿਆ ਵਿਭਾਗ ਜ਼ਿਲਾ ਬਾਲ ਸੁਰੱਖਿਆ ਅਫਸਰ ਸ਼ਾਮਿਲ ਸਨ। ਇਸ ਸਕੀਮ ਨੂੰ ਚਲਾਉਣ ਲਈ ਜਿਲਾ ਪ੍ਰਸ਼ਾਸਨ ਅੰਮ੍ਰਿਤਸਰ ਨੂੰ ਭਾਰਤ ਸਰਕਾਰ ਦਾ ਸਮਾਜਿਕ ਨਿਆ ਅਤੇ ਸਸ਼ਕਤੀਕਰਨ ਮੰਤਰਾਲੇ ਤੋਂ ਗਰਾਂਟ ਪ੍ਰਾਪਤ ਹੋਈ ਹੈ।

ਉਹਨਾਂ ਨੇ ਦੱਸਿਆ ਹੈ ਕਿ ਭਿਖਾਰੀਆਂ ਦੇ ਮੁੜ ਵਸੇਬੇ ਦੇ ਪ੍ਰੋਗਰਾਮ ਨੂੰ ਤਿੰਨ ਪੜਾਵਾਂ ਵਿੱਚ ਆਰੰਭਿਆ ਜਾਵੇਗਾ। ਪਹਿਲੇ ਪੜਾਅ ਵਿੱਚ ਤਿੰਨ ਟੀਮਾਂ ਦਾ ਗਠਨ ਕਰਕੇ ਸ਼ਹਿਰ ਦੇ 15 ਥਾਵਾਂ ਤੇ ਭਿਖਾਰੀਆਂ ਦਾ ਸਰਵੇਖਣ ਕੀਤਾ ਜਾਵੇਗਾ। ਦੂਸਰੇ ਪੜਾਅ ਵਿੱਚ ਭਿਖਾਰੀਆਂ ਨੂੰ ਮੋਬਿਲਾਈਜ ਕਰਕੇ ਉਹਨਾਂ ਨੂੰ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੁਆਰਾ ਗੋਲ ਬਾਗ ਵਿਖੇ ਚਲਾਏ ਜਾ ਰਹੇ ਸ਼ੈਲਟਰ ਹੋਮ ਵਿਖੇ ਭੇਜਿਆ ਜਾਵੇਗਾ। ਜਿੱਥੇ ਉਨਾਂ ਦੇ ਰਹਿਣ ਸਹਿਣ ਦੀਆਂ ਮੁੱਢਲੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਣਗੀਆਂ ਤੀਸਰੇ ਪੜਾਅ ਵਿੱਚ ਬੈਗਰਜ਼ ਦਾ ਪੁਨਰਵਾਸ ਕੀਤਾ ਜਾਵੇਗਾ।

 ਉਹਨਾਂ ਨੇ ਦੱਸਿਆ ਕਿ ਜੇਕਰ ਕੋਈ ਭਿਖਾਰੀ ਨੂੰ ਸਕਿੱਲ ਦੀ ਟ੍ਰੇਨਿੰਗ ਦੀ ਜਰੂਰਤ ਹੋਵੇਗੀ ਉਹ ਵੀ ਦਿੱਤੀ ਜਾਵੇਗੀ ਅਤੇ ਬਜ਼ੁਰਗ ਭਿਖਾਰੀਆਂ ਨੂੰ ਬਿਰਧ ਘਰ ਵਿਖੇ ਭੇਜਿਆ ਜਾਵੇਗਾ। ਇਸ ਮੀਟਿੰਗ ਵਿੱਚ ਸ਼੍ਰੀ ਅਸੀਸ ਇੰਦਰ ਸਿੰਘ ਸਕੱਤਰ ਰੈਡ ਕਰਾਸ ਅੰਮ੍ਰਿਤਸਰ ਵੀ ਮੌਜੂਦ ਸਨ।

ਕੈਪਸ਼ਨ : ਸ੍ਰੀ ਵਿਵੇਕ ਕੁਮਾਰ ਮੋਦੀ ਸਹਾਇਕ ਕਮਿਸ਼ਨਰ ਜ਼ਿਲਾ ਅੰਮ੍ਰਿਤਸਰ ਵਿੱਚ ਭਿਖਾਰੀਆਂ ਦੇ ਮੁੜ ਵਸੇਬੇ ਲਈ ਸਮਾਈਲ ਬੈਗਰੀ ਸਕੀਮ ਤਹਿਤ ਮੀਟਿੰਗ ਕਰਦੇ ਹੋਏ।