ਮਗਨਰੇਗਾ ਸਕੀਮ ਸਬੰਧੀ ਸ਼ਿਕਾਇਤਾਂ ਦੀ ਸੁਣਵਾਈ ਲਈ ਓਮਬਡਸਮੈਨ ਤੇ ਮੈਂਬਰ ਐਪੀਲੇਟ ਅਥਾਰਟੀ ਨਿਯੁਕਤ

-ਮਗਨਰੇਗਾ ਸਬੰਧੀ ਲੋਕਾਂ ਦੀ ਮੁਸ਼ਕਲਾਂ ਅਤੇ ਸ਼ਿਕਾਇਤਾਂ ਦੀ ਸੁਣਵਾਈ ਕਰੇਗਾ ਓਮਬਡਸਮੈਨ
ਪਟਿਆਲਾ, 23 ਮਾਰਚ:
ਪਟਿਆਲਾ ਜ਼ਿਲ੍ਹੇ ‘ਚ ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਨਰੇਗਾ ਨਾਲ ਸਬੰਧਤ ਸ਼ਿਕਾਇਤਾਂ ਸੁਣਨ ਲਈ ਜਿਲ੍ਹੇ ‘ਚ ਓਮਬਡਸਮੈਨ ਅਤੇ ਮੈਂਬਰ ਐਪੀਲੇਟ ਅਥਾਰਟੀ ਦੀ ਨਿਯੁਕਤੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਬੁਲਾਰੇ ਨੇ ਦੱਸਿਆ ਕਿ ਮਗਨਰੇਗਾ ਸਕੀਮ ਸਬੰਧੀ ਸ਼ਿਕਾਇਤਾਂ ਸੁਣਨ ਲਈ ਬਲਵਿੰਦਰ ਸਿੰਘ ਨੂੰ ਬਤੌਰ ਓਮਬਡਸਮੈਨ ਨਿਯੁਕਤ ਕੀਤਾ ਗਿਆ ਹੈ ਅਤੇ ਇੰਦਰਜੀਤ ਸਿੰਘ ਨੂੰ ਮੈਂਬਰ ਐਪੀਲੇਟ ਅਥਾਰਟੀ ਲਗਾਇਆ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਓਮਬਡਸਮੈਨ ਤੇ ਐਪੀਲੇਟ ਅਥਾਰਟੀ ਮੈਂਬਰ ਵੱਲੋਂ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਾਰੰਟੀ ਯੋਜਨਾ ਤਹਿਤ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਾਂ ਸ਼ਿਕਾਇਤ ਲਈ ਓਮਬਡਸਮੈਨ ਬਲਵਿੰਦਰ ਸਿੰਘ ਨਾਲ ਸੰਪਰਕ ਨੰਬਰ 94172-49390 ‘ਤੇ ਜਾ ਫੇਰ ਈ-ਮੇਲ ਆਈ.ਡੀ. sainibsingh70@gmail.com ਰਾਹੀ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਮੈਂਬਰ ਐਪੀਲੇਟ ਅਥਾਰਟੀ ਇੰਦਰਜੀਤ ਸਿੰਘ ਨਾਲ ਸੰਪਰਕ ਨੰਬਰ 98721-44407 ਜਾ ਫੇਰ ਈ-ਮੇਲ ਆਈ.ਡੀ.  inderjit1443@gmail.com ਰਾਹੀਂ ਸੰਪਰਕ ਬਣਾਇਆ ਜਾ ਸਕਦਾ ਹੈ।
ਬੁਲਾਰੇ ਨੇ ਦੱਸਿਆ ਕਿ ਓਮਬਡਸਮੈਨ ਨਾਲ ਲੋਕਾਂ ਦਾ ਸਿੱਧਾ ਸੰਪਰਕ ਬਣਾਉਣ ਲਈ ਓਮਬਡਸਮੈਨ ਦਾ ਨਾਮ, ਸੰਪਰਕ ਨੰਬਰ ਅਤੇ ਦਫਤਰੀ ਪਤਾ ਬਲਾਕ ਦਫਤਰ ‘ਚ ਵੀ ਲਗਾਇਆ ਜਾਵੇਗਾ ਤਾਂ ਜੋ ਲਾਭਪਾਤਰੀ ਸਿੱਧੇ ਤੌਰ ‘ਤੇ ਉਨ੍ਹਾਂ ਨਾਲ ਸੰਪਰਕ ਸਾਧਕੇ ਆਪਣੀਆਂ ਮੁਸ਼ਕਲਾਂ ਅਤੇ ਸ਼ਿਕਾਇਤਾਂ ਸਬੰਧੀ ਉਨ੍ਹਾਂ ਨੂੰ ਜਾਣੂ ਕਰਵਾ ਸਕਣ।